ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਬੰਗਲਾਦੇਸ਼ ਦੀ ਇਸ ਮੰਗ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ T20 ਵਿਸ਼ਵ ਕੱਪ ਨਹੀਂ ਖੇਡੇਗਾ। ਬੰਗਲਾਦੇਸ਼ ਨੇ ਮੰਗ ਕੀਤੀ ਸੀ ਕਿ ਉਸਦੇ ਮੈਚ ਸ਼੍ਰੀਲੰਕਾ ਵਿੱਚ ਸ਼ਿਫਟ ਕੀਤੇ ਜਾਣ। ਹਾਲਾਂਕਿ, ICC ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਬੰਗਲਾਦੇਸ਼ ਨੂੰ T20 ਵਰਲਡ ਕੱਪ ਦੇ ਮੈਚ ਭਾਰਤ ਵਿੱਚ ਖੇਡਣੇ ਪੈਣਗੇ। ICC ਨੇ ਕਿਹਾ ਕਿ ਜੇ ਬੰਗਲਾਦੇਸ਼ ਅਜਿਹਾ ਨਹੀਂ ਕਰਦਾ ਹੈ, ਤਾਂ ਉਸਦੇ ਅੰਕ ਕੱਟੇ ਜਾਣਗੇ।
ਹੁਣ, ICC ਦੇ ਇਸ ਰੁਖ਼ ਤੋਂ ਬਾਅਦ ਬੰਗਲਾਦੇਸ਼ ਕੋਲ ਸਿਰਫ਼ ਦੋ ਆਪਸ਼ਨ ਹਨ: ਜਾਂ ਤਾਂ ਪੂਰੇ ਵਿਸ਼ਵ ਕੱਪ ਦਾ ਬਾਈਕਾਟ ਕਰੇ ਜਾਂ ICC ਦੀਆਂ ਸ਼ਰਤਾਂ ਨੂੰ ਸਵੀਕਾਰ ਕਰੇ ਅਤੇ ਮੈਚ ਖੇਡਣ ਲਈ ਭਾਰਤ ਆਵੇ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਸ ਦੇ ਲਈ ਵਰਲਡ ਕੱਪ ਖਤਮ ਹੀ ਸਮਝੋ ਕਿਉਂਕਿ ਉਸ ਨੂੰ ਆਪਣੇ ਹਰ ਮੈਚ ਲਈ ਅੰਕ ਗੁਆਉਣੇ ਪੈਣਗੇ ਤੇ ਵਿਰੋਧੀ ਧਿਰ ਟੀਮ ਨੂੰ ਵਾਕਓਵਰ ਮਿਲ ਜਾਏਗਾ, ਯਾਨੀ ਬਿਨਾਂ ਖੇਡੇ ਉਸ ਨੂੰ ਦੋ ਅੰਕ ਮਿਲ ਜਾਣਗੇ।
