Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਧਾਰਮਿਕ ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੋਂ ਉੱਕਾ ਹੀ ਅਣਜਾਣ : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਧਾਰਮਿਕ ਮਰਿਆਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਤੋਂ ਉੱਕਾ ਹੀ ਅਣਜਾਣ : ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

ਜਲੰਧਰ, ਸੁਖਬੀਰ ਸਿੰਘ ਬਾਦਲ ਜੋ ਇਹ ਕਹਿ ਰਿਹਾ ਹੈ ਕਿ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਦੇਸ਼ ਹੋਏ ਹਨ, ਉਹ ਇੱਕ ਸਾਜਿਸ਼ ਸੀ ਅਤੇ ਮੈਨੂੰ ਮਰਵਾਉਣ ਦੀ ਕੋਸ਼ਿਸ਼ ਸੀ। ਉਸ ਦੇ ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਇੱਕ ਅਖੌਤੀ ਪੰਥਕ ਪਾਰਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ, ਪਰੰਪਰਾਵਾਂ ਅਤੇ ਮਰਿਆਦਾ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਕੀਤਾ।

ਉਹਨਾਂ ਕਿਹਾ ਦੋ ਦਸੰਬਰ ਨੂੰ ਅਕਾਲੀ ਸਰਕਾਰਾਂ ਉੱਤੇ ਲੱਗੇ ਸਾਰੇ ਇਲਜ਼ਾਮ ਗੁਰੂ ਦੀ ਬਖਸ਼ਿਸ਼ ਨਾਲ ਧੋਤੇ ਗਏ ਸਨ ਜੇ ਸੁਖਬੀਰ ਸਾਰਾ ਕੁਝ ਸਿਰ ਝੁਕਾ ਕੇ ਮੰਨ ਲੈਂਦਾ, ਪਰ ਉਹ ਮੁਕਤਸਰ ਦੀ ਧਰਤੀ ਤੇ ਜਾ ਕੇ ਸਾਰੇ ਕੁਝ ਤੋਂ ਮੁੱਕਰ ਗਿਆ। ਇਸ ਤਰ੍ਹਾਂ ਟੁੱਟੀ ਗੰਢਣ ਵਾਲੇ ਗੁਰੂ ਦੀ ਧਰਤੀ ਤੋਂ ਉਹ ਫਿਰ ਗੁਰੂ ਨੂੰ ਬੇਦਾਵਾ ਦੇ ਬੈਠਾ। ਜੇ ਉਹ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਸਾਰੇ ਗੁਨਾਹ ਬਖਸ਼ੇ ਗਏ ਸਨ ਅਤੇ ਗੁਰੂ ਵੱਲੋਂ ਬਖਸ਼ੇ ਹੋਏ ਨੂੰ ਲੋਕਾਂ ਨੇ ਵੀ ਪ੍ਰਵਾਨ ਕਰ ਲੈਣਾ ਸੀ।

ਸ ਵਡਾਲਾ ਨੇ ਕਿਹਾ, ਸੁਖਬੀਰ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਜੇ ਉਸਨੇ ਆਪਣੇ ਉੱਤੇ ਲੱਗੇ ਸਾਰੇ ਇਲਜ਼ਾਮ ਕਬੂਲ ਕਰ ਲਏ ਸਨ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਉਸਦੀ ਹੱਥ ਦੇ ਕੇ ਰੱਖਿਆ ਕੀਤੀ ਤੇ ਚੱਲੀ ਗੋਲੀ ਉਸਨੂੰ ਛੂਹ ਵੀ ਨਹੀਂ ਸੀ ਸਕੀ। ਪਰ ਉਸਦੇ ਚੇਲਿਆਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੀ ਬਜਾਏ ਇਹ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ। ਜੇ ਉਹ ਨਿਮਰਤਾ ਵਿੱਚ ਆ ਕੇ ਕਹਿ ਦਿੰਦਾ ਕਿ ਮੈਂ ਗੁਰੂ ਤੋਂ ਆਪਣੀ ਭੁੱਲ ਬਖਸ਼ਾ ਲਈ ਹੈ ਹੁਣ ਮੈਨੂੰ ਸੰਗਤ ਵੀ ਮਾਫ ਕਰ ਦੇਵੇ।

ਇੰਨੇ ਨਾਲ ਹੀ ਉਸਦੇ ਹੱਕ ਵਿੱਚ ਹਮਦਰਦੀ ਦੀ ਲਹਿਰ ਚੱਲ ਪੈਣੀ ਸੀ। ਪਰ ਉਹ ਹੰਕਾਰ ਦੇ ਘੋੜੇ ਤੇ ਸਵਾਰ ਹੋ ਗਿਆ ਅਤੇ ਧਾਰਮਿਕ ਸਜ਼ਾ ਭੁਗਤਣ ਲਈ ਸੈਂਕੜੇ ਗੱਡੀਆਂ ਦੇ ਕਾਫਲੇ ਵਿੱਚ ਪਹੁੰਚਦਾ ਰਿਹਾ। ਸ ਵਡਾਲਾ ਨੇ ਕਿਹਾ ਕਿ ਗੁਰੂ ਹਰ ਗੱਲ ਯਾਦ ਰੱਖਦਾ ਹੈ।

ਜਿਹੜੇ ਸਿੰਘ ਸਾਹਿਬਾਨ ਨੂੰ ਉਹ ਰੁਲਦੇ ਫਿਰਦੇ ਦੱਸ ਰਿਹਾ ਹੈ, ਉਨਾਂ ਨੂੰ ਤਾਂ ਹਰ ਜਗਾ ਸੰਗਤ ਮਾਣ ਸਤਿਕਾਰ ਅਤੇ ਸਰੋਪੇ ਭੇਂਟ ਕਰਦੀ ਹੈ, ਪਰ ਹੰਕਾਰੀ ਸੁਖਬੀਰ ਨੂੰ ਅੱਜ ਵੀ ਆਪਣੀਆਂ ਯੱਭਲੀਆਂ ਸੁਣਾਉਣ ਲਈ ਲੋਕਾਂ ਨੂੰ ਪੈਸੇ ਅਤੇ ਸ਼ਰਾਬ ਦੇ ਕੇ ਇਕੱਠਾ ਕਰਨਾ ਪੈਂਦਾ ਹੈ। ਇਹ ਰੱਬ ਦੀ ਮਾਰ ਹੈ। ਸ ਵਡਾਲਾ ਨੇ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਵੀ ਕੀਤੀ ਤਾਂ ਜੋ ਅਜਿਹੇ ਹੰਕਾਰਿਆ ਨੂੰ ਪੰਥਕ ਵਿਹੜੇ ਚੋਂ ਸਦਾ ਲਈ ਬਾਹਰ ਕੀਤਾ ਜਾ ਸਕੇ।