Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ

ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ

ਚੰਡੀਗੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਰੱਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਪੇਸ਼ ਕਰਨ ਤੋਂ ਇਨਕਾਰੀ ਹੋ ਚੁੱਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮਾਨਸਿਕ ਸਥਿਤੀ ਨੂੰ ਕਰਾਰ ਦਿੱਤਾ ਹੈ। ਭਾਈ ਮਨਜੀਤ ਸਿੰਘ ਇਸ ਗੱਲ ਦਾ ਪੂਰਨ ਦਾਅਵਾ ਪੇਸ਼ ਕੀਤਾ ਕਿ ਇਸ 72 ਘੰਟਿਆਂ ਦੇ ਘੱਟ ਸਮੇਂ ਦੇ ਨੋਟਿਸ ਤੇ ਸਿੰਗਲ ਏਜੰਡੇ ਨੂੰ ਪੇਸ਼ ਅਤੇ ਪਾਸ ਕਰਨ ਦੇ ਮਕਸਦ ਨਾਲ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ ਸੀ ਪਰ ਇਸ ਵਿਚਕਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਸੁਖਬੀਰ ਧੜੇ ਵਲੋ ਪਰੋਸੇ ਏਜੰਡੇ ਨੂੰ ਪੇਸ਼ ਕਰਨ ਤੋਂ ਕੀਤੇ ਇਨਕਾਰ ਤੋ ਬਾਅਦ ਮੀਟਿੰਗ ਨੂੰ ਰੱਦ ਕਰਨਾ ਪਿਆ ਹੈ।

ਹਾਂਲਾਕਿ ਕਿ ਓਹਨਾ ਨੇ ਕਿਹਾ ਕਿ ਉਹ ਬੜੀ ਨੇੜਲੇ ਸੂਤਰਾਂ ਤੋਂ ਉਕਤ ਏਜੰਡੇ ਦੀ ਭਾਵਨਾ ਤੋਂ ਚੰਗੀ ਤਰਾਂ ਜਾਣੂ ਹਨ ਪਰ ਉਹ ਚਾਹੁੰਦੇ ਹਨ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨਾ ਦਾ ਓਹ ਦਿਲ ਤੋ ਬੜਾ ਸਤਿਕਾਰ ਕਰਦੇ ਹਨ, ਇਸ ਪੇਸ਼ ਕੀਤੇ ਜਾਣ ਵਾਲੇ ਸੁਖਬੀਰ ਧੜੇ ਦੇ ਏਜੰਡੇ ਨੂੰ ਖੁਦ ਧਾਮੀ ਸਾਹਿਬ ਸੰਗਤ ਦੀ ਕਚਹਿਰੀ ਵਿੱਚ ਨਸ਼ਰ ਕਰਨ ਤਾਂ ਜੋ ਸੰਗਤ ਦੀ ਕਚਹਿਰੀ ਵਿੱਚ ਇਸ ਸਿਆਸੀ ਅਤੇ ਸਾਜਿਸ਼ੀ ਖੇਡ ਦਾ ਪਰਦਾਫਾਸ਼ ਹੋ ਸਕੇ।

ਭਾਈ ਮਨਜੀਤ ਸਿੰਘ ਨੇ ਤਖ਼ਤ ਤੋਂ ਨਕਾਰੀ ਅਕਾਲੀ ਲੀਡਰਸ਼ਿਪ ਵਲੋ ਬੀਤੇ ਦਿਨ ਮਾਛੀਵਾੜੇ ਦੀ ਇਤਿਹਾਸਕ, ਕੁਰਬਾਨੀਆਂ ਅਤੇ ਤਿਆਗ ਦੇ ਫਲਸਫੇ ਨਾਲ ਸਿੰਜੀ ਪਾਵਨ ਧਰਤੀ ਤੇ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਲਈ ਵੱਡਾ ਗੁਨਾਹ ਕੀਤਾ ਹੈ ਖਾਸ ਕਰ ਉਸ ਦਿਨ ਜਦੋਂ ਦਸਮ ਪਿਤਾ ਦਾ ਪਰਿਵਾਰ ਲਾਸਾਨੀ ਕੁਰਬਾਨੀ ਕਰ ਰਿਹਾ ਸੀ ਪਰ ਗੁਰੂ ਤੋ ਬੇਮੁੱਖ ਹੋਏ ਲੋਕ ਇੱਕ ਅਹੁਦੇ ਨੂੰ ਤਿਆਗਣ ਦੀ ਅੜੀ ਅਤੇ ਜ਼ਿਦ ਕਰੀ ਬੈਠੇ ਹਨ।