Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਸਿਮਰਨਜੀਤ ਸਿੰਘ ਮਾਨ ਵਲੋਂ ਗੁਰਜੰਟ ਸਿੰਘ ਕਟੂ ਲਈ ਬਸਤੀ ਬਾਵਾ ਖੇਲ ਵਿਖੇ ਕੀਤਾ ਚੋਣ ਪ੍ਰਚਾਰ

  ਜਲੰਧਰ,(ਸੰਜੇ ਸ਼ਰਮਾ)-ਜਿਉਂ-ਜਿਉਂ ਜਿਮਨੀ ਚੋਣ ਦੀ ਤਰੀਕ ਨੇੜੇ ਆ ਰਹੀ ਹੈ, ਤਿਉਂ-ਤਿਉਂ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਸਿਮਰਨਜੀਤ ਸਿੰਘ ਮਾਨ ਸੰਸਦ ਮੈਂਬਰ ਨੇ ਬਸਤੀ ਬਾਵਾ ਖੇਲ ਦੇ ਵਿੱਚ ਇਕ ਵਿਸ਼ੇਸ਼ ਰੈਲੀ ਕੀਤੀ ਗਈ। ਇਹ ਰੈਲੀ ਨੋਜਵਾਨ ਆਗੂ ਸੰਨੀ ਸਿੰਘ ਉਬਰਾਏ ਅਤੇ ਜਗਰੂਪ  ਸਿੰਘ ਦੇ ਉਦਮ ਸਕਦਾ ਕੀਤੀ ਗਈ,ਇਸ ਮੋਕੇ ਤੇ ਬੋਲਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ,ਕਿ ਅਜ ਤਕ ਜਿਨਿਆ ਵੀ ਪਾਰਟੀਆਂ ਨੇ ਜਲੰਧਰ ਤੋਂ ਚੋਣ ਲੜੀਆਂ ਅਤੇ ਜਿਤਿਆ ਹਨ, ਕਿਸੇ ਨੇ ਵੀ ਸਿੱਖ ਹੱਕਾਂ ਅਤੇ ਦਲਿਤ ਵੀਰਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ,ਹਰ ਸਰਕਾਰ ਨੇ ਸਿੱਖ ਕੋਮ ਅਤੇ ਦਲਿਤਾਂ ਨਾਲ ਧਕਾ ਹੀ ਕੀਤਾ ਹੈ।ਅਸੀ ਸਰਕਾਰ ਵਿੱਚ ਨਾ ਵੀ ਹੋਈਏ ਸਿੱਖ ਅਤੇ ਦਲਿਤਾਂ ਦੇ ਲਈ ਆਵਾਜ ਉਠਾਉਂਦੇ ਰਹਾਗੇ, ਇਸ ਮੋਕੇ ਤੇ ਬੋਲਦੇ ਹੋਏ ਕਿਹਾ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੇ ਅਗਰ ਕਿਸੇ ਨੇ ਆਪਣੇ ਇਲਾਕੇ ਵਿੱਚ ਸਭ ਤੋਂ ਵੱਧ ਫੰਡ ਲਾਇਆ ਹੈ,ਉਹ ਸ.ਮਾਨ ਹਨ,ਉਨ੍ਹਾਂ ਕਿਹਾ ਕਿ ਵੋਟਾ ਪਾਕੇ ਸਾਡੀ ਪਾਰਟੀ ਨੂੰ ਜਿਤਾਉਗੇ  ਤਾਂ ਹੀ ਸਰਦਾਰ ਮਾਨ ਦੇ ਮੋਢੇ ਨਾਲ ਮੋਢਾ ਲਾ ਕੇ ਜਲੰਧਰ ਦੇ ਲੋਕਾਂ ਦੀ ਅਵਾਜ਼ ਉਠਾਵਾਂਗੇ, ਇਸ ਮੌਕੇ ਤੇ ਸੰਨੀ ਸਿੰਘ ਓਬਰਾਏ ਅਤੇ ਜਗਰੂਪ ਸਿੰਘ ਨੇ ਕਿਹਾ ਇਲਾਕੇ ਦੇ ਵੋਟਰਾਂ ਵਲੋਂ ਵੱਧ ਤੋਂ ਵੱਧ ਵੋਟਾਂ ਪਾਕੇ ਸ.ਮਾਨ ਨੂੰ ਜਿਤਾਵਾਗੇ, ਸਾਡੇ ਇਲਾਕੇ ਵਿੱਚੋਂ ਬਹੁਤ ਵੱਡੀ ਲੀਡ ਦਿਵਾਵਾਗੇ। ਇਸ ਮੋਕੇ ਤੇ  ਪਰਮਜੀਤ ਸਿੰਘ ਸੋਨੂੰ,ਸੁਰਜੀਤ ਸਿੰਘ, ਜਸਵਿੰਦਰ ਸਿੰਘ ਲੱਡੂ,ਗੁਰਦੀਪ ਸਿੰਘ ਮਹਾਜਨ, ਜਸਪ੍ਰੀਤ ਸਿੰਘ ਪਿੰਟੂ, ਬਲਪ੍ਰੀਤ ਸਿੰਘ ਬੱਲ, ਗੁਰਪ੍ਰਤਾਪ ਸਿੰਘ ਗਿਫਟੀ,ਅਮਨਦੀਪ ਸਿੰਘ ਬੱਗਾ,ਲਖਬੀਰ ਸਿੰਘ ਲੱਕੀ ਨੇ ਵਿਸ਼ੇਸ ਭੁਮਿਕਾ ਨਿਭਾਈ।