Business Khas

Latest news
ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਜੁੜੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਗਿੱਪੀ ਗਰੇਵਾਲ ਦਾ ਏਅਰ ਕੈਨੇਡਾ 'ਤੇ ਦੋਸ਼; ਬਿਜ਼ਨਸ ਕਲਾਸ ਦੀ ਟਿਕਟ ਦੀ ਅਦਾਇਗੀ ਦੇ ਬਾਵਜੂਦ ਇਕਾਨਮੀ ਸੀਟ ਦਿੱਤੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ ‘ਨਾਨਾ’, ਪੰਜਾਬੀਆਂ ਨਾਲ ਸੀ ਲਗਾਵ GST काउंसिल की बैठक से कारोबारियों को राहत की उम्मीद ਲੰਗਰ ਹਾਲ ’ਤੇ ਹਮਲੇ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ : ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਨਾ ਪਾਟੇਕਰ ਨੇ ਲੰਮਾ ਸਫ਼ਰ ਤੈਅ ਕੀਤਾ ਰਾਕੇਸ਼ ਰਾਠੌਰ ਨੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਦਿੱਤੀ ਵਧਾਈ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਜਤਾਇਆ ਵਿਸ਼ਵਾਸ ਪੀੜਤਾਂ ਨੂੰ ਧਮਕਾਉਣ ਅਤੇ ਸਬੂਤਾਂ ਨਾਲ ਛੇੜਛਾੜ ਦੇ ਪੰਜਾਬ ਪੁਲਿਸ 'ਤੇ ਲੱਗੇ ਦੋਸ਼ਾਂ ਦੀ ਵੀ ਹੋਵੇ ਜਾਂਚ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਤੇ ਕਿਵੇਂ ਮਿਲੀ ਵੀਡੀਓ ਕਾਲ ਦੀ ਇਜਾਜ਼ਤ? ਸ੍ਰੀ ਆਨੰਦਪੁਰ ਸਾਹਿਬ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
You are currently viewing ਨਵਾਂ ਸ਼ਹਿਰ ‘ਚ ਕਾਰੋਬਾਰੀ ਦਾ ਕਤਲ, ਨੌਕਰਾਨੀ ਦੇ ਜੀਜੇ ਨੇ ਦਾਤਰਾਂ ਨਾਲ ਵੱਢਿਆ

ਨਵਾਂ ਸ਼ਹਿਰ ‘ਚ ਕਾਰੋਬਾਰੀ ਦਾ ਕਤਲ, ਨੌਕਰਾਨੀ ਦੇ ਜੀਜੇ ਨੇ ਦਾਤਰਾਂ ਨਾਲ ਵੱਢਿਆ

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ‘ਚ ਕਿਰਾਨਾ ਵਪਾਰੀ ਰਵਿੰਦਰ ਸੋਬਤੀ ਉਰਫ਼ ਰਵੀ ਸੋਬਤੀ ਦਾ ਉਸ ਦੀ ਹੀ ਮੇਡ (ਨੌਕਰਾਨੀ) ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰਾਨੀ ਦੇ ਜੀਜੇ ਨੇ ਇਹ ਕਤਲ ਦੀ ਸਾਜ਼ਿਸ਼ ਰਚੀ ਸੀ।

ਇਸ ਮਾਮਲੇ ‘ਚ ਨੌਕਰਾਨੀ ਦਾ ਕਹਿਣਾ ਹੈ ਕਿ ਰਵਿੰਦਰ ਸੋਬਤੀ ਉਸ ਨਾਲ ਛੇੜਛਾੜ ਕਰਦਾ ਸੀ। ਇਸ ਬਾਰੇ ਉਸ ਨੇ ਆਪਣੇ ਜੀਜੇ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਕਤਲ ਦੀ ਸਾਜ਼ਿਸ ਰਚੀ। ਨੌਕਰਾਨੀ ਦੇ ਜੀਜੇ ਨੇ ਰਵੀ ਸੋਬਤੀ ਨੂੰ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦਾ ਝਗੜਾ ਵੀ ਹੋਇਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਨੌਕਰਾਨੀ ਸੋਨਮ ਦੇ ਜੀਜੇ ਸੁਰਜੀਤ ਸਿੰਘ ਨੇ ਸੋਨਮ ਨੂੰ ਕਿਹਾ ਕਿ ਉਹ ਰਵੀ ਸੋਬਤੀ ਨੂੰ ਕਿਸੇ ਸੁੰਨਸਾਨ ਜਗ੍ਹਾ ‘ਤੇ ਬੁਲਾਏ ਤਾਂ ਜੋ ਉਹ ਉਸ ਦਾ ਕਤਲ ਕਰ ਸਕਣ। ਨੌਕਰਾਨੀ ਸੋਨਮ ਨੇ 12 ਦਸੰਬਰ ਦੀ ਰਾਤ ਰਵੀ ਸੋਬਤੀ ਨੂੰ ਮਹਾਲੋਂ ਨੇੜੇ ਅੰਡਰਬ੍ਰਿਜ ਕੋਲ ਬੁਲਾਇਆ।ਰਵੀ ਸੋਬਤੀ ਜਿਵੇਂ ਹੀ ਨੌਕਰਾਨੀ ਦੀ ਦੱਸੀ ਹੋਈ ਜਗ੍ਹਾ ‘ਤੇ ਪਹੁੰਚਿਆ ਤਾਂ ਨੌਕਰਾਨੀ ਸੋਨਮ ਦੇ ਜੀਜੇ ਸੁਰਜੀਤ ਸਿੰਘ ਨੇ ਆਪਣੇ ਦੋਸਤਾਂ- ਮਨੀ, ਚਰਨਜੀਤ ਤੇ ਇੱਕ ਨਾਬਾਲਗ ਨਾਲ ਮਿਲ ਕੇ ਰਵੀ ਸੋਬਤੀ ਦਾ ਦਾਤਰਾਂ ਨਾਲ ਕਤਲ ਕਰ ਦਿੱਤਾ।

ਪੁਲਿਸ ਨੇ ਮੌਕੇ ‘ਤੇ ਗੱਡੀ ਤੇ ਅੱਧ ਸੜੀ ਲਾਸ਼ ਨੂੰ ਦੇਖਿਆ।ਰਵੀ ਦੇ ਪੁੱਤਰ ਦੇ ਬਿਆਨਾਂ ‘ਤੇ 13 ਦਸੰਬਰ ਨੂੰ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਟੈਕਨੀਕਲ ਜਾਂਚ ਕੀਤੀ। ਪੁਲਿਸ ਨੇ ਨੌਕਰਾਨੀ ਨੂੰ ਕਾਬੂ ਕਰਨ ਲਈ ਟੀਮਾਂ ਨੂੰ ਉਸ ਪਿੱਛੇ ਲਗਾ ਦਿੱਤਾ। ਪੁਲਿਸ ਨੂੰ ਪਤਾ ਚੱਲਿਆ ਕਿ ਉਹ ਪੰਜਾਬ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਇਸੇ ਦੌਰਾਨ ਕਾਬੂ ਕਰ ਲਿਆ।