Business Khas

You are currently viewing ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਕਾਂਗਰਸੀ ਆਗੂਆਂ ਵਲੋ ਸ਼ਰਧਾ ਦੇ ਫੁੱਲ ਭੇਂਟ

ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਕਾਂਗਰਸੀ ਆਗੂਆਂ ਵਲੋ ਸ਼ਰਧਾ ਦੇ ਫੁੱਲ ਭੇਂਟ

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਕਾਂਗਰਸੀ ਆਗੂਆਂ ਵਲੋ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਅਸੀ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਾਂ ਉਸ ਵਿੱਚ ਸ਼ਹੀਦ ਸ ਬੇਅੰਤ ਸਿੰਘ ਜੀ ਦਾ ਅਹਿਮ ਯੋਗਦਾਨ ਹੈ ।

ਸ਼ਹੀਦ ਸ ਬੇਅੰਤ ਸਿੰਘ ਜੀ ਸ਼ਹਾਦਤ ਦੇ ਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਸੀ, ਪਰ ਅੱਜ ਫਿਰ ਮੌਜੂਦਾ ਸਰਕਾਰ ਫੇਲ ਹੋ ਚੁੱਕੀ ਹੈ ਅਤੇ ਲਾਅ ਐਂਡ ਆਰਡਰ ਬਿਲਕੁਲ ਫੇਲ ਹੋ ਚੁਕਿਆ ਹੈ । ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਨਗਰ ਨਿਗਮ ਦੀ ਕਾਰਗੁਜਾਰੀ ਤੇ ਇਤਰਾਜ਼ ਜਤਾਇਆ ਗਿਆ , ਕੋਈ ਪ੍ਰਬੰਧ ਨਹੀ ਕੀਤਾ ਗਿਆ , ਨਾ ਪੌੜੀ ਲਗਵਾਈ ਗਈ ਨਾ ਕੋਈ ਸਫਾਈ ਵਿਵਸਥਾ ਕੀਤੀ ਗਈ ।

ਇਸ ਮੌਕੇ ਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਸੁਰਿੰਦਰ ਕੌਰ ਇੰਚਾਰਜ ਹਲਕਾ ਜਲੰਧਰ ਵੈਸਟ, ਪਵਨ ਕੁਮਾਰ, ਡਾ ਜਸਲੀਨ ਸੇਠੀ, ਜਗਦੀਸ਼ ਦਕੋਹਾ, ਰਿਸ਼ੀ ਕੇਸ਼ ਵਰਮਾ, ਵਿਪਨ ਕੁਮਾਰ ਬੁਲਾਰਾ, ਸੁਧੀਰ ਘੁੱਗੀ, ਆਨੰਦ ਬਿੱਟੂ, ਵਿੱਕੀ ਆਬਾਦਪੁਰਾ, ਬ੍ਰਹਮ ਦੇਵ ਸਹੋਤਾ, ਰਸ਼ਪਾਲ ਜੱਖੂ, ਲਵੀ ਸੋਹਲ, ਮਨਜੀਤ ਸਿੰਘ ਸਿਮਰਨ, ਅਸ਼ੋਕ ਹੰਸ, ਮੁਨੀਸ਼ ਪਾਹਵਾ, ਪ੍ਰਭਦਿਆਲ ਭਗਤ, ਨਵਦੀਪ ਜਰੇਵਾਲ, ਸਤਪਾਲ ਰਾਏ, ਰਾਕੇਸ਼ ਕੁਮਾਰ, ਰਵੀ ਬੱਗਾ, ਰੋਹਨ ਚੱਢਾ, ਗੁਰਪ੍ਰੀਤ ਸਿੰਘ, ਅਸ਼ੋਕ ਖੰਨਾ, ਰਮੇਸ਼ ਕੁਮਾਰ, ਹਰਦੀਪ ਸਿੰਘ, ਨਿਸ਼ਾਂਤ ਘਈ, ਗੁਲਸ਼ਨ ਮਿੱਡਾ, ਅਕਸ਼ਵੰਤ ਖੋਸਲਾ, ਮੁਖਤਿਆਰ ਅਹਿਮਦ ਅੰਸਾਰੀ, ਰਾਜਿੰਦਰ ਸਹਿਗਲ ਮੌਜੂਦ ਸਨ ।