Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਸਰਦਾਰ ਬਾਦਲ ਜਾਂਦੇ-ਜਾਂਦੇ ਪਵਾ ਗਏ ਭਰਾਵਾਂ ਦੀਆਂ ਜੱਫੀਆਂ!

ਪ੍ਰਕਾਸ਼ ਸਿੰਘ ਬਾਦਲ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ ਪਰ ਸੀਨੀਅਰ ਬਾਦਲ ਦੀ ਵਿਦਾਈ ਮੌਕੇ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਹਨਾਂ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਇਹ ਤਸਵੀਰਾਂ ਨੇ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੀਆਂ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ ਤਾਂ ਮਨਪ੍ਰੀਤ ਬਾਦਲ ਉਸ ਮੌਕੇ ਸੁਖਬੀਰ ਬਾਦਲ ਨੂੰ ਦਿਲਾਸਾ ਦੇਣ ਲਈ ਮੌਜੂਦ ਸਨ।ਮਨਪ੍ਰੀਤ ਨੇ ਸੁਖਬੀਰ ਬਾਦਲ ਨੂੰ ਆਪਣੇ ਗਲ ਲਾਇਆ। ਦੋਵੇਂ ਭਰਾਵਾਂ ਦੀਆਂ ਅੱਖਾਂ ‘ਚ ਹੰਝੂ ਸਨ ਤੇ ਇੱਕ ਦੂਜੇ ਨੂੰ ਦਿਲਾਸਾ ਦੇ ਰਹੇ ਸਨ।

ਪ੍ਰਕਾਸ਼ ਸਿੰਘ ਬਾਦਲ ਦੇ ਫੋਰਟਿਸ ਦੇ ਸਫ਼ਰ ਤੋਂ ਲੈ ਕੇ ਆਖਰੀ ਵਿਦਾਈ ਤੱਕ ਮਨਪ੍ਰੀਤ ਬਾਦਲ ਹਰ ਸਮੇਂ ਪਰਛਾਵੇਂ ਦੀ ਤਰ੍ਹਾਂ ਸੁਖਬੀਰ ਬਾਦਲ ਦੇ ਨਾਲ ਰਹੇ। ਸੀਨੀਅਰ ਬਾਦਲ ਨੂੰ ਚੰਡੀਗੜ੍ਹ ਤੋਂ ਪਿੰਡ ਬਾਦਲ ਲਿਜਾਣ ਵਾਲੀ ਐਂਬੂਲੈਂਸ ‘ਚ ਸੁਖਬੀਰ ਅੱਗੇ ਬੈਠੇ ਤਾਂ ਮਨਪ੍ਰੀਤ ਬਾਦਲ ਐਂਬੂਲੈਂਸ ‘ਚ ਪਿੱਛੇ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਕੋਲ ਬੈਠੇ ਸਨ। ਸੀਨੀਅਰ ਬਾਦਲ ਦੀ ਮ੍ਰਿਤਕ ਦੇਹ ਨੂੰ ਜਦੋਂ ਚਿਖਾ ਤੇ ਲਿਜਾਇਆ ਗਿਆ ਤਾਂ ਸੁਖਬੀਰ ਬਾਦਲ ਆਪਣੇ ਪਿਤਾ ਨੂੰ ਆਖਰੀ ਵਾਰ ਜੱਫੀ ਪਾ ਕੇ ਭਾਵੁਕ ਹੋ ਗਏ। ਉਸ ਵੇਲੇ ਵੀ ਮਨਪ੍ਰੀਤ ਬਾਦਲ ਨੇ ਸੁਖਬੀਰ ਬਾਦਲ ਨੂੰ ਸੰਭਾਲਿਆ।
ਮਨਪ੍ਰੀਤ ਹਰ ਵੇਲੇ ਸੁਖਬੀਰ ਨਾਲ ਸਾਏ ਦੀ ਤਰ੍ਹਾਂ ਖੜ੍ਹੇ ਰਹੇ। ਦੋਵੇਂ ਭਰਾਵਾਂ ਦੀਆਂ ਇਹ ਭਾਵੁਕ ਤਸਵੀਰਾਂ ਦੇਖ ਕੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਵੀ ਕਿਹਾ ਕਿ ਸਰਦਾਰ ਬਾਦਲ ਦੇ ਜਾਣ ਤੋਂ ਬਾਅਦ ਦੋਵੇਂ ਪਰਿਵਾਰਾਂ ਨੂੰ ਸਿਆਸੀ ਤੌਰ ਤੇ ਵੀ ਇੱਕ ਹੋ ਜਾਣਾ ਚਾਹੀਦਾ ਹੈ ਕਿਉਂਕਿ ਪਾਸ਼ ਜੀ ਤੇ ਦਾਸ ਜੀ ਦੀ ਵੀ ਇਹ ਹੀ ਇੱਛਾ ਸੀ।

ਸਰਦਾਰ ਪ੍ਰਕਾਸ਼ ਬਾਦਲ ਤੇ ਗੁਰਦਾਸ ਬਾਦਲ ਦੋਵਾਂ ਦੀ ਜੋੜੀ ਨੂੰ ਲੰਬੀ ਹਲਕੇ ਦੇ ਲੋਕ ਰਾਮ ਤੇ ਲਛਮਣ ਦੀ ਜੋੜੀ ਕਹਿੰਦੇ ਸਨ ਪਰ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੇ ਸਿਆਸੀ ਰਾਹ ਵੱਖ ਹੋਣ ਨਾਲ ਦੋਵੇਂ ਪਰਿਵਾਰਾਂ ਚ ਦੂਰੀਆਂ ਪੈ ਗਈਆਂ। ਪ੍ਰਕਾਸ਼ ਸਿੰਘ ਬਾਦਲ ਦੇ ਜਿਉਂਦੇ ਜੀ ਭਾਵੇਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਇਸ ਤਰ੍ਹਾਂ ਇਕੱਠੇ ਨਜ਼ਰ ਨਹੀਂ ਆਏ ਪਰ ਉਹਨਾਂ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਦੇ ਦਰਦ ਨੇ ਦੋਵੇਂ ਭਰਾਵਾਂ ਨੂੰ ਇੱਕ ਦੂਜੇ ਦੇ ਗਲ ਲਾ ਦਿੱਤਾ।