Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਪਟਿਆਲਾ ‘ਚ ਆਟੋ ‘ਚ ਬੱਚੀ ਨਾਲ ਛੇੜਛਾੜ, ਆਟੋ ਵਾਲਿਆਂ ਨੇ ਚਾਲਕ ਨੂੰ ਫੜ ਕੇ ਜੰਮ ਕੇ ਕੀਤੀ ਛਿੱਤਰ ਪਰੇਡ

ਪਟਿਆਲਾ ਦੇ ਵਿੱਚ ਇੱਕ ਆਟੋ ਡਰਾਈਵਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਆਟੋ ਡਰਾਈਵਰਾਂ ਨੇ ਸੜਕ ਦੇ ਉੱਪਰ ਬੱਚੀ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਬੈਲਟਾਂ ਅਤੇ ਲੋਹੇ ਦੀਆਂ ਪਾਈਪਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ। ਜਾਣਕਾਰੀ ਦੇ ਮੁਤਾਬਕ ਇਹ ਆਟੋ ਡਰਾਈਵਰ ਪ੍ਰਵਾਸੀ ਹੈ ਅਤੇ ਇਸ ਦੇ ਆਟੋ ਦੇ ਵਿੱਚ ਅੱਜ ਇੱਕ ਸਕੂਲ ਦੀ ਬੱਚੀ ਨੂੰ ਉਸਦੇ ਮਾਪਿਆਂ ਦੇ ਦੁਆਰਾ ਚੜਾਇਆ ਗਿਆ ਸੀ ਅਤੇ ਲੜਕੀ ਦੀ ਮਾਂ ਦੇ ਦੱਸਣ ਦੇ ਮੁਤਾਬਿਕ ਇਸ ਦੇ ਵੱਲੋਂ ਕੁੜੀ ਦੇ ਨਾਲ ਗਲਤ ਹਰਕਤ ਕੀਤੀ ਗਈ, ਜਿਸ ਤੋਂ ਬਾਅਦ ਕੁੜੀ ਜਦੋਂ ਸਕੂਲ ਪਹੁੰਚ ਗਈ ਹੈ ਤਾਂ ਉਸ ਨੇ ਆਪਣੀ ਟੀਚਰ ਨੂੰ ਇਹ ਸਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਸਦੀ ਮਾਂ ਨੇ ਜਦੋਂ ਇਥੇ ਆ ਕੇ ਉਸ ਡਰਾਈਵਰ ਨੂੰ ਲੱਭਿਆ ਤਾਂ ਮੌਕੇ ਦੇ ਉੱਪਰ ਮੌਜੂਦ ਦੂਜੇ ਆਟੋ ਡਰਾਈਵਰਾਂ ਦੇ ਕਥਿਤ ਦੋਸ਼ੀ ਚਾਲਕ ਨੂੰ ਫੜ ਲਿਆ ਅਤੇ ਫਿਰ ਇਸਦੀ ਬੁਰੀ ਤਰ੍ਹਾਂ ਨਾਲ ਛਿੱਤਰ ਪਰੇਡ ਕੀਤੀ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।ਫਿਲਹਾਲ ਲਾਹੌਰੀ ਥਾਣਾ ਦੀ ਪੁਲਿਸ ਵੱਲੋਂ ਇਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ ਤੇ ਇਸਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿਉਂਕਿ ਮਾਰ ਕੁੱਟ ਦੇ ਨਾਲ ਇਸਦੀ ਹਾਲਤ ਕਾਫੀ ਮਾੜੀ ਦਿਖਾਈ ਦੇ ਰਹੀ। ਅਜੇ ਤੱਕ ਪੁਲਿਸ ਦੇ ਮੁਤਾਬਿਕ ਸ਼ਿਕਾਇਤਕਰਤਾ ਦੇ ਵੱਲੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਵੀ ਉਹਨਾਂ ਕੋਲ ਨਹੀਂ ਦਿੱਤੀ ਗਈ।