Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਰੱਖੜੀ ਬੰਨ੍ਹਵਾ ਕੇ ਭੈਣ ਨੇ ਭਰਾਵਾਂ ਤੋਂ ਮੰਗੇ 21000 ਰੁਪਏ ‘ਸ਼ਗਨ’, ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਨਨਾਣ ਦੀ ਕੀਤੀ ਕੁੱਟਮਾਰ

ਰੱਖੜੀ ਬੰਨ੍ਹਵਾ ਕੇ ਭੈਣ ਨੇ ਭਰਾਵਾਂ ਤੋਂ ਮੰਗੇ 21000 ਰੁਪਏ ‘ਸ਼ਗਨ’, ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਨਨਾਣ ਦੀ ਕੀਤੀ ਕੁੱਟਮਾਰ

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰੰਪਰਾ ਨਾਲ ਜੁੜਿਆ ਇਹ ਤਿਉਹਾਰ ਹੈ, ਜਿਸ ‘ਚ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ ਪਰ ਦਿੱਲੀ ‘ਚ ਇਸ ਤਿਉਹਾਰ ‘ਤੇ ਕਿਉਂਕਿ ਭੈਣ ਨੇ ਭਰਾਵਾਂ ਤੋਂ ਸ਼ਗਨ ਵਜੋਂ 21,000 ਰੁਪਏ ਮੰਗ ਲਏ। ਗੁੱਸੇ ਵਿੱਚ ਭਰਜਾਈਆਂ ਨੇ ਇੰਨੀ ਬੇਰਹਿਮੀ ਨਾਲ ਆਪਣੀ ਨਨਾਣ ਨੂੰ ਕੁੱਟਮਾਰ ਕੀਤੀ। ਨਨਾਣ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ।ਇਹ ਘਟਨਾ ਦਿੱਲੀ ਦੇ ਮੈਦਾਨ ਗੜ੍ਹੀ ਦੀ ਹੈ, ਜਿੱਥੇ ਔਰਤ ਦੇ ਪਤੀ ਦੀਆਂ ਭੈਣਾਂ ਰੱਖੜੀ ਦੇ ਤਿਉਹਾਰ ਲਈ ਉਸ ਦੇ ਘਰ ਆਈਆਂ ਸਨ। ਜਾਣਕਾਰੀ ਮੁਤਾਬਕ ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਨੇ ਆਪਣੇ ਭਰਾ ਤੋਂ 21,000 ਰੁਪਏ ਦੀ ਮੰਗ ਕੀਤੀ ਅਤੇ ਇਸ ਕਾਰਨ ਉਸ ਦੀ ਭਰਜਾਈ ਨਾਲ ਝਗੜਾ ਹੋ ਗਿਆ। ਇਹ ਤਕਰਾਰ ਲੜਾਈ ਵਿਚ ਬਦਲ ਗਈ ਅਤੇ ਇਸ ਦੌਰਾਨ ਭਰਜਾਈਆਂ ਨੇ ਆਪਣੀ ਨਨਾਣ ਦੀ ਕੁੱਟਮਾਰ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਜਦੋਂ ਪੀੜਤਾ ਨੇ ਕੁੱਟਮਾਰ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਹੋਰ ਵੀ ਕੁੱਟਮਾਰ ਕੀਤੀ ਗਈ। ਬਾਅਦ ‘ਚ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਬਾਰੇ ਦਿੱਲੀ ਪੁਲਿਸ ਨੇ ਦੱਸਿਆ ਕਿ ਔਰਤ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਦੀਆਂ ਭਰਜਾਈਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ।