Business Khas

Latest news
ਪੰਜਾਬ 'ਚ ਵਾਧੂ ਬਿਜਲੀ ਬਿੱਲਾਂ ਦਾ ਮੁੱਦਾ ਭਖਿਆ, ਚਰਨਜੀਤ ਚੰਨੀ ਨੇ ਕੀਤਾ ਵੱਡਾ ਐਲਾਨ SIR ਦੌਰਾਨ Form 6 ’ਚ ਬਦਲਾਅ ’ਤੇ ਸੁਪਰੀਮ ਕੋਰਟ ਦੀ ਟਿੱਪਣੀ, CJI ਸੂਰਿਆ ਕਾਂਤ ਨੇ ਕਿਹਾ- ‘ਅਸੀਂ ਮਨਜ਼ੂਰੀ ਨਹੀਂ ਦਿੱਤ... ਪੰਜਾਬ ਵਿੱਚ ਦੋ ਦਰਦਨਾਕ ਸੜਕ ਹਾਦਸੇ, 5 ਲੋਕਾਂ ਦੀ ਮੌਤ ਅਰੂਪ੍ਰੀਤ ਨੂੰ ਮਿਲੀ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਹੋਇਆ ਪ੍ਰਾਈਵੇਟ ਬਾਸਕਟਬਾਲ ਅੰਡਰ-21 (ਲੜਕੇ) ਮੁਕਾਬਲੇ ‘ਚ ਦੋਆਬਾ ਖਾਲਸਾ ਸੈਂਟਰ ਦੀ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ  ਹਰ ਵਾਰਡ ਵਿੱਚ ਸੜਕਾਂ, ਸਟਰੀਟ ਲਾਈਟਾਂ ਅਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਪਹਿਲ: ਮੇਅਰ ਵਨੀਤ ਧੀਰ ਮੈਡ ਸੰਧੂ ਕਤਲਕਾਂਡ ਦੀ ਜਾਂਚ ਵਿੱਚ ਪੁਲਿਸ ਨੂੰ ਅਹਿਮ ਸੁਰਾਗ, ਸਾਜ਼ਿਸ਼ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਦਾ ਦਾਅਵਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ TV, Fridge ਤੇ AC ਮਹਿੰਗੇ, ਵਿਕਰੀ ਦੇ ਨਵੇਂ ਰਿਕਾਰਡ ਦੀ ਉਮੀਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਣਾ ਦੀ ਸਰਗਰਮੀ ਸ਼ਲਾਘਾਯੋਗ : ਸ਼ੀਤਲ ਅੰਗੁਰਾਲ ਇੰਨਫਲੂਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ
You are currently viewing ਅਰੂਪ੍ਰੀਤ ਨੂੰ ਮਿਲੀ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਹੋਇਆ ਪ੍ਰਾਈਵੇਟ

ਅਰੂਪ੍ਰੀਤ ਨੂੰ ਮਿਲੀ ਕਥਿਤ ਜਾਨੋਂ ਮਾਰਨ ਦੀ ਧਮਕੀ, Instagram ਅਕਾਊਂਟ ਹੋਇਆ ਪ੍ਰਾਈਵੇਟ

ਸੋਸ਼ਲ ਮੀਡੀਆ ਇਨਫਲੂਐਂਸਰ ਅਰੂਪ੍ਰੀਤ ਨਾਲ ਜੁੜੇ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲਣ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ Instagram ਪ੍ਰੋਫਾਈਲ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਨੇ ਆਪਣਾ ਅਕਾਊਂਟ ਪ੍ਰਾਈਵੇਟ ਕਰ ਦਿੱਤਾ ਹੈ ਅਤੇ ਪ੍ਰੋਫਾਈਲ ‘ਤੇ ਆਪਣਾ ਨਾਂ ਬਦਲ ਕੇ ਅਰਸ਼ਦੀਪ ਸਿੰਘ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਅਰੂਪ੍ਰੀਤ ਨੂੰ ਸੋਸ਼ਲ ਮੀਡੀਆ ‘ਤੇ ਧਮਕੀ ਮਿਲਣ ਦੀ ਗੱਲ ਸਾਹਮਣੇ ਆਈ ਹੈ। ਇਸ ਕਥਿਤ ਧਮਕੀ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਅਗਲਾ ਨੰਬਰ ਤੇਰਾ ਕਹਿਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਅਰੂਪ੍ਰੀਤ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਜਨਤਕ ਰੱਖਣ ਦੀ ਬਜਾਏ ਪ੍ਰਾਈਵੇਟ ਕਰ ਦਿੱਤਾ। ਇਸ ਦੇ ਨਾਲ ਹੀ ਪ੍ਰੋਫਾਈਲ ਦਾ ਨਾਂ ਵੀ ਬਦਲਿਆ ਗਿਆ ਹੈ।

ਹੁਣ Instagram ‘ਤੇ ਉਸ ਦਾ ਨਾਂ ਅਰਸ਼ਦੀਪ ਸਿੰਘ ਦਿਖਾਈ ਦੇ ਰਿਹਾ ਹੈ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਇਹ ਕਥਿਤ ਧਮਕੀ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਜੁੜੇ ਕਤਲ ਮਾਮਲੇ ਤੋਂ ਬਾਅਦ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਇਸ ਕਾਰਨ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਆ ਗਿਆ ਹੈ। ਹਾਲਾਂਕਿ ਅਰੂਪ੍ਰੀਤ ਨੂੰ ਧਮਕੀ ਦੇਣ ਵਾਲਾ ਵਿਅਕਤੀ ਕੌਣ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਪੋਸਟਾਂ ਅਤੇ ਸਮੱਗਰੀ ਵੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਗੈਂਗਸਟਰਾਂ ਦੇ ਨਾਂ ਦਾ ਜ਼ਿਕਰ ਹੈ। ਇਨ੍ਹਾਂ ਪੋਸਟਾਂ ਵਿੱਚ ਕਥਿਤ ਤੌਰ ‘ਤੇ ਕੁਝ ਹੋਰ ਲੋਕਾਂ ਨੂੰ ਵੀ ਚਿਤਾਵਨੀ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਹਾਲਾਂਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਸਮੱਗਰੀ ਦੀ ਅਸਲ ਸੱਚਾਈ ਕੀ ਹੈ, ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।  ਫਿਲਹਾਲ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਰੂਪ੍ਰੀਤ ਨੂੰ ਕਥਿਤ ਧਮਕੀ ਕਿਸ ਨੇ ਦਿੱਤੀ ਅਤੇ ਕੀ ਇਸ ਧਮਕੀ ਪਿੱਛੇ ਕੋਈ ਅਪਰਾਧਿਕ ਨੈੱਟਵਰਕ ਹੈ। ਪੁਲੀਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਅਰੂਪ੍ਰੀਤ ਵੱਲੋਂ Instagram ਨੂੰ ਪ੍ਰਾਈਵੇਟ ਕਰਨਾ ਅਤੇ ਪ੍ਰੋਫਾਈਲ ਦਾ ਨਾਂ ਬਦਲਣਾ ਇਸ ਪੂਰੇ ਮਾਮਲੇ ਤੋਂ ਬਾਅਦ ਸਾਹਮਣੇ ਆਇਆ ਵੱਡਾ ਬਦਲਾਅ ਹੈ। ਹਾਲਾਂਕਿ ਇਸ ਬਦਲਾਅ ਦਾ ਕਾਰਨ ਸਿੱਧੇ ਤੌਰ ‘ਤੇ ਅਰੂਪ੍ਰੀਤ ਵੱਲੋਂ ਦੱਸਿਆ ਗਿਆ ਹੈ ਜਾਂ ਨਹੀਂ, ਇਸ ਬਾਰੇ ਵੀ ਸਪੱਸ਼ਟ ਜਾਣਕਾਰੀ ਉਪਲਬਧ ਨਹੀਂ ਹੈ।