Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਨਕਦੀ ਦੇ ਲੈਣ-ਦੇਣ ਕਰ FEMA ਨਿਯਮਾਂ ਦੀ ਉਲੰਘਣਾ

ਨਕਦੀ ਦੇ ਲੈਣ-ਦੇਣ ਕਰ FEMA ਨਿਯਮਾਂ ਦੀ ਉਲੰਘਣਾ

ਫਗਵਾੜਾ ਵਿੱਚ FEMA (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਦੀ ਉਲੰਘਣਾ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪਾ ਮਾਰਿਆ ਹੈ। ਜਲੰਧਰ ਜ਼ੋਨਲ ਦਫ਼ਤਰ ਦੀ ਇੱਕ ਟੀਮ ਨੇ ਚਾਰ ਥਾਵਾਂ ‘ਤੇ ਸਰਚ ਆਪ੍ਰੇਸ਼ਨ ਚਲਾਇਆ। ਇਹ ਕਾਰਵਾਈ ਫਗਵਾੜਾ ਸਥਿਤ ਫਰਮ, ਓਪਲ ਇੰਜੀਨੀਅਰਿੰਗ ਕਾਰਪੋਰੇਸ਼ਨ ਦੇ ਟਿਕਾਣਿਆਂ ‘ਤੇ ਕੀਤੀ ਗਈ।

ਈਡੀ ਨੇ ਆਪਣੇ ਅਧਿਕਾਰਤ ਹੈਂਡਲ ‘ਤੇ ਇੱਕ ਰਿਪੋਰਟ ਸਾਂਝੀ ਕੀਤੀ। ਜਿਸ ਵਿੱਚ ਇਸ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਸੀ, ਜੋ ਕਿ 14 ਨਵੰਬਰ, 2025 ਨੂੰ ਹੋਈ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਫਗਵਾੜਾ ਸ਼ਹਿਰ ਦੇ ਚਾਰ ਸਥਾਨਾਂ ‘ਤੇ ਜਿੱਥੇ ਇਹ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ‘ਤੇ ਇੰਜੀਨੀਅਰਿੰਗ ਸਾਮਾਨ ਦੇ ਨਿਰਯਾਤ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਅਤੇ ਵਿਦੇਸ਼ਾਂ ਤੋਂ ਗਲਤ ਭੁਗਤਾਨ ਪ੍ਰਾਪਤ ਕਰਨ ਦਾ ਦੋਸ਼ ਸੀ।

ਈਡੀ ਦੀ ਜਾਂਚ ਦੇ ਅਨੁਸਾਰ ਕੰਪਨੀ ਨੇ ਸੀਰੀਆ, ਈਰਾਨ, ਤੁਰਕੀ ਅਤੇ ਕੋਲੰਬੀਆ ਵਰਗੇ ਦੇਸ਼ਾਂ ਨੂੰ ਸਾਮਾਨ ਭੇਜਿਆ, ਪਰ ਫੇਮਾ ਅਤੇ ਆਰਬੀਆਈ ਨਿਯਮਾਂ ਦੇ ਅਨੁਸਾਰ ਨਿਰਯਾਤ ਭੁਗਤਾਨ ਪ੍ਰਾਪਤ ਨਹੀਂ ਕੀਤੇ। ਜਾਂਚ ਵਿੱਚ ਖੁਲਾਸਾ ਹੋਇਆ ਕਿ ਭੁਗਤਾਨ ਤੀਜੀ ਧਿਰਾਂ ਰਾਹੀਂ ਕੀਤੇ ਗਏ ਸਨ ਅਤੇ ਫੰਡ ਸਿੱਧੇ ਨਿੱਜੀ ਖਾਤਿਆਂ ਵਿੱਚ ਜਮ੍ਹਾ ਕੀਤੇ ਗਏ ਸਨ। ਕੋਈ ਵੀ ਤਿੰਨ-ਧਿਰ ਸਮਝੌਤਾ ਜਾਂ ਸਮਾਯੋਜਨ ਐਂਟਰੀ ਦਸਤਾਵੇਜ਼ ਨਹੀਂ ਸੀ। ਫਰਮ ਨੇ ਅਸਲੀ ਦਿਖਣ ਲਈ ਨਕਲੀ ਕਸਟਮ ਈਮੇਲ ਆਈਡੀ ਦੀ ਵਰਤੋਂ ਵੀ ਕੀਤੀ।