Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸੀਪੀਆਈ ( ਐਮ ) ਕਾਂਗਰਸ ਦਾ ਸਮਰਥਨ ਕਰੇਗੀ : ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਜਲੰਧਰ, (ਸੰਜੇ ਸ਼ਰਮਾ)-ਸੀਪੀਆਈ ( ਐਮ ) ਦੀ ਪੰਜਾਬ ਰਾਜ ਕਮੇਟੀ ਚੰਡੀਗੜ੍ਹ ਨੇ ਕੇਂਦਰੀ ਕਮੇਟੀ ਫੈਸਲਾ ਲਾਗੂ ਕਰਦੇ ਹੋਏ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ । ਪਾਰਟੀ ਦੇ ਜਿਲ੍ਹਾ ਜਲੰਧਰ-ਕਪੂਰਥਲਾ ਇਕਾਈ ਦੀ ਜਨਰਲ ਬਾਡੀ ਮੀਟਿੰਗ ਕਰਕੇ ਹਰ ਵਿਧਾਨ ਸਭਾ ਹਲਕੇ ਅੰਦਰ ਆਪਣੀ ਪਾਰਟੀ ਦੀ ਸਮਰੱਥਾ ਅਨੁਸਾਰ ਅਜ਼ਾਦ ਤੌਰ ਤੇ ਚੋਣ ਮੀਟਿੰਗਾਂ , ਜਲਸੇ ਆਦਿ ਕਰਕੇ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਵੀ ਚੌਧਰੀ ਦੇ ਹੱਕ ਵਿੱਚ ਵੋਟ ਪਾਉਣ ਲਈ ਮਿਤੀ 1 ਮਈ ਤੋਂ 8 ਮਈ ਤੱਕ ਲਗਾਤਾਰ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਇਨ੍ਹਾਂ ਮੀਟਿੰਗਾਂ ਨੂੰ ਸੀਪੀਆਈ ( ਐਮ ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਪਾਰਟੀ ਦੇ ਹੋਰ ਸੂਬਾ ਅਤੇ ਜਿਲ੍ਹਾ ਆਗੂਆਂ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ । ਇਹਨਾਂ ਮੀਟਿੰਗ ਦੌਰਾਨ ਵੋਟਰਾਂ ਨੂੰ ਪਾਰਟੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਫਿਰਕਾਪ੍ਰਸਤ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਦਲ ਬਦਲੂ ਉਮੀਦਵਾਰਾਂ ਨੂੰ ਵੋਟ ਨਾ ਪਾਈ ਜਾਵੇ ।

ਇਹ ਫਿਰਕਾਪ੍ਰਸਤ ਤੇ ਪੂੰਜੀ-ਪਤੀ ਪਾਰਟੀਆਂ ਦੇਸ਼ ਲਈ ਵੱਡਾ ਖਤਰਾ ਪੈਦਾ ਕਰ ਰਹੀਆਂ ਹਨ । ਦੇਸ਼ ਦਾ ਸੰਵਿਧਾਨ , ਸੰਵਿਧਾਨਕ ਸੰਸਥਾ ਪਾਰਲੀਮੈਂਟ , ਨਿਆਂਪਾਲਿਕਾ , ਧਰਮ-ਨਿਰਪੱਖਤਾ , ਜਮਹੂਰੀਅਤ ਦੇਸ਼ ਦਾ ਸੰਘੀਨ ਮਨੁੱਖੀ ਅਧਿਕਾਰ ਆਦਿ ਖ਼ਤਰੇ ਵਿਚ ਹਨ। ਭਾਰਤ ਦੇਸ਼ ਦੇ ਸੁਚੇਤ ਨਾਗਰਿਕ ਇਨ੍ਹਾਂ ਖ਼ਤਰਿਆਂ ਵਿਰੁੱਧ ਲਗਾਤਾਰ ਸੰਘਰਸ਼ਸ਼ੀਲ ਹਨ ਅਤੇ ਸਰਕਾਰੀ ਦਾ ਸ਼ਿਕਾਰ ਹੋ ਰਹੇ ਹਨ ਫ਼ਿਰਕੂ ਸਰਮਾਏਦਾਰ ਅਤੇ ਜਗੀਰੂ ਪਾਰਟੀਆਂ ਦਾ ਕਾਰਪੋਰੇਟ ਘਰਾਣਿਆਂ ਨਾਲ ਗਠਜੋੜ ਕਰਕੇ ਦੇਸ਼ ਦਾ ਧਨ ਦੌਲਤ ਅਤੇ ਦੇਸ਼ ਦੇ ਅਮੀਰ ਸਾਧਨਾਂ ਦੀ ਅੰਨ੍ਹੀ ਲੁੱਟ ਕਰਵਾਈ ਜਾ ਰਹੀ ਹੈ ।
ਭਾਜਪਾ ਦੀ ਕੇਂਦਰੀ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ । ਭਾਜਪਾ ਆਰ ਐਸ ਐਸ ਫਿਰਕਾਪ੍ਰਸਤੀ ਫੈਲਾਅ ਸਮਾਜਕ ਵੰਡ ਕਰਕੇ ਰਾਜ ਸੱਤਾ ਤੇ ਕਬਜ਼ਾ ਰੱਖ ਰਹੀ ਹੈ। ਪੰਜਾਬ ਸਰਕਾਰ ਝੂਠੇ ਵਾਇਦੇ ਤੇ ਲਾਰੇ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ । ਦੇਸ਼ ਅਤੇ ਪੰਜਾਬ ਨੂੰ ਆਰਥਿਕ ਸਥਿਤੀ ਖ਼ਤਰੇ ਵਿਚ ਹੈ।

ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਝੂਠੇ ਬਿਆਨ ਦੇ ਕੇ ਕਹਿ ਕਰ ਰਹੇ ਹਨ ਕਿ ਦੇਸ਼ ਅਤੇ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ ਜਦਕਿ ਕਰਜ਼ੇ ਦੇ ਪੰਡ ਹੋਰ ਭਾਰੀ ਹੋ ਰਹੀ ਹੈ । ਗ਼ਰੀਬੀ , ਮਹਿੰਗਾਈ , ਬੇਰੁਜ਼ਗਾਰੀ ਵਧ ਰਹੀ ਹੈ , ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ , ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਕਿਤੇ ਵੱਧ ਹੈ , ਅਮਨ-ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ , ਨਸ਼ਿਆਂ ਦਾ ਪੱਧਰ ਹੇਠਲੇ ਪੱਧਰ ਤੱਕ ਜਾ ਚੁਕਾ ਹੈ , ਰੇਤ ਬਜਰੀ ਦਾ ਮੁੱਲ ਕੰਟ੍ਰੋਲ ਹੇਠ ਨਹੀਂ ਆ ਰਿਹਾ । ਗਰੀਬ ਦਲਿਤ ਪਰਿਵਾਰ ਵੱਡੀ ਮੁਸ਼ਕਲ ਨਾਲ ਜੀਵਨ ਨਿਰਭਾਹ ਕਰ ਰਿਹਾ ਹੈ । ਲੁੱਟ ਕਾਰਨ ਅਮੀਰ ਅਮੀਰ ਹੋਰ ਅਮੀਰ ਹੋ ਰਿਹਾ ਹੈ , ਗਰੀਬ ਹੋਰ ਗਰੀਬ ਹੋ ਰਿਹਾ ਹੈ। 10 ਮਈ ਨੂੰ ਵੋਟਾਂ ਪੈਣ ਦੇ ਦਿਨ ਤੱਕ ਚੋਣਾਂ ਦੌਰਾਨ ਪਾਰਟੀ ਵੱਲੋਂ ਨਸ਼ਿਆਂ ਅਤੇ ਪੈਸੇ ਦੇ ਦਰਿਆ ਵਗਾ ਦਿੱਤੇ ਜਾਣਗੇ । ਸੀਪੀਆਈ ( ਐਮ ) ਇਨ੍ਹਾਂ ਖ਼ਤਰਿਆਂ ਅਤੇ ਮੁਸ਼ਕਲਾਂ ਨੂੰ ਨੋਟ ਕਰਦੀ ਹੋਈ ਹਮੇਸ਼ਾ ਤੋਂ ਸੰਘਰਸ਼ਸ਼ੀਲ ਹੈ ਅਤੇ ਲੋਕਾਂ ਨਾਲ ਲੈ ਕੇ ਸੰਘਰਸ਼ ਕਰਦੀ ਰਹੇਗੀ । ਫ਼ਿਰਕਾਪ੍ਰਸਤੀ ਵਿਰੁੱਧ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਸੀਪੀਆਈ ਐਮ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅੱਜ ਮੁੱਖ ਲੋੜ ਹੈ । ਫਿਰਕੂ ਫਾਸ਼ੀਵਾਦੀ ਅਤੇ ਕਾਰਪੋਰੇਟ ਘਰਾਣਿਆ ਵਿਰੁੱਧ ਧਰਮ ਨਿਰਪੱਖ , ਜਮਹੂਰੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਤਾਂ ਕਿ ਸੰਵਿਧਾਨ ਅਤੇ ਦੇਸ਼ ਨੂੰ ਬਚਾਇਆ ਜਾ ਸਕੇ । ਇਸ ਤਰ੍ਹਾਂ ਫਿਰਕਾਪ੍ਰਸਤ ਸ਼ਕਤੀਆਂ ਨੂੰ ਸੱਤਾ ਤੋਂ ਹਰਾਇਆ ਜਾ ਸਕਦਾ ਹੈ ।