Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਪੰਜਾਬ ਵਿੱਚ ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲਕੇ ਪੰਜਾਬ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ:-ਸਿੱਖ ਤਾਲਮੇਲ ਕਮੇਟੀ


ਜਲੰਧਰ,(ਸੰਜੇ ਸ਼ਰਮਾ)- ਪਿਛਲੇ ਸਾਲਾਂ ਵਿੱਚ ਪੰਜਾਬ ਨੇ ਵਡੇ-ਵਡੇ ਸੰਤਾਪ ਝਲੇ ਹਨ,1978 ਵਿੱਚ ਸੁਰੂ ਹੋਏ ਕਾਲੇ ਦੋਰ ਵਿੱਚ ਨਫ਼ਰਤਾਂ ਇਸ ਹਦ ਤਕ ਫੈਲੀਆਂ ਕਿ ਸਾਡੀ ਇਕ ਪੀੜ੍ਹੀ ਇਸ ਵਿੱਚ ਖਤਮ ਹੋ ਗਈ,ਹੁਣ ਕੁਝ ਸਾਲਾਂ ਤੋਂ ਪੰਜਾਬ ਵਿੱਚ ਖੁਸਹਾਲੀ ਪਰਤ ਰਹੀ ਸੀ,ਕਿ ਪੰਜਾਬ ਦੀਆਂ ਦੁਸਮਣ ਤਾਕਤਾਂ ਨੇ ਸਾਡੀ ਜਵਾਨੀ ਨੂੰ ਨਸ਼ੇ ਦੀ ਡੂੰਘੀ ਖਡ ਵਿੱਚ ਸੁਟ ਦਿਤਾ ਹੈ।ਕੋਈ ਐਸਾ ਦਿਨ ਨਹੀ ਜਦੋ ਪੰਜਾਬ ਵਿੱਚੋ ਇਹ ਖਬਰ ਨਹੀ ਆਉਂਦੀ ਕਿ ਵੱਖ-ਵੱਖ ਥਾਵਾਂ ਤੇ ਅਜ ਇਨੇ ਨੋਜਵਾਨ ਨਸ਼ੇ ਦੀ ਉਵਰਡੋਜ ਨਾਲ ਮਰ ਗਏ ਹਨ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਵਿੱਕੀ ਸਿੰਘ ਖਾਲਸਾ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਸੋਨੂੰ,ਗੁਰਵਿੰਦਰ ਸਿੰਘ ਸਿਧੂ,ਤੇ ਗੁਰਦੀਪ ਸਿੰਘ ਲੱਕੀ ਨੇ ਇਕ ਸਾੰਝੇ ਬਿਆਨ ਵਿੱਚ ਕਿਹਾ ਕਿ ਚਾਹੀਦਾ ਤਾਂ ਇਹ ਸੀ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਲਈ ਵੱਖ-ਵੱਖ ਉਪਰਾਲੇ ਕਰਦੀ,ਪਰ ਇਸ ਦੇ ਉਲਟ ਪੰਜਾਬ ਸਰਕਾਰ ਨੇ ਇਕ ਅਜਿਹਾ ਫੈਸਲਾ ਕੀਤਾ ਹੈ,ਜਿਸ ਨਾਲ ਸਾਡੀਆਂ ਬੀਬੀਆਂ ਨੂੰ ਨਸ਼ੇ ਦੇ ਮੈਦਾਨ ਵਿੱਚ ਲੈ ਆਦਾਂ ਹੈ, ਹੁਣ ਮਾਨ ਸਰਕਾਰ ਨੇ ਔਰਤਾਂ ਲਈ ਵੱਖਰੇ ਸ਼ਰਾਬ ਦੇ ਠੇਕੇ ਖੋਲਣ ਦਾ ਫੈਸਲਾ ਕੀਤਾ ਹੈ। ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ, ਸਾਡੀਆਂ ਬੀਬੀਆਂ ਭੈਣਾਂ, ਅਜੇ ਕੁਝ ਇਹੋ ਜਿਹੀਆਂ ਤੋਂ ਅਲਾਮਤਾਂ ਤੋਂ ਬੱਚੀਆਂ ਹੋਈਆਂ ਹਨ। ਸਰਕਾਰ ਨੇ ਉਹਨਾਂ ਨੂੰ ਨਸ਼ੇ ਦੀ ਡੂੰਘੀ ਖਡ ਵਿੱਚ ਸੁੱਟਣ ਦਾ ਫੈਸਲਾ ਕਰ ਲਿਆ ਹੈ। ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਕਿ ਔਰਤਾਂ ਲਈ ਵੱਖਰੇ ਠੇਕੇ ਖੋਲ੍ਹ ਕੇ ਪੰਜਾਬ ਸਰਕਾਰ ਕਿ ਸੰਦੇਸ਼ ਦੇਣਾ ਚਾਹੁੰਦੀ ਹੈ, ਅਸੀਂ ਪੰਜਾਬ ਹੀਤੈਸ਼ੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਸਰਕਾਰ ਦੇ ਸਮਾਜ ਵਿਰੋਧੀ ਫੈਸਲੇ ਵਿਰੁੱਧ ਜਰੂਰ ਆਵਾਜ਼ ਉਠਾਉਣ। ਇਸ ਮੋਕੇ ਤੇ
ਰਣਜੀਤ ਸਿੰਘ ਗੋਲਡੀ,ਹਰਵਿੰਦਰ ਸਿੰਘ ਚਿਟਕਾਰਾ,ਹਰਪ੍ਰੀਤ ਸਿੰਘ ਸੋਨੂੰ,ਸੰਨੀ ਸਿੰਘ ਉਬਾਰਾਏ,,ਹਰਪਾਲ ਸਿੰਘ ਪਾਲੀ ਚੱਢਾ,ਪਲਵਿੰਦਰ ਸਿੰਘ ਬਾਬਾ,ਲਖਬੀਰ ਸਿੰਘ ਲਕੀ,,ਮਨਮਿੰਦਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਨਾਗੀ,ਹਰਪ੍ਰੀਤ ਸਿੰਘ ਰੋਬਿਨ,ਪਰਮਿੰਦਰ ਸਿੰਘ ਟੱਕਰ,ਅਮਨਦੀਪ ਸਿੰਘ ਬੱਗਾ,ਪ੍ਰਬਜੋਤ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ,ਸਰਬਜੀਤ ਸਿੰਘ ਕਾਲੜਾ,ਅਰਵਿੰਦਰ ਸਿੰਘ ਬਬਲੂ, ਹਰਜੀਤ ਸਿੰਘ ਬਾਬਾ,ਬਲਜੀਤ ਸਿੰਘ ਸੰਟੀ ਨੀਲਾ ਮਹਿਲ,ਸਵਰਨ ਸਿੰਘ ਚੱਢਾ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ,ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।