Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਆਪਣੀ ਮੌਤ ਦਾ ਸਟੇਟਸ ਵੀ ਪਾ ਕਰ ਲਈ ਖੁਦਕੁਸ਼ੀ, ਦੂਜੇ ਵਿਆਹ ਤੋਂ ਸੀ ਪ੍ਰੇਸ਼ਾਨ

ਲੁਧਿਆਣੇ ਦੇ ਗਰੇਵਾਲ ਕਲੋਨੀ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਮਹੇਸ਼ਵਰ ਸਿੰਘ ਪੁੱਤਰ ਬਲਰਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦਾ ਵਿਆਹ ਸ਼ੀਨਮ ਬੈਂਸ ਨਾਮ ਦੀ ਔਰਤ ਨਾਲ ਹੋਇਆ ਸੀ, ਜਿਸ ਨਾਲ ਉਸਦਾ ਪੰਚਾਇਤ ਰਾਹੀਂ ਤਲਾਕ ਹੋ ਗਿਆ ਸੀ। ਉਦੋਂ ਤੋਂ ਮਹੇਸ਼ਵਰ ਬਹੁਤ ਪਰੇਸ਼ਾਨ ਸੀ। 8 ਜੁਲਾਈ ਦੀ ਰਾਤ ਨੂੰ ਮਹੇਸ਼ਵਰ ਪ੍ਰੇਸ਼ਾਨੀ ਦੀ ਹਾਲਤ ‘ਚ ਘਰੋਂ ਬਾਹਰ ਗਿਆ ਤੇ 12:08 ਵਜੇ ਦੇ ਕਰੀਬ ਉਸ ਨੇ ਆਪਣੀ ਮੌਤ ਦਾ ਸਟੇਟਸ ਵੀ ਪਾ ਦਿੱਤਾ, ਜਿਸ ‘ਚ ਉਸ ਨੇ ਜ਼ਿਕਰ ਕੀਤਾ ਕਿ ਉਹ ਮਰਨ ਵਾਲਾ ਹੈ ਤੇ ਲਿਖਿਆ ਕਿ ਸ਼ੀਨਮ ਬੈਂਸ ਅਤੇ ਉਸ ਦਾ ਪਰਿਵਾਰ ਮੇਰੀ ਮੌਤ ਲਈ ਜ਼ਿੰਮੇਵਾਰ ਹੋਣਗੇ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਡਾਬਾ ਥਾਣੇ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਡਾਬਾ ਥਾਣੇ ਦੇ ਅਧਿਕਾਰੀਆਂ ਨੇ ਵੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਦੌਰਾਨ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਨੇ 14 ਜੁਲਾਈ ਦੀ ਤਰੀਕ ਨੂੰ ਫੇਸਬੁੱਕ ‘ਤੇ ਪੋਸਟ ਕੀਤੀ, ਜਿਸ ‘ਚ ਨਹਿਰ ‘ਚੋਂ ਇੱਕ ਅਣਪਛਾਤੀ ਲਾਸ਼ ਕੱਢੇ ਜਾਣ ਦਾ ਜ਼ਿਕਰ ਸੀ। ਜਿਸ ਤੋਂ ਬਾਅਦ, ਜਾਣਕਾਰੀ ਮਿਲਣ ‘ਤੇ ਉਸ ਦੇ ਪਿਤਾ ਨੇ ਵਿਅਕਤੀ ਨਾਲ ਗੱਲ ਕੀਤੀ ਅਤੇ ਲਾਸ਼ ਦੀ ਪਛਾਣ ਮਹੇਸ਼ਵਰ ਵਜੋਂ ਕੀਤੀ। ਜਾਂਚ ਅਧਿਕਾਰੀ ਰਾਜਿੰਦਰ ਸਿੰਘ ਨੇ ਮੋਗੇ ‘ਚ ਪੋਸਟਮਾਰਟਮ ਕਰਵਾਇਆ ਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ। ਇਹ ਮਹੇਸ਼ਵਰ ਦਾ ਦੂਜਾ ਵਿਆਹ ਸੀ। ਮਹੇਸ਼ਵਰ ਦੇ ਪਹਿਲੇ ਵਿਆਹ ਦੀ ਪਤਨੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਮਹੇਸ਼ਵਰ ਨੇ 4 ਸਾਲ ਬਾਅਦ ਦੁਬਾਰਾ ਵਿਆਹ ਕਰਵਾ ਲਿਆ। ਮ੍ਰਿਤਕ ਦੇ ਪਿਤਾ ਬਲਰਾਮ ਨੇ ਇਲਜ਼ਾਮ ਲਗਾਇਆ ਕਿ ਸ਼ੀਨਮ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧ ਸਨ, ਜਿਸ ਕਾਰਨ ਮਹੇਸ਼ਵਰ ਨੇ ਇਹ ਕਦਮ ਚੁੱਕਿਆ।