Business Khas

Latest news
ਮੀਂਹ ਨਾਲ ਤਾਪਮਾਨ ‘ਚ ਆਈ ਗਿਰਾਵਟ ਖਿੜਕੀ ਤੋੜ ਘਰ ‘ਚ ਵੜੇ ਚੋਰ, 2 ਤੋਲੇ ਸੋਨਾ ਤੇ 40 ਹਜ਼ਾਰ ਦੀ ਨਗਦੀ ਲੈ ਹੋਏ ਫਰਾਰ ਕਾਰ ਸਵਾਰ ਬਦਮਾਸ਼ਾਂ ਨੇ ਕੀਤੀ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ सऊदी, तुर्किए और पाकिस्तान में आज होगी बड़ी रक्षा डील, भारत के लिए क्या हैं मायने ਮਾਂ ਨੇ ਦੋ ਮਾਸੂਮਾਂ ਸਮੇਤ ਜੀਵਨਲੀਲ੍ਹਾ ਕੀਤੀ ਸਮਾਪਤ ਬੈਂਕਾਕ 'ਚ ਵਿਦਿਆਰਥੀ ਵੱਲੋਂ ਸਕੂਲ 'ਚ ਅੰਨ੍ਹੇਵਾਹ ਗੋਲੀਬਾਰੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਪਹੁੰਚੇ ਸੁਖਬੀਰ ਬਾਦਲ... ਫੂਡ ਸੇਫਟੀ ਵਿੰਗ ਵੱਲੋਂ ਛਾਪੇਮਾਰੀ, ਪਨੀਰ, ਕ੍ਰੀਮ, ਘਿਓ, ਦਹੀ ਤੇ ਦੁੱਧ ਦੇ 9 ਸੈਂਪਲ ਭਰੇ ਜਲੰਧਰ ਦੇ ਨੌਜਵਾਨ ਨਾਲ ਟ੍ਰੈਵਲ ਏਜੰਟ ਦੀ ਠੱਗੀ, ਰੂਸ ਦੇ ਜੰਗਲਾਂ ‘ਚ ਛੱਡਿਆ पटना साहिब (तख्त श्री हरमंदिर जी) में बेटे करण संग Sunny Deol ने टेका माथा
You are currently viewing ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਦਾ ਦਾਅਵਾ

ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੇ ਬਲਬੂਤੇ ਦੁਬਾਰਾ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਦਾ ਦਾਅਵਾ

ਜਲੰਧਰ,  ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਸਟੇਟ ਮੈਂਬਰਾਂ, ਜ਼ਿਲ੍ਹਾ ਚੇਅਰਮੈਨਾਂ ਅਤੇ ਵਾਈਸ ਚੇਅਰਮੈਨਾਂ ਦੀ ਪਹਿਲੀ ਜਾਣ-ਪਛਾਣ ਅਤੇ ਸੰਗਠਨਾਤਮਕ ਮੀਟਿੰਗ ਅੱਜ ਸਥਾਨਕ ਸਰਕਿਟ ਹਾਊਸ, ਜਲੰਧਰ ਵਿੱਚ ਕਰਵਾਈ ਗਈ। ਮੀਟਿੰਗ ਦੀ ਅਗਵਾਈ ਪੰਜਾਬ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕੀਤੀ, ਜਦਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੇ ਭਰਪੂਰ ਹਿੱਸਾ ਲਿਆ।

ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਅਬਦੁਲਬਾਰੀ ਸਲਮਾਨੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਤਿਹਾਸ ਰਚਦਿਆਂ ਪਹਿਲੀ ਵਾਰ ਮੁਸਲਿਮ ਭਾਈਚਾਰੇ ਨੂੰ ਇੰਨੀ ਵੱਡੀ ਗਿਣਤੀ ਵਿੱਚ ਨੁਮਾਇੰਦਗੀ ਦਿੱਤੀ ਹੈ।

ਉਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਅਤੇ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਭਲਾਈ ਯੋਜਨਾਵਾਂ ਦੇ ਕਾਰਨ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਵੀ ਭਾਰੀ ਬਹੁਮਤ ਨਾਲ ਮੁੜ ਸੱਤਾ ਵਿੱਚ ਆਵੇਗੀ।

ਮੀਟਿੰਗ ਵਿੱਚ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਮਾਲੇਰਕੋਟਲਾ ਦੇ ਚੇਅਰਮੈਨ ਸ਼ਹਬਾਜ਼ ਰਾਣਾ, ਮੁਹੰਮਦ ਅਸਲਮ (ਲੁਧਿਆਣਾ), ਡਾ. ਚਮਨ ਕੁਰੈਸ਼ੀ (ਸ਼੍ਰੀ ਫਤਿਹਗੜ੍ਹ ਸਾਹਿਬ), ਪਰਵੇਜ਼ ਖਾਨ (ਜਲੰਧਰ),  ਖੁਰਸ਼ੀਦ ਅਹਿਮਦ (ਅੰਮ੍ਰਿਤਸਰ), ਮਹਿਰਬਾਨ ਅਲੀ, ਕਮਾਲ ਦੀਨ, ਮੁਹੰਮਦ ਫਰਮਾਨ (ਧਾਰੀਵਾਲ), ਅਬਦੁਲ ਰਹਿਮਾਨ, ਰਾਜਿੰਦਰ ਖਾਨ ਭੱਟੀ, ਸ਼ਫੀ ਮੁਹੰਮਦ, ਸੌਦਾਗਰ ਖਾਨ, ਮੁਹੰਮਦ ਸਰਫਰਾਜ, ਮੁਨੀਰ ਅਹਿਮਦ, ਇਨਾਮੁੱਲਾਹ ਖਾਨ, ਸ਼ਹਜ਼ਾਦ ਸਲਮਾਨੀ, ਅਫਗਾਨ ਸਲਮਾਨੀ ਸਮੇਤ ਪੰਜਾਬ ਭਰ ਤੋਂ ਆਏ ਕਈ ਅਹੁਦੇਦਾਰ ਹਾਜ਼ਰ ਸਨ।