Business Khas

You are currently viewing ਮੇਟ ਗਾਲਾ 2025: ਦਿਲਜੀਤ ਦੋਸਾਂਝ ਨੇ ਪੰਜਾਬ ਦੇ ਰਾਜਕੁਮਾਰ ਵਜੋਂ ਕੀਤੀ ਐਂਟਰੀ

ਮੇਟ ਗਾਲਾ 2025: ਦਿਲਜੀਤ ਦੋਸਾਂਝ ਨੇ ਪੰਜਾਬ ਦੇ ਰਾਜਕੁਮਾਰ ਵਜੋਂ ਕੀਤੀ ਐਂਟਰੀ

ਦਿਲਜੀਤ ਦੋਸਾਂਝ ਨੇ ਮੇਟ ਗਾਲਾ 2025 ਵਿੱਚ ਆਪਣਾ ਡੈਬਿਊ ਕੀਤਾ। ਹਰ ਕੋਈ ਹੈਰਾਨ ਰਹਿ ਗਿਆ ਜਦੋਂ ਦਿਲਜੀਤ ਦੇ ਪਹਿਰਾਵੇ ਨੂੰ ਦੇਖ ਕੇ ਸਾਰੇ ਉਨ੍ਹਾਂ ਨੂੰ ਉਸਨੂੰ ਕਿਸੇ ਜਗ੍ਹਾ ਦਾ ਮਹਾਰਾਜ ਸਮਝਣ ਲੱਗ ਪਏ।ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਮੇਟ ਗਾਲਾ 2025 ਵਿੱਚ ਆਪਣੀ ਸ਼ਾਨਦਾਰ ਐਂਟਰੀ ਕੀਤੀ ਅਤੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਸ਼ਾਨ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਇਸ ਵਾਰ, ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲੀਵੁੱਡ ਨੂੰ ਮਾਤ ਦੇਣ ਲਈ ਨਿਊਯਾਰਕ ਵਿੱਚ ਹੋ ਰਹੇ ਮੇਟ ਗਾਲਾ ਵਿੱਚ ਐਂਟਰੀ ਕੀਤੀ ਹੈ। ਦਿਲਜੀਤ ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਡੈਬਿਊ ਕਰਨ ਵਾਲਾ ਪਹਿਲਾ ਪੰਜਾਬੀ ਅਦਾਕਾਰ ਬਣਿਆ।ਮਸ਼ਹੂਰ ਡਿਜ਼ਾਈਨਰ ਪ੍ਰਬਲ ਗੁਰੰਗ ਦੁਆਰਾ ਬਣਾਏ ਗਏ ‘ਮਹਾਰਾਜਾ ਲੁੱਕ’ ਵਿੱਚ, ਦਿਲਜੀਤ ਇੱਕ ਆਫ-ਵਾਈਟ ਅਚਕਨ, ਪਜਾਮਾ ਅਤੇ ਪੱਗ ਵਿੱਚ ਦਿਖਾਈ ਦਿੱਤੇ। ਜਿਸ ਵਿੱਚ ਪੰਜਾਬ ਦਾ ਨਕਸ਼ਾ, ਖਾਸ ਚਿੰਨ੍ਹ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦ ਸਨ। ਸਟਾਈਲਿਸਟ ਅਭਿਲਾਸ਼ਾ ਦੇਵਨਾਨੀ ਨੇ ਆਪਣੇ ਲੁੱਕ ਨੂੰ ਕਈ ਹਾਰਾਂ, ਪੱਗ ਦੇ ਗਹਿਣਿਆਂ ਅਤੇ ਇੱਕ ਤਲਵਾਰ ਨਾਲ ਪੂਰਾ ਕੀਤਾ। ਇਸ ਲੁੱਕ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ।