Business Khas

You are currently viewing ਸਿਹਤ ਵਿਭਾਗ ਵੱਲੋਂ ਬੱਚੀਆਂ ਦਾ ਕੀਤਾ ਜਾਵੇਗਾ ਨਿਯਮਤ ਹੈਲਥ ਚੈਕੱਅਪ: ਡਾ. ਰਮਨ ਸ਼ਰਮਾ

ਸਿਹਤ ਵਿਭਾਗ ਵੱਲੋਂ ਬੱਚੀਆਂ ਦਾ ਕੀਤਾ ਜਾਵੇਗਾ ਨਿਯਮਤ ਹੈਲਥ ਚੈਕੱਅਪ: ਡਾ. ਰਮਨ ਸ਼ਰਮਾ

ਜਲੰਧਰ, (ਸੰਜੇ ਸ਼ਰਮਾ)-ਬੀਤੇ ਦਿਨੀ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਇੰਟਿਗ੍ਰੇਟੇਡ ਐਸ.ਐਚ.ਟੀ.ਐਚ. ਤਹਿਤ ਜਿਲ੍ਹਾ ਜਲੰਧਰ ਵਿਖੇ ਵੱਖ-ਵੱਖ ਕਲੋਜ਼ਡ ਸੈਟਿੰਗਜ਼ ਵਿੱਚ ਰਹਿ ਰਹੇ ਲਗਭੱਗ 600 ਇਨਮੇਟਸ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਮੁਆਇਨਾ ਕੀਤਾ ਗਿਆ। ਇਸੇ ਮੁਹਿੰਮ ਦੀ ਲਗਾਤਾਰਤਾ ਵਿੱਚ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਵੀਰਵਾਰ ਨੂੰ ਐਸ.ਐਮ.ਓ. ਡਾ. ਗੁਰਮੀਤ ਲਾਲ ਅਤੇ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਵੱਲੋਂ ਭਾਈ ਘੱਨਈਆ ਜੀ ਚੈਰੀਟੇਬਲ ਟ੍ਰਸਟ (ਰਜਿ.) ਯੂਨੀਕ ਹੋਮ ਵਿਖੇ ਵਿਜਿਟ ਕੀਤਾ।
ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਜੀ ਫਾਉਂਡਰ ਅਤੇ ਚੇਅਰਪਰਸਨ ਭਾਈ ਘੱਨਈਆ ਜੀ ਚੈਰੀਟੇਬਲ ਟ੍ਰਸਟ (ਰਜਿ.) ਯੂਨੀਕ ਹੋਮ ਵੱਲੋਂ ਸਿਵਲ ਸਰਜਨ ਡਾ. ਰਮਨ ਸ਼ਰਮਾ ਅਤੇ ਟੀਮ ਨੂੰ ਯੂਨੀਕ ਹੋਮ ਦਾ ਦੌਰਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਬੱਚੀਆਂ ਨਾਲ ਨਿੱਜੀ ਤੌਰ ‘ਤੇ ਮਿਲਵਾਇਆ ਗਿਆ। ਸਕੂਲਾਂ ਵਿੱਚ ਛੁੱਟੀ ਹੋਣ ਕਾਰਨ ਸੰਸਥਾਂ ਵਿੱਚ ਰਹਿ ਰਹੀਆਂ 91 ਬੱਚੀਆਂ ਮੌਕੇ ‘ਤੇ ਮੌਜੂਦ ਸਨ। ਸਿਵਲ ਸਰਜਨ ਦੇ ਦੌਰੇ ਨੂੰ ਲੈ ਕੇ ਅਤੇ ਉਨ੍ਹਾਂ ਨਾਲ ਰੂਬਰੂ ਹੋਣ ‘ਤੇ ਬੱਚੀਆਂ ਵਿੱਚ ਬਹੁਤ ਉਤਸਾਹ ਨਜ਼ਰ ਆ ਰਿਹਾ ਸੀ।
ਸਿਵਲ ਸਰਜਨ ਵੱਲੋਂ ਯੂਨੀਕ ਹੋਮ ਦੇ ਸਟਾਫ਼ ਅਤੇ ਬੱਚੀਆਂ ਨੂੰ ਸਿਹਤ ਸੰਭਾਲ ਸੰਬੰਧੀ ਨੁਕਤੇ ਦਿੱਤੇ ਗਏ। ਸਿਵਲ ਸਰਜਨ ਵੱਲੋਂ ਬੱਚੀਆਂ ਦੇ ਰੱਖ-ਰਖਾਵ ਅਤੇ ਸਿਹਤ ਪੱਖੋਂ ਸੰਤੁਸ਼ਟੀ ਪ੍ਰਗਟਾਈ ਗਈ ਅਤੇ ਟ੍ਰਸਟ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮਾਜ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਅਤੇ ਇਸ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਮੇਂ-ਸਮੇਂ ‘ਤੇ ਬੱਚੀਆਂ ਦੀ ਸਿਹਤ ਦਾ ਮੁਆਇਨਾ ਕਰਨ ਅਤੇ ਲੋੜ ਪੈਣ ‘ਤੇ ਲੋੜੀਂਦੀਆਂ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।