Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਫਸਲ ਡੁੱਬਦੀ ਦੇਖ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

ਫਸਲ ਡੁੱਬਦੀ ਦੇਖ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਮੌਤ

ਹੜ੍ਹ ਕਾਰਨ ਕਿਸਾਨਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਪੂਰੇ ਪੰਜਾਬ ‘ਚ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਗੁਰਦਾਸਪੁਰ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ‘ਚੋਂ ਇੱਕ। ਜ਼ਿਲ੍ਹੇ ਦੇ ਹਾਲਾਤ ਬਹੁੱਤ ਖ਼ਰਾਬ ਬਣੇ ਹੋਏ ਹਨ, 8 ਦਿਨਾਂ ਤੋਂ ਬਾਅਦ ਵੀ ਕਈ ਇਲਾਕਿਆਂ ‘ਚ ਪਾਣੀ ਨਹੀਂ ਉੱਤਰ ਰਿਹਾ ਹੈ। ਇੱਥੇ ਇੱਕ ਕਿਸਾਨ ਨੇ ਆਪਣੀ ਫਸਲ ਡੁੱਬਦੀ ਦੇਖੀ ਤਾ ਉਸ ਨੂੰ ਇੰਨਾ ਕੁ ਸਦਮਾ ਲੱਗਾ ਕਿ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਠ ਦਿਨਾਂ ਬਾਅਦ ਵੀ ਹੜ੍ਹ ਦੇ ਪਾਣੀ ‘ਚ ਫਸਲ ਡੁੱਬੀ ਵੇਖ ਪਿੰਡ ਬਲੱਗਣ ਦੇ ਸੰਦੀਪ ਸਿੰਘ ਨਾਮਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਪਿੰਡ ਬਲੱਗਣ ਪਿਛਲੇ ਦਿਨੀਂ ਹੜ੍ਹ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ‘ਚ ਆ ਗਿਆ ਸੀ। ਅੱਠਵੇਂ ਦਿਨ ਵੀ ਪਿੰਡ ਦੇ ਆਲੇ ਦੁਆਲੇ ਖੇਤਾਂ ‘ਚੋਂ ਪਾਣੀ ਨਹੀਂ ਉਤਰਿਆ ਹੈ, ਜਿਸ ਦੇ ਸਦਮੇ ਨੇ ਕਿਸਾਨ ਦੀ ਜਾਨ ਲੈ ਲਈ। ਮ੍ਰਿਤਕ ਕਿਸਾਨ ਦੀ ਉਮਰ 45 ਸਾਲ ਦੇ ਕਰੀਬ ਸੀ ਤੇ ਉਸ ਦੀਆਂ ਦੋ ਧੀਆਂ ਹਨ। ਸੰਦੀਪ ਸਿੰਘ ਇਕੱਲਾ ਹੀ ਘਰ ‘ਚ ਕਮਾਉਣ ਵਾਲੇ ਸੀ ਤੇ ਆਪਣੇ ਬਜ਼ੁਰਗ ਪਿਓ ਦੀ ਦੇਖਭਾਲ ਕਰਦਾ ਸੀ। ਉਸ ਦੇ ਕੋਲ ਆਪਣੀ ਸਿਰਫ ਇਕ ਕਿੱਲਾ ਜ਼ਮੀਨ ਸੀ ਤੇ ਢਾਈ ਕਿੱਲੇ ਜ਼ਮੀਨ ਉਸ ਨੇ 50 ਹਜਾਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ, ਪਰ ਫਸਲ ਮਰਦੀ ਵੇਖੀ ਤਾਂ ਠੇਕੇ ਦੀ ਰਕਮ ਦੇਣ ਦੀ ਫਿਕਰ ਨੇ ਉਸ ਦੀ ਜਾਨ ਲੈ ਲਈ । ਘੱਟ ਜ਼ਮੀਨ ਹੋਣ ਕਾਰਨ ਸੰਦੀਪ ਸਿੰਘ ਜਮੀਨ ਦਿਹਾੜੀਆਂ ਵੀ ਲਾਉਂਦਾ ਸੀ । ਉਸ ਦੀ ਪਤਨੀ ਤੇ ਨੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਦੀ ਅਪੀਲ ਪ੍ਰਸ਼ਾਸਨ ਤੇ ਸਮਾਜਸੇਵੀ ਜਥੇਬੰਦੀ ਅੱਗੇ ਕੀਤੀ ਹੈ।