Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਨੇ ਇੰਡੀਗੋ ਫਲਾਈਟ ਦੀ ਅਜੀਬ ਘਟਨਾ ਸਾਂਝੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੰਡੀਗੜ੍ਹ ਤੋਂ ਜੈਪੁਰ ਦੀ 90 ਮਿੰਟ ਦੀ ਉਡਾਣ ਦੌਰਾਨ ਜਹਾਜ਼ ਦਾ ਏਸੀ ਹੀ ਕੰਮ ਨਹੀਂ ਕਰ ਰਿਹਾ ਸੀ। ਅਜਿਹੇ ‘ਚ ਏਅਰ ਹੋਸਟੈੱਸ ਨੇ ਪਸੀਨਾ ਪੂੰਝਣ ਲਈ ਲੋਕਾਂ ਨੂੰ ਟਿਸ਼ੂ ਪੇਪਰ ਵੰਡੇ। ਉਹ ਇੰਡੀਗੋ 6E7261 ਵਿੱਚ ਸਫ਼ਰ ਕਰ ਰਹੇ ਸਨ। ਰਾਜਾ ਵੜਿੰਗ ਨੇ ਏਅਰਕ੍ਰਾਫਟ ਦੇ ਅੰਦਰੋਂ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਲੋਕ ਮੈਗਜ਼ੀਨ ਜਾਂ ਟਿਸ਼ੂ ਪੇਪਰ ਨਾਲ ਆਪਣੇ ਆਪ ਨੂੰ ਪੱਖਾ ਝੱਲਦੇ ਵੇਖੇ ਗਏ। ਉਨ੍ਹਾਂ ਲਿਖਿਆ, ਕੜਕਦੀ ਧੁੱਪ ‘ਚ 10 ਜਾਂ 15 ਮਿੰਟ ਤੱਕ ਲਾਈਨ ‘ਚ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਜਹਾਜ਼ ਦੇ ਅੰਦਰ ਪਹੁੰਚਿਆ ਤਾਂ ਪਤਾ ਲੱਗਾ ਕਿ AC ਹੀ ਕੰਮ ਨਹੀਂ ਕਰ ਰਿਹਾ ਹੈ। ਅਸੀਂ ਹੈਰਾਨ ਰਹਿ ਗਏ। ਟੇਕਆਫ ਤੋਂ ਲੈ ਕੇ ਲੈਂਡਿੰਗ ਤੱਕ ਏਸੀ ਬੰਦ ਸੀ ਅਤੇ ਪੂਰੇ ਸਫਰ ਦੌਰਾਨ ਸਾਨੂੰ ਚਿੰਤਾ ਕਰਨੀ ਪਈ। ਇਸ ਰਵੱਈਏ ‘ਤੇ ਸਵਾਲ ਵੀ ਨਹੀਂ ਉਠਾਇਆ।

ਉਨ੍ਹਾਂ ਕਿਹਾ ਕਿ ਏਅਰਹੋਸਟੈੱਸ ਤੋਤਂ ਮਿਹਰਬਾਨ ਹੋ ਕੇ ਲੋਕਾਂ ਨੂੰ ਪਸੀਨਾ ਪੂੰਝਣ ਲਈ ਟਿਸ਼ੂਪੇਪਰ ਦਿੱਤੇ। ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਬੇਚੈਨ ਹੋ ਉੱਠੇ। ਅਜਿਹੇ ਵਿੱਚ ਮਜਬੂਰ ਯਾਤਰੀ ਆਪਣੇ ਹੱਥਾਂ ਨਾਲ ਪੱਖਾ ਝੱਲ ਰਿਹਾ ਸੀ। ਇਹ ਇੱਕ ਵੱਡੀ ਤਕਨੀਕੀ ਖਰਾਬੀ ਸੀ ਪਰ ਇਨ੍ਹਾਂ ਸਿਰਫ ਪੈਸੇ ਕਮਾਉਣੇ ਹਨ। ਇਸ ਦੇ ਲਈ ਉਹ ਲੋਕਾਂ ਦੀ ਸਿਹਤ ਦੇ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਡੀਜੀਸੀਏ ਤੋਂ ਏਅਰਲਾਈਨ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਕਿਸੇ ਹੋਰ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਾ ਹੋਣਾ ਪਏ।