ਜਲੰਧਰ , (ਸੰਜੇ ਸ਼ਰਮਾ)- ਜਲੰਧਰ ਜ਼ਿਮਨੀ ਚੋਣਾਂ ‘ਚ ਸਿੱਖ ਸਦਭਾਵਨਾ ਦਲ ਵਲੋਂ ਅਜ਼ਾਦ ਉਮੀਦਵਾਰ ਵਜ਼ੋਂ ਨਿੱਤਰੀ ਬੀਬੀ ਪਲਵਿੰਦਰ ਕੌਰ ਨੇ ਆਪਣਾ ਚੋਣ ਏਜੰਡਾ ਸ਼ਪੱਸਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਲ ਦਾ ਮੁੱਖ ਮਕਸਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਲਈ ਉਨ੍ਹਾਂ ਪੰਥਕ ਮੁੱਦਿਆਂ ਨੂੰ ਪ੍ਰਚਾਰਨਾ ਤੇ ਉਨ੍ਹਾਂ ਦੇ ਹੱਲ ਵੱਲ ਵਧਣਾ ਹੈ ।
ਉਨ੍ਹਾਂ ਪ੍ਰੈਸ ਨੂੰ ਦੱਸਿਆ ਕਿ ਹੁਣ ਤੱਕ ਦੀਆਂ ਸਭ ਸਰਕਾਰਾਂ ਪੰਥਕ ਮੱਦਿਆਂ ਲਈ ਇੱਕੋ ਬੇੜੀ ਦੇ ਚੱਟੇ-ਵੱਟੇ ਸਾਬਿਤ ਹੋਈਆਂ ਨੇ , ਜਿਵੇਂ ਕਿ ਜਾਗਤ ਜੋਤ ਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਚੋਰੀ ਵੇਚੇ ਗਏ, ਪਰ ਕਿਸੇ ਸਰਕਾਰ ਨੇ ਵੀ ਸ਼੍ਰੋਮਣੀ ਕਮੇਟੀ ਖਿਲਾਫ਼ ਕੋਈ ਮੁਕੱਦਮਾਂ ਦਰਜ਼ ਨਹੀਂ ਕੀਤਾ । ਇਸਦੇ ਇਨਸਾਫ਼ ਲਈ ਪਿਛਲੇ 30 ਮਹੀਨਿਆਂ ਤੋਂ ਦਲ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਿਰਾਸਤੀ ਗਲੀ ਵਿੱਚ ਲਗਾਤਾਰ ਮੋਰਚਾ ਲਾ ਕੇ ਪੰਥਕ ਹੋਕਾ ਦਿੱਤਾ ਜਾ ਰਿਹਾ ਹੈ , ਪਰ ਸਰਕਾਰਾਂ ਇਹ ਇਨਸਾਫ਼ ਕਰਨ ਵਿੱਚ ਫੇਲ੍ਹ ਸਾਬਿਤ ਹੋਈਆਂ ਨੇ ।
ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਾਡੇ ਪੰਜਾਬ ਦੇ ਬੰਦੀ ਕੈਦੀਆਂ ਨੇ ਆਪਣੀਆਂ ਜੁਵਾਨੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ‘ਚ ਗਾਲ ਦਿੱਤੀਆਂ ‘ਤੇ ਹੁਣ ਬੁਢੇਪਾ ਵੀ ਜੇਲ੍ਹਾਂ ‘ਚ ਕੱਟਣ ਨੂੰ ਮਜ਼ਬੂਰ ਨੇ , ਪਰ ਸਮੇਂ ਦੀਆਂ ਸਰਕਾਰਾਂ ਨੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ।
ਉਨ੍ਹਾਂ ਕਿਹਾ ਕਿ ਨਸ਼ੇ ਨਾਲ ਪੰਜਾਬ ਦੀ ਨੌਜੁਵਾਨੀ ਦੀ ਨਸਲਕੁਸ਼ੀ ਹੋ ਰਹੀ ਹੈ, ਪਰ ਸਰਕਾਰਾਂ ਚੁੱਪ ਹਨ । ਅਸੀਂ ਤੇ ਇਹਨਾਂ ਚੋਣਾਂ ‘ਚ ਇਹੀ ਹੋਕਾ ਦੇਣ ਆਏ ਹਾਂ ਕਿ ਸਰਕਾਰਾਂ ਆਪਣੇ ਫਰਜ਼ ਪਹਿਚਾਨਣ ਨਹੀਂ ਤਾਂ ਬਦਲਾਅ ਦੇ ਨਾਮ ਤੇ ਆਈ ਸਰਕਾਰ ਵੀ ਜਲਦੀ ਹੀ ਪੰਜਾਬੀਆਂ ਵਲੋਂ ਚੱਲਦੀ ਕੀਤੀ ਜਾ ਸਕਦੀ ਹੈ । ਬਾਕੀ ਰਹੀ ਜਿੱਤ ਹਾਰ ਦੀ ਗੱਲ , ਇਹ ਹੁਣ ਸਭ ਜਲੰਧਰ ਦੇ ਲੋਕਾਂ ਦੇ ਹੱਥ ਹੈ । ਅਖੀਰ ਵਿੱਚ ਉਨ੍ਹਾਂ ਕਿਹਾ ਕਿ ਉਹ ਪੰਥਕ ਰਾਜਨੀਤੀ ਦਾ ਹਿੱਸਾ ਬਣਕੇ ਸਿੱਖਨੀਤੀ ਦਾ ਪ੍ਰਚਾਰ ਕਰਦੇ ਰਹਿਣਗੇ । ਪ੍ਰੈੱਸ ਮਿਲਣੀ ਦੌਰਾਨ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਅਜ਼ਾਦ ਉਮੀਦਵਾਰ ਬੀਬੀ ਸੰਦੀਪ ਕੌਰ ਜੀ ਨੇ ਸਿਰੋਪਾਓ ਦੇ ਕੇ ਬੀਬੀ ਪਲਵਿੰਦਰ ਕੌਰ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ।ਇਸ ਸਮੇਂ ਉਨ੍ਹਾਂ ਨਾਲ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ‘ਵਡਾਲਾ’, ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਮੀਤ ਪ੍ਰਧਾਨ ਪੰਜਾਬ। ਭਾਈ ਬਲਜੀਤ ਸਿੰਘ ਜੀ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਜੀ ਭਾਈ ਚਰਨਜੀਤ ਸਿੰਘ ਜੀ ਭਾਈ ਬਲਦੇਵ ਸਿੰਘ ਜੀ ਭਾਈ ਗੁਰਵਤਨ ਸਿੰਘ ਜੀ ਭਾਈ ਗੁਰਬਖਸ ਸਿੰਘ ਜੀ ਭਾਈ ਬਲਬੀਰ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੀਬੀ ਕੰਵਲਜੀਤ ਕੌਰ ਜੀ ਬੀਬੀ ਹਰਪ੍ਰੀਤ ਕੌਰ ਜੀ ਬੀਬੀ ਮਨਜੀਤ ਕੌਰ ਜੀ ਭਾਈ ਜਤਿਦਰਪਾਲ ਸਿੰਘ ਜੀ ਭਾਈ ਜਸਪਾਲ ਸਿੰਘ ਜੀ ਕੈਪਟਨ ਜੀ ਭਾਈ ਰਬਵਿਦਰ ਸਿੰਘ ਭਾਈ ਅਵਤਾਰ ਸਿਘ ਜੀ ਭਾਈ ਮਨਪ੍ਰੀਤ ਸਿਘ ਜੀ ਭਾਈ ਨਿਸ਼ਾਨ ਸਿਘ ਜੀ ਭਾਈ ਨਿਸ਼ਾਨ ਸਿਘ ਜੀ ਭਾਈ ਗਗਨਪ੍ਰੀਤ ਸਿਘ ਜੀ ਭਾਈ ਦੀਦਾਰ ਸਿਘ ਜੀ ਭਾਈ ਇਕਬਾਲ ਸਿੰਘ ਮਨਾਵਾਂ , ਅਦਿ ਹਾਜ਼ਿਰ ਸਨ ।
