Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित
You are currently viewing ਆਮ ਆਦਮੀ ਪਾਰਟੀ ਨਿਕਲੀ ਝੂਠ ਦੀ ਹਨੇਰੀ, ਨਗਰ ਨਿਗਮ ਜਲੰਧਰ ਵਿਖੇ ਸ਼ਰੇਆਮ ਹੋ ਰਹੀ ਹੇਰਾ ਫੇਰੀ: ਰਜਿੰਦਰ ਬੇਰੀ

ਆਮ ਆਦਮੀ ਪਾਰਟੀ ਨਿਕਲੀ ਝੂਠ ਦੀ ਹਨੇਰੀ, ਨਗਰ ਨਿਗਮ ਜਲੰਧਰ ਵਿਖੇ ਸ਼ਰੇਆਮ ਹੋ ਰਹੀ ਹੇਰਾ ਫੇਰੀ: ਰਜਿੰਦਰ ਬੇਰੀ

ਜਲੰਧਰl, ਡਾ ਬੀ ਆਰ ਅੰਬੇਦਕਰ ਚੌਂਕ ਵਿਖੇ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਇਸ ਪ੍ਰਦਰਸ਼ਨ ਵਿੱਚ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਸ਼ਰੇਆਮ ਹੇਰਾ ਫੇਰੀ ਕੀਤੀ ਜਾ ਰਹੀ ਹੈ ।

ਉਦਘਾਟਨਾਂ ਉਪਰ 1.75 ਕਰੋੜ ਰੁਪਏ ਖਰਚ ਕੀਤੇ ਗਏ ਜਦਕਿ ਅੱਜ ਤੱਕ ਇਹੋ ਜਿਹਾ ਨਹੀ ਹੋਇਆ । ਉਸ ਤੋ ਬਾਅਦ ਨਗਰ ਨਿਗਮ ਦੀ ਮੀਟਿੰਗ ਵਿੱਚ ਪੇਸ਼ ਕੀਤੇ ਗਏ ਅਜੰਡੇ ਵਿੱਚ 400 ਕਰੋੜ ਦੇ ਕੰਮ 4 ਮਿੰਟ ਵਿੱਚ ਪਾਸ ਕਰ ਦਿੱਤੇ ਗਏ ਨਾ ਹੀ ਕਿਸੇ ਮਤੇ ਉਪਰ ਨਾ ਤਾਂ ਸੱਤਾਧਿਰ ਤੇ ਕੌਂਸਲਰ ਨੂੰ ਬੋਲਣ ਦਾ ਮੌਕਾ ਦਿੱਤਾ ਅਤੇ ਨਾ ਹੀ ਵਿਰੋਧੀ ਧਿਰ ਤੇ ਕੌਂਸਲਰ ਨੂੰ । ਨਗਰ ਨਿਗਮ ਦੇ ਦਫ਼ਤਰ ਵਿਚ ਵੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਰਾਜ ਹੈ । ਨਗਰ ਨਿਗਮ ਦੇ ਏਜੰਡੇ ਵਿਚ ਇਕ ਮੱਤਾ ਲਿਆਂਦਾ ਗਿਆ ਕਿ ਦਿੱਲੀ ਦੀ ਪ੍ਰਾਈਵੇਟ ਕੰਪਨੀ ਸੜਕਾ ਨੂੰ ਇਕ ਕਿਲੋਮੀਟਰ ਕੰਸਲਟ ਕਰਨ ਦੇ ਲਗਭਗ 10 ਕਰੋੜ ਰੁਪਏ ਲਵੇਗੀ । ਜੋ ਕਿ ਸਰਾਸਰ ਲੁੱਟ ਹੈ । ਜਲੰਧਰ ਦੀ ਆਮ ਜਨਤਾ ਵਲੋਂ ਜਮਾ ਕਰਵਾਇਆ ਗਿਆ ਪ੍ਰੋਪਰਟੀ ਟੈਕਸ, ਵਾਟਰ ਸਪਲਾਈ ਦੇ ਬਿੱਲ ਦੀ ਸ਼ਰੇਆਮ ਲੁੱਟ ਹੋ ਰਹੀ ਹੈ । ਦਿੱਲੀ ਦੇ ਆਮ ਆਦਮੀ ਪਾਰਟੀ ਆਗੂਆਂ ਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਪਹੁੰਚਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਪਰ ਕਾਂਗਰਸ ਪਾਰਟੀ ਇਸ ਲੁੱਟ ਨੂੰ ਬਰਦਾਸ਼ਤ ਨਹੀ ਕਰੇਗੀ ਅਤੇ ਨਾ ਹੀ ਜਲੰਧਰ ਸ਼ਹਿਰ ਦੀ ਜਨਤਾ ਨਾਲ ਲੁੱਟ ਹੋਣ ਦੇਵੇਗੀ । ਜੇਕਰ ਨਗਰ ਨਿਗਮ ਵਲੋਂ ਇਹ ਲੋਟੂ ਮਤੇ ਵਾਪਸ ਨਾ ਲਏ ਗਏ ਤਾਂ ਕਾਂਗਰਸ ਪਾਰਟੀ ਵਲੋਂ ਜਲੰਧਰ ਦੇ ਮੇਅਰ ਅਤੇ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ । ਇਸ ਮੌਕੇ ਤੇ ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ, ਪਵਨ ਕੁਮਾਰ, ਸੁਦੇਸ਼ ਭਗਤ, ਵਿਕਾਸ ਤਲਵਾੜ, ਮੁਨੀਸ਼ ਪਾਹਵਾ, ਸਤਪਾਲ ਰਾਏ, ਸੋਨੂੰ ਸੰਧਰ, ਬ੍ਰਹਮ ਦੇਵ ਸਹੋਤਾ, ਮਹਿੰਦਰ ਸਿੰਘ ਗੁੱਲੂ, ਕਰਨ ਵਰਮਾ, ਵਿਕਰਮ ਦੱਤਾ , ਹਰਮੀਤ ਸਿੰਘ, ਟੋਨੂੰ ਜਿੰਦਲ,