Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਡੀ ਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ: ਰਜਿੰਦਰ ਬੇਰੀ , ਸੁਰਿੰਦਰ ਕੌਰ 

ਡੀ ਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਸੀ ਬੀ ਆਈ ਜਾਂਚ ਹੋਵੇ: ਰਜਿੰਦਰ ਬੇਰੀ , ਸੁਰਿੰਦਰ ਕੌਰ 

ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਡੀ ਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਇਸ ਕੇਸ ਨਾਲ ਸੰਬੰਧਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਪਰਚਾ ਦਰਜ ਹੋਵੇ । ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਅਤੇ ਟੈਂਡਰਾਂ ਨੂੰ ਲੈ ਕੇ ਅਫ਼ਸਰ ਨੂੰ ਘਰ ਬੁਲਾ ਕੇ ਅਫ਼ਸਰ ਉਪਰ ਪ੍ਰੈਸ਼ਰ ਪਾਇਆ ਕੁੱਟਮਾਰ ਕੀਤੀ, ਜਲੀਲ ਕੀਤਾ ।

ਉਸ ਅਫ਼ਸਰ ਦੀ ਵੀਡੀਓ ਬਣਾਈ, ਉਸ ਅਫ਼ਸਰ ਨੂੰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰਾਂ ਕੋਲੋ ਮਰਵਾਉਣ ਦੀ ਧਮਕੀ ਦਿੱਤੀ । ਅਤੇ ਮੰਤਰੀ ਨੇ ਕਿਹਾ ਕਿ ਮੇਰੇ ਹੁਕਮਾਂ ਤੋਂ ਬਿਨਾਂ ਕੋਈ ਕੰਮ ਨਾ ਕੀਤਾ ਜਾਵੇ ਡੀ ਐਮ ਨੇ ਸੁਸਾਈਡ ਕਰਨ ਤੋ ਪਹਿਲਾ ਵੀਡੀਓ ਬਣਾ ਕੇ ਮੰਤਰੀ ਦਾ ਨਾਂ ਲਿਆ ਅਤੇ ਕਿਹਾ ਕਿ ਮੰਤਰੀ ਵਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।

ਲਾਲਜੀਤ ਭੁੱਲਰ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਅਤੇ ਇਸਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਇਸ ਮੌਕੇ ਤੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਨਿਰਮਲ ਕੋਟ ਸਾਦਿਕ, ਡਾ ਜਸਲੀਨ ਸੇਠੀ, ਬਲਰਾਜ ਠਾਕੁਰ, ਸੁਦੇਸ਼ ਭਗਤ, ਅਰੁਣ ਰਤਨ, ਸੋਨੂੰ ਸੰਧਰ, ਗੁਲਸ਼ਨ ਮਿੱਡਾ, ਸ਼ਾਲੂ ਜਾਰੇਵਾਲ, ਬੌਬੀ ਸੋਂਧੀ, ਮਦਨ ਲਾਲ ਨਾਹਰ, ਲਵੀ ਸੋਹਲ, ਬ੍ਰਹਮ ਦੇਵ ਸਹੋਤਾ, ਅਕਸ਼ਵੰਤ ਖੋਸਲਾ, ਨਿਸ਼ਾਂਤ ਘਈ, ਵਿਕਰਮ ਸ਼ਰਮਾ, ਸੂਰਜ ਪ੍ਰਕਾਸ਼ ਲਾਡੀ, ਰਣਦੀਪ ਸੂਰੀ, ਰੋਹਨ ਚੱਢਾ, ਅਸ਼ੋਕ ਖੰਨਾ, ਵੰਦਨਾ ਮਹਿਤਾ, ਮੁਕੇਸ਼ ਗਰੋਵਰ , ਮੰਗਾ ਸਿੰਘ ਮੁਧੜ , ਸਤਿਅਮ ਜੈਰਥ, ਪਾਰੂ ਜੈਨ, ਗੌਤਮ ਖੋਸਲਾ , ਲੇਖ ਰਾਜ, ਭਾਰਤ ਭੂਸ਼ਣ, ਮਾਸਟਰ ਸ਼ਰੀਫ ਚੰਦ, ਅਖਲਿੰਦਰ, ਮਨੀਸ਼ ਪਾਹਵਾ ਮੌਜੂਦ ਸਨ ।