Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਸਾਬਕਾ ਸਾਂਸਦ ਸੁਸ਼ੀਲ ਰਿੰਕੂ ਨੇ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਮੱਥਾ ਟੇਕਿਆ

ਸਾਬਕਾ ਸਾਂਸਦ ਸੁਸ਼ੀਲ ਰਿੰਕੂ ਨੇ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਮੱਥਾ ਟੇਕਿਆ

ਜਲੰਧਰ,  ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ, ਕਰਤਾਰਪੁਰ, ਆਦਮਪੁਰ, ਅਲਾਵਲਪੁਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਸੁਸ਼ੀਲ ਰਿੰਕੂ ਨੇ ਸਿਰ ਝੁਕਾ ਕੇ ਅਰਦਾਸ ਕੀਤੀ। ਸੁਸ਼ੀਲ ਰਿੰਕੂ ਨੇ ਜਲੰਧਰ ਦੇ ਕਾਲਾ ਸੰਘਿਆਂ ਰੋਡ ਸਥਿਤ ਹਜ਼ਰਤ ਬਾਬਾ ਗੁਲਾਮ ਜਿਲਾਨੀ ਰਹਿਮਤ-ਤੁਲਾ-ਆਲੀਆ ਨਕਸ਼ ਬੰਦ ਚਿਸ਼ਤੀ ਜੀ ਦੇ ਸਾਲਾਨਾ ਮੇਲੇ ਵਿੱਚ ਪਹੁੰਚ ਕੇ ਮੱਥਾ ਟੇਕਿਆ। ਗੱਦੀ ਨਸ਼ੀਨ ਸਾਈਂ ਵਿਨੋਦ ਸ਼ਾਹ ਜੀ ਹੰਸ ਨੇ ਰਿੰਕੂ ਨੂੰ ਸਨਮਾਨਿਤ ਕੀਤਾ। ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ ਵਿੱਚ ਪੈਂਦੇ ਰਸੀਲਾ ਨਗਰ ਬਸਤੀ ਦਾਨਿਸ਼ਮੰਦਾਂ ਵਿੱਚ ਦਰਬਾਰ ਹਜ਼ਰਤ ਖਵਾਜਾ ਬਾਬਾ ਪੀਰ ਪਠਾਣ ਸ਼ਾਹ ਸਿਕੰਦਰ ਜੀ ਦੇ ਸਾਲਾਨਾ ਮੇਲੇ ਵਿੱਚ ਸ਼ਿਰਕਤ ਕੀਤੀ। ਇੱਥੇ ਜੈ ਬਾਬਾ ਕਲਵੀਰ ਵੈਲਫੇਅਰ ਸੁਸਾਇਟੀ ਨੇ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ।

ਸੁਸ਼ੀਲ ਰਿੰਕੂ ਨੇ ਜਲੰਧਰ ਪੱਛਮੀ ਹਲਕੇ ਦੇ ਕਾਲਾ ਸੰਘਿਆ ਰੋਡ ‘ਤੇ ਸਥਿਤ ਬਸਤੀ ਸ਼ੇਖਾਂ ‘ਚ ਮਾਂ ਵੈਸ਼ਨੋ ਦੇਵੀ ਧਾਮ ਸਭਾ ਅਤੇ ਬਾਬਾ ਕਾਂਤਾ ਜੀ ਵੱਲੋਂ ਕਰਵਾਏ ਗਏ ਸਾਲਾਨਾ ਜਾਗਰਣ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਾਤਾ ਦੇ ਮੰਦਰ ‘ਚ ਮੱਥਾ ਟੇਕਿਆ।  ਸੁਸ਼ੀਲ ਰਿੰਕੂ ਨੇ ਅਲਾਵਲਪੁਰ ਦੇ ਮੁਹੱਲਾ ਨਵੀਪੁਰ ਵਿੱਚ ਮਹੰਤ ਆਸ਼ਾ ਰਾਣੀ ਜੀ ਅਤੇ ਮਹੰਤ ਬਿੰਦੂ ਜੀ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਬਰਸੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮਹੰਤਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਮੁੱਖ ਸੇਵਿਕਾ ਮਹੰਤ ਦੀਪਿਕਾ ਜੀ ਨੇ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ।

ਆਦਮਪੁਰ ਵਿੱਚ ਸਮਾਓ ਦਰਬਾਰ ਪੰਜਪੀਰ ਕਮੇਟੀ ਵੱਲੋਂ ਕਰਵਾਏ ਗਏ ਸਾਲਾਨਾ ਜੋੜ ਮੇਲੇ ਵਿੱਚ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੁਸ਼ੀਲ ਰਿੰਕੂ ਨੇ ਕਰਤਾਰਪੁਰ ਦੇ ਮੁਹੱਲਾ ਚੰਦਨ ਨਗਰ ਵਿੱਚ ਸਥਿਤ ਇਛਾਧਾਰੀ ਬਾਬਾ ਬੋਹੜ ਸ਼ਾਹ ਦੀ ਦੇ ਸਾਲਾਨਾ ਮੇਲੇ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸੇਵਾਦਾਰ ਹਰਵਿੰਦਰ ਸਿੰਘ ਬਾਬਾ ਜੀ ਨੇ ਰਿੰਕੂ ਨੂੰ ਸਨਮਾਨਿਤ ਕੀਤਾ।