Business Khas

Latest news
भूर मंडी में 58वां वार्षिक जागरण श्रद्धा और भक्तिभाव से संपन्न, सरबजीत सिंह मक्कर विशेष तौर पर पहुंच... ਜਲੰਧਰ ਨੌਰਥ ਵਿੱਚ ਭਾਜਪਾ ਨੂੰ ਵੱਡਾ ਝਟਕਾ, ਵਿਸ਼ਾਲ ਰੇਰੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਮੋਹਿੰਦਰ ਭਗਤ ਨੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ’ਚ 93 ਲੱਖ ਦੇ ਵਿਕਾਸ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਸਬੰਧੀ ਇਲਾਕੇ ’ਚ 23 ਅਕਤੂਬਰ ਨੂੰ ਕੱਢੀ ਜਾਵੇਗੀ ਸ਼ੋਭਾ ਨਸ਼ਾ ਤਸਕਰਾਂ ਨੂੰ 10 ਸਾਲ ਜੇਲ੍ਹ; ਨਹੀਂ ਮਿਲੇਗੀ ਜ਼ਮਾਨਤ : ਹਰਸਿਮਰਤ ਬਾਦਲ ED ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਕੀਤਾ ਤਲਬ गांव आलमपुर बक्का में करवाया नुक्कड़ नाटक, नशों के बुरे प्रभावों से करवाया जागरूक भगवान वाल्मीकि महाराज जी के प्रगट उत्सव संबंधी बस्तिआत इलाके में 23 अक्तूबर को निकाली जाएगी शोभा यात... ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਵਾਧਾ, ਜਨਤਾ 'ਤੇ ਪਈ ਮਹਿੰਗਾਈ ਦੀ ਮਾਰ ਭਾਰੀ ਮੀਂਹ ਦੀ ਮਾਰ: ਮੰਡੀਆਂ 'ਚ ਪਿਆ ਝੋਨਾ ਭਿੱਜਿਆ, ਕਿਸਾਨਾਂ ਦੀ ਵਧੀ ਚਿੰਤਾ
You are currently viewing ਲਾੜੇ ਦੇ ਤੀਜੇ ਵਿਆਹ ‘ਤੇ ਪੁੱਜੀ ਔਰਤ ਨੇ ਕੀਤਾ ਹੰਗਾਮਾ,ਬਰਾਤੀਆਂ ਦੀ ਹੋਈ ਕੁੱਟਮਾਰ

ਲਾੜੇ ਦੇ ਤੀਜੇ ਵਿਆਹ ‘ਤੇ ਪੁੱਜੀ ਔਰਤ ਨੇ ਕੀਤਾ ਹੰਗਾਮਾ,ਬਰਾਤੀਆਂ ਦੀ ਹੋਈ ਕੁੱਟਮਾਰ

ਪੰਜਾਬ ਦੇ ਜਲਾਲਾਬਾਦ ਵਿੱਚ ਵਿਆਹ ਦੇ ਮੰਡਪ ਵਿੱਚ ਇੱਕ ਔਰਤ ਨੇ ਪਹੁੰਚ ਕੇ ਲਾੜੇ ਅਤੇ ਉਸ ਦੀ ਹੋਣ ਵਾਲੀ ਪਤਨੀ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਡਿਵੀਜ਼ਨ ਵਿੱਚ ਹੋਈ ਲੜਾਈ ਕਾਰਨ ਅਚਾਨਕ ਭਗਦੜ ਮੱਚ ਗਈ। ਜਿਸ ਕਾਰਨ ਕੁਝ ਸਮੇਂ ਲਈ ਵਿਆਹ ਸਮਾਗਮ ਦਾ ਮਾਹੌਲ ਜੰਗ ਦਾ ਮੈਦਾਨ ਬਣ ਗਿਆ।

ਇਹ ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਟਾਹਲੀਵਾਲਾ ਦਾ ਹੈ। ਪਿੰਡ ਦੇ ਇੱਕ ਘਰ ‘ਚ ਵਿਆਹ ਦੇ ਜਸ਼ਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਲਾੜੇ ਦੀ ਪ੍ਰੇਮਿਕਾ ਅਚਾਨਕ ਫਿਲਮੀ ਅੰਦਾਜ਼ ‘ਚ ਆ ਗਈ। ਕੁਝ ਦੇਰ ਵਿੱਚ ਹੀ ਘਰ ਦੇ ਬਾਹਰ ਵਿਆਹ ਦੇ ਜਸ਼ਨ ਦਾ ਮਾਹੌਲ ਅਚਾਨਕ ਜੰਗ ਵਿੱਚ ਬਦਲ ਗਿਆ।ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਟਾਹਲੀਵਾਲਾ ਤੋਂ ਬੇਹੱਦ ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਇੱਕ ਔਰਤ ਚੱਲ ਰਹੇ ਵਿਆਹ ਦੇ ਵਿੱਚ ਆਪਣੇ ਭਰਾਵਾਂ ਨੂੰ ਲੈ ਕੇ ਪਹੁੰਚ ਗਈ ਅਤੇ ਉਹਨਾਂ ਨੇ ਮੌਕੇ ਉੱਤੇ ਵਿਆਹ ਦੇ ਵਿੱਚ ਭੜਥੂ ਪਾ ਦਿੱਤਾ। ਇਸ ਤੋਂ ਬਾਅਦ ਲਾੜਾ ਫਰਾਰ ਹੋ ਗਿਆ ਪਰ ਬਰਾਤੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ।

ਮਿਲੀ ਜਾਣਕਾਰੀ ਦੇ ਮੁਤਾਬਿਕ ਲੜਕੀ ਦੇ ਨਾਲ ਲਾੜਾ ਤੀਜਾ ਵਿਆਹ ਕਰਵਾਉਣ ਚਲਿਆ ਸੀ। ਵਿਚੋਲੇ ਨੇ ਉਨ੍ਹਾਂ ਨੂੰ ਧੋਖੇ ਵਿੱਚ ਰੱਖ ਕਿਹਾ ਸੀ ਕਿ ਲੜਕਾ ਕੁਆਰਾ ਹੈ ਜਦ ਕਿ ਉਸਦੇ ਪਹਿਲਾਂ ਤਿੰਨ ਵਿਆਹ ਹੋ ਰੱਖੇ ਹਨ। ਲੜਕੀ ਦੇ ਪਿਓ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਨਾਲ ਧੋਖਾ ਹੋਇਆ ਅੱਜ ਉਸ ਦੀ ਲੜਕੀ ਦੀ ਬਰਾਤ ਆਈ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਲੜਕੀ ਦੇ ਬਾਪ ਨੇ ਰੋਂਦੇ ਹੋਏ ਦੱਸਿਆ ਕਿ ਉਸਨੇ ਆਪਣੀ ਲੜਕੀ ਦੀ ਸ਼ਾਦੀ ਲਈ ਆਪਣੀਆਂ 20 ਬੱਕਰੀਆਂ ਵੇਚੀਆਂ ਸਨ ਅਤੇ ਉਸ ਦੀਆਂ ਚਾਰ ਧੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਲਾਧੂਕਾ ਮੰਡੀ ਤੋਂ ਆਈ ਸੀ ਜਿਸ ਔਰਤ ਨੇ ਮੌਕੇ ‘ਤੇ ਪਹੁੰਚ ਕੇ ਖਲਾਰਾ ਪਾਇਆ ਉਹ ਜਲਾਲਾਬਾਦ ਹਲਕੇ ਦੇ ਪਿੰਡ ਦੁੁਲ੍ਹੇ ਕੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਫਿਲਹਾਲ ਘੁਬਾਇਆ ਚੌਂਕੀ ਇੰਚਾਰਜ ਮੌਕੇ ਉੱਤੇ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਤਿੰਨੋ ਪਾਰਟੀਆਂ ਨੂੰ ਥਾਣੇ ਸੱਦ ਲਿਆ