Business Khas

Latest news
राष्ट्रीय महिला आयोग की चेयरपर्सन विजया रहाटकर 18 अगस्त को करेंगे जालंधर का दौरा ਮੀਰੀ-ਪੀਰੀ ਖਾਲਸਾ ਮਾਰਚ ਤੋਂ ਵਾਪਸੀ ਮੌਕੇ 11 ਸਾਲਾ ਬੱਚੀ ਦੀ ਨਿਕਲੀ ਲਾਟਰੀ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ ਇੱਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ : ਜਥੇਦਾਰ ਗੜਗੱਜ  ਸਮ੍ਰਿਤੀ ਈਰਾਨੀ ਅਤੇ ਅਨੁਰਾਗ ਠਾਕੁਰ ਦੀ ਵਾਪਸੀ! ਸਰਕਾਰੀ ਐਲੀਮੈਂਟਰੀ ਸਕੂਲ ਚੱਕ ਹਕੀਮ ਵਿਖੇ ਮਨਾਇਆ 80ਵਾਂ ਆਜ਼ਾਦੀ ਦਾ ਦਿਹਾੜਾ 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ ਸੁਖਬੀਰ ਬਾਦਲ ਦੇ ਘੱਟੋ-ਘੱਟ 150 ਟਾਂਕੇ ਲੱਗੇ, ਹਰਸਿਮਰਤ ਕੌਰ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਤੇ ਹਵਾਰਾ ਦੀ ਪੈਰੋਲ ਲਈ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਕਿਸੇ ਸਿੱਖ ਚਿਹਰੇ ਨੂੰ ਜਲੰਧਰ ਦਾ ਮੇਅਰ ਬਣਾਇਆ ਜਾਵੇ- ਸਿੰਘ ਸਭਾਵਾਂ , ਸਿੱਖ ਤਾਲਮੇਲ ਕਮੇਟੀ

ਜਲੰਧਰ, ਹੁਣ ਜਦੋਂ ਕਿ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ , ਡਿਪਟੀ ਮੇਅਰ ਦੀ ਆਮ ਆਦਮੀ ਪਾਰਟੀ ਵੱਲੋਂ ਨਿਯੁਕਤੀ ਕੀਤੀ ਜਾਣੀ ਹੈ । ਕਿਉਂਕਿ ਇਸ ਪਾਰਟੀ ਕੋਲ ਬਹੁਮਤ ਹੈ। ਇਸ ਸੰਬੰਧ ਵਿੱਚ ਵੱਖ ਵੱਖ ਗੁਰੂ ਘਰਾਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦੀ ਇੱਥੇ ਹੋਈ ਭਰਵੀਂ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ , ਆਮ ਆਦਮੀ ਪਾਰਟੀ ਤੋਂ ਮੰਗ ਕੀਤੀ ਗਈ। ਕਿ ਜਲੰਧਰ ਦਾ ਮੇਅਰ ਕਿਸੇ ਸਿੱਖ ਸ਼ਖਸ਼ੀਅਤ ਨੂੰ ਬਣਾਇਆ ਜਾਵੇ।

ਮੀਟਿੰਗ ਬਾਅਦ ਇੱਕ ਸਾਂਝੇ ਬਿਆਨ ਵਿੱਚ ਅੱਡਾ ਹੁਸ਼ਿਆਰਪੁਰ ਗੁਰੂ ਘਰ ਦੇ ਪਰਮਜੀਤ ਸਿੰਘ ਭਾਟੀਆ ਅਤੇ ਮੱਖਣ ਸਿੰਘ, ਪ੍ਰੀਤ ਨਗਰ ਗੁਰੂ ਘਰ ਦੇ ਅਰਵਿੰਦਰ ਸਿੰਘ ਰੇਰੂ, ਅਜੀਤ ਨਗਰ ਗੁਰੂ ਘਰ ਦੇ ਹਰਜੋਤ ਸਿੰਘ ਲੱਕੀ , ਕ੍ਰਿਸ਼ਨ ਨਗਰ ਗੁਰੂ ਘਰ ਦੇ ਸਤਪਾਲ ਸਿੰਘ ਸਿਦਕੀ , ਗੁਰਦੇਵ ਨਗਰ ਗੁਰੂ ਘਰ ਦੇ ਹਰਪ੍ਰੀਤ ਸਿੰਘ ਨੀਟੂ, ਸੰਤ ਨਗਰ ਗੁਰੂ ਘਰ ਤੋਂ ਤਰਲੋਚਨ ਸਿੰਘ( ਪ੍ਰਧਾਨ) ਸਿੱਖ ਆਗੂ ਅਮਰਜੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ ਗੋਲਡੀ, ਜੈਦੀਪ ਸਿੰਘ ਬਾਜਵਾ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਗੁਰਦੀਪ ਸਿੰਘ ਕਾਲੀਆ ਕਲੋਨੀ ,ਤਜਿੰਦਰ ਸਿੰਘ ਸੰਤ ਨਗਰ( ਮੀਡੀਆ ਇੰਚਾਰਜ) ਅਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੂੰ ਬਣਾਇਆ ਗਿਆ ਸੀ ।

ਜਦ ਕਿ ਕਾਂਗਰਸ ਵੱਲੋਂ ਸਿਮਰਨਜੀਤ ਸਿੰਘ ਬੰਟੀ ਨੂੰ ਡਿਪਟੀ ਮੇਅਰ ਬਣਾਇਆ ਗਿਆ ਸੀ ।ਅਸੀਂ ਹੁਣ ਆਮ ਆਦਮੀ ਪਾਰਟੀ ਤੋਂ ਮੰਗ ਕਰਦੇ ਹਾਂ। ਕਿ ਕਿਸੇ ਸਿੱਖ ਨੂੰ ਜਲੰਧਰ ਦਾ ਮੇਅਰ ਬਣਾ ਕੇ, ਇੱਕ ਚੰਗੀ ਪਹਿਲ ਕਰੇ। ਅਸੀਂ ਸਮੁੱਚੀਆਂ ਪਾਰਟੀਆਂ ਨੂੰ ਵੀ ਅਪੀਲ ਕਰਦੇ ਹਾਂ । ਅਗਰ ਆਮ ਆਦਮੀ ਪਾਰਟੀ ਕਿਸੇ ਸਿੱਖ ਚਿਹਰੇ ਦਾ ਮੇਹਰ ਵਜੋਂ ਨਾਮ ਪੇਸ਼ ਕਰਦੀ ਹੈ। ਤਾਂ ਬਾਕੀ ਪਾਰਟੀਆਂ ਸਰਵ ਸੰਮਤੀ ਨਾਲ, ਇਸ ਪਹਿਲ ਕਦਮੀ ਨੂੰ ਪੂਰਾ ਕਰਨ ।ਅਸੀਂ ਆਸ ਕਰਦੇ ਹਾਂ। ਕਿ ਆਮ ਆਦਮੀ ਪਾਰਟੀ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਸਾਡੀ ਇਸ ਮੰਗ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰੇਗੀ।