Business Khas

Latest news
ਪ੍ਰਧਾਨਾਂ ਦੀ ਫਿਰਵਲ ਪਾਰਟੀ ਕੀਤੀ ਗਈ ਸੇਵਾ ਮੁਕਤ ਹੋਣ ਤੇ ਉਹਨਾਂ ਨੂੰ ਮਾਨ ਸਨਮਾਨ ਪੰਜਾਬੀ ਗਾਇਕ ਆਰ ਨੇਤ ਨਵੇਂ ਗਾਣੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਆਵਾਰਾ ਕੁੱਤਿਆਂ ਨੇ ਮਾਸੂਮ ਬੱਚੀ ’ਤੇ ਕੀਤਾ ਹਮਲਾ ਡੀਜ਼ਲ ‘ਤੇ ਸਰਕਾਰ ਦਾ ਵੱਡਾ ਫੈਸਲਾ, ਖਰੀਦਣ ਦੀ ਲਿਮਿਟ ਤੈਅ 'ਕਾਕਰੋਚ ਜਨਤਾ ਪਾਰਟੀ' ਦੀ ਪੰਜਾਬ ਵਿਚ ਐਂਟਰੀ: ਕੱਲ੍ਹ ਲਈ ਵੱਡਾ ਐਲਾਨ... ਗੜ੍ਹਾ ਦੀ ਬਜ਼ੁਰਗ ਮਹਿਲਾ ਨੇ ਪ੍ਰਸ਼ਾਸਨ ਕੋਲ ਲਾਈ ਮਦਦ ਦੀ ਗੁਹਾਰ ED ਨੇ ਵਿਧਾਇਕ ਰਮਨ ਅਰੋੜਾ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਸਿੱਧੂ ਮੂਸੇਵਾਲਾ ਦਾ ਜਨਮਦਿਨ ਮੂਸਾ ਹਵੇਲੀ ‘ਚ ਮਨਾਇਆ, ਛੋਟੇ ਭਰਾ ਨੇ ਕੱਟਿਆ ਕੇਕ NEET ਵਿਦਿਆਰਥੀਆਂ ਲਈ ਮੁਫ਼ਤ ਬੱਸ ਸਫ਼ਰ, 1,169 ਨੌਕਰੀਆਂ ਨੂੰ ਮਨਜ਼ੂਰੀ :ਪੰਜਾਬ ਕੈਬਨਿਟ ਮਾਤਾ ਚਿੰਤਪੁਰਨੀ ਮੰਦਰ ਗੜ੍ਹਾ ਵਿਖੇ 49ਵਾਂ ਸਲਾਨਾ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ

ਅੰਮ੍ਰਿਤਪਾਲ ਦੀਆਂ ਵੀਡੀਓ ਦੀ ਲੋਕੇਸ਼ਨ ਹੋਈ Trace

ਸਾਈਬਰ ਸੈੱਲ ਨੇ ਕਈ ਦਿਨਾਂ ਤੋਂ ਫਰਾਰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਵੀਡੀਓਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਚ ਸਾਈਬਰ ਸੈੱਲ (Cyber ​​cell) ਨੇ ਕਈ IP ADDRESS ਟ੍ਰੇਸ ਕੀਤੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 10 IP ADDRESS ਦੀ ਪਛਾਣ ਕੀਤੀ ਗਈ ਹੈ |ਇਹ IP ADDRESS ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ, ਜਰਮਨੀ ਅਤੇ ਦੁਬਈ ਦੇ ਦੱਸੇ ਜਾ ਰਹੇ ਹਨ। ਦੱਸ ਦਈਏ ਕਿ ਵੀਡੀਓ ‘ਚ ਅੰਮ੍ਰਿਤਪਾਲ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕਰਦਾ ਦੇਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ।