Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਕੈਨੇਡਾ ‘ਚ 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ਼ ਕਾਰਨ ਮੌਤ

ਕੈਨੇਡਾ ‘ਚ 23 ਸਾਲਾ ਪੰਜਾਬਣ ਦੀ ਬ੍ਰੇਨ ਹੈਮਰੇਜ਼ ਕਾਰਨ ਮੌਤ

ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ 23 ਸਾਲਾ ਨਵਦੀਪ ਕੌਰ ਦੀਪੂ ਦੇ ਨਾਲ ਜਿੱਥੇ ਕਰੀਬ ਦੋ ਸਾਲ ਪਹਿਲਾਂ ਮਾਤਾ-ਪਿਤਾ ਨੇ ਆਪਣੀ ਧੀ ਨੂੰ ਬੇਟਾ ਬਣਾ ਕੇ ਬਾਹਰ ਭੇਜਿਆ ਸੀ ਕਿ ਉਹ ਆਪਣੇ ਪਰਿਵਾਰ ਦਾ ਸਹਾਰਾ ਬਣੇਗੀ।

ਪਰ ਉਸ ਦੀ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਬਰੈਂਪਟਨ ਦੇ ਮੀਸਾਸਾਗਾ ਵਿੱਚ ਬ੍ਰੇਨ ਹੈਮਰਜ਼ ਦੇ ਨਾਲ ਮੌਤ ਹੋ ਗਈ ਹੈ।ਪੀੜਤ ਪਰਿਵਾਰ ਦੀਆਂ ਦੋ ਬੇਟੀਆਂ ਹੀ ਸਨ। ਨਵਦੀਪ ਕੌਰ ਵੱਡੀ ਬੇਟੀ ਸੀ ਅਤੇ ਜਿਸ ਨੇ ਬੜੀ ਮਿਹਨਤ ਕਰਕੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਤੁਹਾਡਾ ਸਹਾਰਾ ਬਣਾਂਗੀ। ਪਰਿਵਾਰ ਵੱਲੋਂ ਵੀ ਕਰਜ਼ਾ ਚੁੱਕ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਅਤੇ ਪੜ੍ਹਾਈ ਕਰਨ ਤੋਂ ਬਾਅਦ ਹੁਣ ਉਸ ਨੂੰ ਵਰਕ ਪਰਮਿਟ ਹੀ ਮਿਲਿਆ ਸੀ ਅਤੇ 5 ਸਤੰਬਰ ਨੂੰ ਨਵਦੀਪ ਕੌਰ ਦਾ ਜਨਮਦਿਨ ਵੀ ਸੀ ਅਤੇ ਉਸ ਦਿਨ ਪਰਿਵਾਰ ਨਾਲ ਉਸ ਦੀ ਗੱਲ ਵੀ ਹੋਈ ਸੀ। ਉਸ ਤੋਂ ਬਾਅਦ ਹੁਣ ਇਹ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਹੈ।ਮ੍ਰਿਤਕ ਨਵਦੀਪ ਕੌਰ ਦੇ ਪਿਤਾ ਨੇ ਕਿਹਾ ਕਿ ਨਵਦੀਪ ਕੌਰ ਮੇਰੀ ਵੱਡੀ ਲੜਕੀ ਸੀ ਅਤੇ ਇਸ ਤੋਂ ਇੱਕ ਛੋਟੀ ਲੜਕੀ ਹੈ।

ਉਸ ਨੂੰ ਆਪਣੀ ਪੂੰਜੀ ਵੇਚ ਕੇ ਕੈਨੇਡਾ ਭੇਜਿਆ ਸੀ ਅਤੇ ਉਸ ਦੇ ਦਿਮਾਗ ‘ਤੇ ਵੀ ਬੜਾ ਬੋਝ ਸੀ ਕਿ ਮੇਰੇ ਪਰਿਵਾਰ ਨੇ ਸਭ ਕੁੱਝ ਵੇਚ ਕੇ ਮੇਰੇ ‘ਤੇ ਲਗਾ ਦਿੱਤਾ ਹੈ, ਪਰ ਉਸ ਨੂੰ ਅਸੀਂ ਹੌਸਲਾ ਦਿੰਦੇ ਸੀ ਕੋਈ ਨਹੀਂ ਅਸੀਂ ਤੇਰੇ ਲਈ ਸਭ ਕੁੱਝ ਹੀ ਕਰਾਂਗੇ ਅਤੇ ਕੈਨੇਡਾ ਵਿੱਚ ਕੰਮ ਨਾ ਮਿਲਣ ਕਰਕੇ ਅਸੀਂ 5 ਲੱਖ ਰੁਪਏ ਦਾ ਲੋਨ ਵੀ ਲਿਆ ਅਤੇ ਉੱਥੇ ਉਸ ਦੀ ਫੀਸ ਦਿੱਤੀ, ਪਰ ਇਕਦਮ ਸਾਨੂੰ ਫੋਨ ਆਇਆ ਕਿ ਤੁਹਾਡੀ ਲੜਕੀ ਨੂੰ ਬ੍ਰੇਨ ਹੈਮਰਜ਼ ਹੋ ਗਿਆ ਹੈ ਤੇ ਉਹ ਸੀਰੀਅਸ ਹੈ। ਫਿਰ ਸਾਨੂੰ ਫੋਨ ਆਇਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਧੀ ਦੀ ਲਾਸ਼ ਪਿੰਡ ਲਿਆਂਦੀ ਜਾਵੇ ਤਾਂ ਜੋ ਅਸੀਂ ਅੰਤਿਮ ਰਸਮਾਂ ਅਦਾ ਕਰ ਸਕੀਏ।