ਜਲੰਧਰ,ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਰਮੇਸ ਗਾਬਾ ਪ੍ਰਧਾਨ ਵਲੋਂ ਸ਼ਹਿਰ ਚ ਲਗਾਤਾਰ ਹੋ ਰਹੇ ਹਮਲੇ ਅਤੇ ਲੁੱਟ ਖੋਹ ਬਾਰੇ ਜਲੰਧਰ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ। ਜਿਸ ਵਿਚ ਓਹਨਾ ਕਿਹਾ ਕਿ ਸ਼ਹਿਰਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਜਲੰਧਰ ਸ਼ਹਿਰ ਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਅਤੇ ਪ੍ਰਸ਼ਾਸ਼ਨ ਇਸ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਹੈ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਫੋਟੋਗ੍ਰਾਫਰਾਂ ਤੋਂ ਉਹਨਾਂ ਦੇ ਕੈਮਰੇ ਅਤੇ ਨਗਦੀਆਂ ਵੀ ਖੋਹੀਆਂ ਜਾ ਰਹੀਆਂ ਹਨ। ਇਹ ਸਿਲਸਿਲਾ ਪੂਰੇ ਪੰਜਾਬ ਵਿੱਚ ਲਗਾਤਾਰ ਚੱਲ ਰਿਹਾ ਹੈ,ਪਿਛਲੇ ਦਿਨੀ ਜਲੰਧਰ ਦੇ ਗਾਜ਼ੀ ਗੁੱਲਾ ਅੰਡਰ ਬ੍ਰਿਜ ਵਿੱਚ ਜਲੰਧਰ ਦੇ ਸੀਨੀਅਰ ਫੋਟੋਗ੍ਰਾਫਰ ਜੋ ਕਿ ਨਿਤਨ ਸਟੂਡੀਓ ਹਰਬੰਸ ਨਗਰ ਦਾ ਮਾਲਕ ਹੈ। ਉਹ ਉਸ ਰਾਤ ਨੂੰ ਫੰਕਸ਼ਨ ਤੋਂ ਵਾਪਸ ਆ ਰਿਹਾ ਸੀ ਤੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਦਾ ਕੈਮਰਾ ਨਗਦੀ ਅਤੇ ਮੋਬਾਇਲ ਖੋਹ ਲਿਆ ਗਿਆ। ਇਨ੍ਹਾਂ ਘਟਨਾਵਾਂ ਦਾ ਫੋਟੋਗ੍ਰਾਫਰ ਭਾਈਚਾਰੇ ਚ ਰੋਸ਼ ਪਾਇਆ ਜਾ ਰਿਹਾ ਹੈ। ਪ੍ਰਧਾਨ ਰਮੇਸ ਗਾਬਾ ਅਤੇ ਸੈਕਟਰੀ ਰਮੇਸ਼ ਹੈਪੀ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਰਾਤ ਨੂੰ ਪੁਲਿਸ ਦੀ ਗਸਤ ਵਧਾਈ ਜਾਵੇ ਤਾਂ ਜੋ ਇਹਨਾਂ ਲੁਟੇਰੇ ਅਨਸਰਾਂ ਤੇ ਲਗਾਮ ਲੱਗ ਸਕੇ ਅਤੇ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਸਖਤ ਸਜ਼ਾਵਾਂ ਦਿੱਤੀਆਂ ਜਾਣ।
