ਭਾਰਤ ਦੀ ਵਿਰਾਸਤ ਅਤੇ ਆਟੋਨਾਮਸ, ਸੰਸਥਾ ਕੰਨਿਆ ਮਹਾਂ ਵਿਦਿਆਲਾ, ਜਲੰਧਰ ਸਮੇਂ-ਸਮੇਂ ‘ਤੇ ਅਜਿਹੇ ਕਈ ਉਪਰਾਲੇ ਕਰਦਾ ਹੈ ਜਿਨ੍ਹਾਂ ਰਾਹੀਂ ਲੋਕਾਂ ਵਿੱਚ ਸਿਹਤਮੰਦ ਰਹਿਣ ਦੀ ਮਹੱਤਤਾ ਦਾ ਸੰਦੇਸ਼ ਫੈਲਾਇਆ ਜਾ ਸਕੇ। ਇਸੇ ਲੜੀ ਵਿੱਚ ਕੰਨਿਆ ਮਹਾਂ ਵਿਦਿਆਲਾ ਵਿੱਚ ਕੇ.ਐਮ.ਵੀ. ਸਵਿਮਿੰਗ ਅਕੈਡਮੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਇਸ ਸਵੀਮਿੰਗ ਅਕੈਡਮੀ ਦੇ ਰੂਪ ‘ਚ ਕੰਨਿਆ ਮਹਾਂ ਵਿਦਿਆਲਾ ਸ਼ਹਿਰ ਵਾਸੀਆਂ ਲਈ ਇਕ ਨਿਵੇਕਲਾ ਤੋਹਫ਼ਾ ਲੈ ਕੇ ਆਇਆ ਹੈ, ਜੋ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਵਿਚ ਸਹਾਈ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਅਕੈਡਮੀ ਕਾਲਜ ਦੀਆਂ ਵਿਦਿਆਰਥਣਾਂ ਅਤੇ ਬਾਹਰਲੀਆਂ ਵਿਦਿਆਰਥਣਾਂ ਅਤੇ ਔਰਤਾਂ ਲਈ ਇਹ ਆਪਣੀਆਂ ਸ਼ਾਨਦਾਰ ਸਹੂਲਤਾਂ ਨਾਲ ਹਫ਼ਤੇ ਦੇ ਸੱਤੇ ਦਿਨ ਬਹੁਤ ਹੀ ਘੱਟ ਫੀਸ ਵਿੱਚ ਖੁੱਲ੍ਹੀ ਰਹੇਗੀ । 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਤੋਂ ਲੈ ਕੇ 12 ਸਾਲ ਤੱਕ ਦੇ ਲੜਕੇ ਇਸ ਦਾ ਲਾਭ ਲੈ ਸਕਦੇ ਹਨ। ਇਸ ਅਕੈਡਮੀ ਵਿੱਚ ਜਿੱਥੇ ਪੇਸ਼ੇਵਰ ਮਹਿਲਾ ਅਤੇ ਪੁਰਸ਼ ਕੋਚਾਂ ਵੱਲੋਂ ਕੋਚਿੰਗ ਦਿੱਤੀ ਜਾਵੇਗੀ, ਉੱਥੇ ਨਿੱਜੀ ਕੋਚਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਅਕੈਡਮੀ ਵਿੱਚ ਸਾਫ਼ ਅਤੇ ਸ਼ੁੱਧ ਪਾਣੀ ਦੇ ਨਾਲ-ਨਾਲ ਸਵੱਛਤਾ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਕਾਲਜ ਕੈਂਪਸ ਵਿੱਚ ਬਣੀ ਇਸ ਅਕੈਡਮੀ ਵਿੱਚ ਤੈਰਾਕੀ ਲਈ ਆਉਣ ਵਾਲਿਆਂ ਨੂੰ ਖੁੱਲ੍ਹੀ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ। ਅੱਗੇ ਗੱਲ ਕਰਦੇ ਹੋਏ ਉਹਨਾਂ ਸਿਹਤਮੰਦ ਜੀਵਨ ਸ਼ੈਲੀ ਨੂੰ ਮਨੁੱਖੀ ਜੀਵਨ ਦਾ ਮਜ਼ਬੂਤ ਆਧਾਰ ਦੱਸਦੇ ਹੋਏ ਉਦਘਾਟਨੀ ਸੈਸ਼ਨ ਲਈ ਡਾ. ਦੇਵਿੰਦਰ ਸਿੰਘ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਕੇ.ਐਮ.ਵੀ ਵਿਖੇ ਹੋਇਆ ਸਵਿਮਿੰਗ ਅਕੈਡਮੀ ਦਾ ਉਦਘਾਟਨ
- Post author:businesSsKhas
- Post published:April 28, 2023
- Post category:ਪੰਜਾਬ
