Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਦੇ ਸਪਾ ਸੈਂਟਰ ਪੁੱਜੀ ਇੱਕ ਲੜਕੀ ਨੇ ਸਪਾ ਸੈਂਟਰ ‘ਚ ਹੋਰ ਲੜਕੀਆਂ ਨਾਲ ਆਪਣੇ ਮੰਗੇਤਰ ਨੂੰ ਦੇਖਿਆ ਤਾਂ ਉੱਥੇ ਹੰਗਾਮਾ ਹੋ ਗਿਆ।ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਬਠਿੰਡਾ ਦੇ ਗੁੱਡਵਿਲ ਸਪਾ ਸੈਂਟਰ ‘ਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਉਸ ਦੇ ਮੰਗੇਤਰ ‘ਤੇ ਸ਼ੱਕ ਸੀ ਜਿਸ ਤੋਂ ਬਾਅਦ ਉਸ ਨੇ ਲੁਧਿਆਣਾ ਤੋਂ ਬਠਿੰਡਾ ਲਈ ਟੈਕਸੀ ਫੜ੍ਹੀ ਤੇ ਸਪਾ ਸੈਂਟਰ ‘ਚ ਜਦੋਂ ਉਸ ਨੇ ਆਪਣੇ ਮੰਗੇਤਰ ਨੂੰ ਲੜਕੀਆਂ ਨਾਲ ਦੇਖਿਆ ਤਾਂ ਉਸਨੇ ਗੁੱਸੇ ‘ਚ ਆ ਕੇ ਉਸ ਦੇ ਮੰਗੇਤਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦੇ ਮੰਗੇਤਰ ਨੇ ਉਸਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਮੰਗੇਤਰ ਉਸ ਦੀ ਕੁੱਟਮਾਰ ਕਰ ਰਿਹਾ ਹੈ, ਤਾਂ ਮੁਹੱਲੇ ਦੇ ਲੋਕ ਉਸ ਨਾਲ ਸੈਂਟਰ ਪੁੱਜੇ ਅਤੇ ਉਸਨੂੰ ਬਚਾਇਆ। ਪੁਲਿਸ ਦੀ ਮਦਦ ਨਾਲ ਇਸ ਲੜਕੀ ਨੂੰ ਬਾਹਰ ਨਿਕਲਿਆ ਗਿਆ। ਦੱਸ ਦਈਏ ਕਿ ਬਠਿੰਡਾ ‘ਚ 12 ਤੋਂ ਵੱਧ ਸਪਾ ਸੈਂਟਰਾਂ ‘ਚ ਗਲਤ ਕਾਰੋਬਾਰ ਚੱਲ ਰਿਹਾ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿਸੇ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਲੜਕੀ ਨੂੰ ਸ਼ੱਕ ਸੀ ਕਿ ਉਸਦਾ ਮੰਗੇਤਰ ਲੜਕੀਆਂ ਨਾਲ ਬਠਿੰਡਾ ਨੇੜੇ ਸੈਂਟਰ ਵਿੱਚ ਜਾਉਂਦਾ ਹੈ। ਇਸ ਦੌਰਾਨ ਲੜਕੀ ਨੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਲੁਧਿਆਣਾ ਤੋਂ ਟੈਕਸੀ ਲੈ ਕੇ ਸਵੇਰੇ ਬਠਿੰਡਾ ਪਹੁੰਚੀ। ਜਦੋਂ ਉਹ ਸਪਾ ਸੈਂਟਰ ਵਿੱਚ ਦਾਖਲ ਹੋਈ ਤਾਂ ਉਸ ਨੇ ਆਪਣੇ ਮੰਗੇਤਰ ਨੂੰ ਉੱਥੇ ਦੇਖਿਆ। ਫਿਲਹਾਲ ਲੁਧਿਆਣਾ ਤੋਂ ਆਈ ਲੜਕੀ ਅਤੇ ਸਪਾ ਸੈਂਟਰ ‘ਚ ਫੜੇ ਗਏ ਲੜਕੇ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ।