Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨਿਕਲਿਆ

ਜਲੰਧਰ, ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਭਾਤ ਨਗਰ ਗਾਜ਼ੀਗੁੱਲਾ ਤੋਂ ਆਰੰਭ ਹੋਇਆ। ਸਭ ਤੋਂ ਅੱਗੇ ਨਗਾਰਾ ਵਜਾਉਂਦੇ ਸਿੰਘ ਚੱਲ ਰਹੇ ਸਨ। ਉਸ ਤੋਂ ਉਸ ਉਪਰੰਤ ਸਰਦਾਰ ਹਰੀ ਸਿੰਘ ਨਲਵਾ ਅਖਾੜਾ ਮੁਹੱਲਾ ਕਰਾਰ ਖਾਂ ਵਾਲੇ ਭਾਈ ਮਨਬੀਰ ਸਿੰਘ ਸਾਹੀ ਜੀ ਅਗਵਾਈ ਵਿੱਚ ਆਪਣੇ ਗਤਕੇ ਦੇ ਜ਼ੋਰ ਦਿਖਾ ਰਹੇ ਸਨ ।

ਉਸ ਉਪਰੰਤ ਵੱਡੀ ਗਿਣਤੀ ਵਿੱਚ ਸੰਗਤਾਂ ਕੇਸਰੀ ਨਿਸ਼ਾਨ ਸਾਹਿਬ ਹੱਥ ਵਿੱਚ ਫੜ ਕੇ “ਰਾਜ ਕਰੇਗਾ ਖਾਲਸਾ” ” ਪੰਥ ਕੀ ਜੀਤ ” ਦੇ ਆਕਾਸ਼ ਗੁਜਾਓ ਜੈਕਾਰੇ ਲਗਾ ਰਹੇ ਸਨ । ਜਿਨਾਂ ਵਿੱਚ ਬੱਬੂ ਮੇਡਾਲਾ ਅਤੇ ਹੋਰ ਵੀ ਸੰਗਤਾਂ ਸ਼ਾਮਿਲ ਸਨ। ਗੁਰਦੇਵ ਨਗਰ ਵਿਖੇ ਸੇਵਾ ਕਰਨ ਵਾਲੇ ਵਿੱਚ ਰਜਿੰਦਰ ਸਿੰਘ ਮਿਗਲਾਨੀ , ਹਰਪ੍ਰੀਤ ਸਿੰਘ ਨੀਟੂ, ਜਤਿੰਦਰ ਜੋਤ ਸਿੰਘ, ਦਲਜੀਤ ਸਿੰਘ ਲੱਕੀ, ਸਰਬਜੀਤ ਸਿੰਘ, ਅਮਰਜੀਤ ਸਿੰਘ ਗੁਰਦੇਵ ਨਗਰ ਆਦਿ ਹਾਜ਼ਰ ਸਨ। ਸਮੁੱਚੇ ਨਗਰ ਕੀਰਤਨ ਦੀ ਦੇਖ ਰੇਖ ਮੁੱਖ ਸੇਵਾਦਾਰ ਪ੍ਰਭਜੋਤ ਸਿੰਘ ,ਡਾਕਟਰ ਜਸਬੀਰ ਸਿੰਘ, ਦਲੀਪ ਸਿੰਘ ਅਤੇ ਮਨਜੀਤ ਸਿੰਘ ਵਿਰਦੀ ਕਰ ਰਹੇ ਸਨ। ਨਗਰ ਕੀਰਤਨ ਜਦੋਂ ਗੋਪਾਲ ਨਗਰ ਵਿੱਚੋਂ ਦੀ ਲੰਘਿਆ।

ਜਿੱਥੇ ਤਜਿੰਦਰ ਸਿੰਘ ਪਰਦੇਸੀ ਦੇ ਪਰਿਵਾਰ ਵੱਲੋਂ ਦੁੱਧ ਅਤੇ ਮੱਠੀਆਂ ਦੇ ਲੰਗਰ ਲਗਾਏ ਗਏ ਸਨ। ਲੰਗਰ ਦੀ ਸੇਵਾ ਹਰਸਿਮਰਨ ਸਿੰਘ ,ਮਨਜਿੰਦਰ ਸਿੰਘ, ਗੁਰਮਾਨ ਸਿੰਘ ,ਮਨਰਾਜ ਸਿੰਘ ,ਰਜਿੰਦਰ ਕੌਰ, ਮਨਪ੍ਰੀਤ ਕੌਰ, ਅਮਰਜੀਤ ਕੌਰ ਅਤੇ ਹਰਸਿਮਰਨ ਦੀਪ ਸਿੰਘ ਕਰ ਰਹੇ ਸੀ ।ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ, ਗੁਰੂ ਘਰ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਨਾਲ ਪਰਮਿੰਦਰ ਸਿੰਘ, ਮਨਜੀਤ ਸਿੰਘ ਖਾਲਸਾ ,ਸਤਨਾਮ ਸਿੰਘ, ਸਿਮਰਨਜੀਤ ਸਿੰਘ, ਅਮਰਜੀਤ ਸਿੰਘ ,ਦਲਜੀਤ ਸਿੰਘ, ਮੇਹਰ ਸਿੰਘ , ਪ੍ਰਤਾਪ ਸਿੰਘ, ਅਭਿਜੋਤ ਸਿੰਘ ਤੋਂ ਇਲਾਵਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਸਤਰੀ ਸਤਿਸੰਗ ਸਭਾ ਦੀਆਂ ਮੈਂਬਰਾਂ ਹਾਜ਼ਰ ਸਨ।