Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਲੋਕਾਂ ਨੂੰ ਮੁਢਲੀ ਸਹਾਇਤਾ ਦੇਣ ਵਿੱਚ ਸਰਕਾਰ ਹੋਈ ਫੇਲ 

ਲੋਕਾਂ ਨੂੰ ਮੁਢਲੀ ਸਹਾਇਤਾ ਦੇਣ ਵਿੱਚ ਸਰਕਾਰ ਹੋਈ ਫੇਲ 

ਅੱਜ ਜਿਲਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ।

ਇਸ ਮੌਕੇ ਤੇ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਕੰਚਨ ਠਾਕੁਰ, ਜਲੰਧਰ ਵੈਸਟ ਤੋ ਇੰਚਾਰਜ ਸੁਰਿੰਦਰ ਕੌਰ, ਕੌਂਸਲਰ ਡਾ ਜਸਲੀਨ ਸੇਠੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਫ਼ੇਲ ਸਾਬਿਤ ਹੋ ਰਹੀ ਹੈ । ਲੋਕ ਸਿਲੰਡਰ ਲੈਣ ਲਈ ਲੰਬੀਆ ਲੰਬੀਆ ਲਾਈਨਾਂ ਵਿੱਚ ਲਗਣ ਵਿੱਚ ਮਜਬੂਰ ਹਨ । ਲੋਕ 3 ਗੁਣਾ ਪੈਸੇ ਵੱਧ ਦੇ ਕੇ ਬਲੈਕ ਵਿੱਚ ਸਿਲੰਡਰ ਲੈਣ ਲਈ ਮਜਬੂਰ ਹਨ । ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਨਰਿੰਦਰ ਗਾਇਬ ਅਤੇ ਸਿਲੰਡਰ ਗਾਇਬ ਦੇ ਨਾਅਰੇ ਲਗਾ ਕੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ । ਮੋਦੀ ਸਰਕਾਰ ਇਸ ਅਹਿਮ ਮੁੱਦੇ ਤੇ ਕੁਝ ਨਹੀ ਬੋਲ ਰਹੀ ।

ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਬੀਜੇਪੀ ਦੀ ਮੋਦੀ ਸਰਕਾਰ ਫੇਲ ਹੋ ਚੁੱਕੀ ਹੈ ।

ਇਸ ਮੌਕੇ ਤੇ ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਬਬਲੀ ਬਰਾੜ, ਵੰਦਨਾ ਮਹਿਤਾ, ਐਡਵੋਕੇਟ ਮਧੂ ਰਚਨਾ, ਆਸ਼ਾ ਅਗਰਵਾਲ, ਪਲਵੀ, ਭਾਵਨਾ, ਸਨੇਹਾ, ਸੋਨਮ ਦੇਵਾ, ਬਲਜੀਤ, ਖੁਸ਼ੀ, ਮੋਨਿਕਾ, ਕਵੀ, ਆਸ਼ਾ ਠਾਕੁਰ, ਰਣਜੀਤ ਕੌਰ, ਧੋਨੀ ਥਾਪਰ, ਨਰੇਸ਼ ਵਰਮਾ, ਅਰੁਣ ਸਹਿਗਲ, ਗੁਲਸ਼ਨ ਮਿੱਡਾ, ਹਰੀਸ਼ ਅਰੋੜਾ, ਪ੍ਰਭਦਿਆਲ ਭਗਤ, ਕਰਨ ਵਰਮਾ, ਅਕਸ਼ਵੰਤ ਖੋਸਲਾ, ਯਸ਼ ਪਾਲ, ਸੁਧੀਰ ਘੁੱਗੀ, ਟੌਨੂ ਜਿੰਦਲ, ਵਿਪਿਨ ਕੁਮਾਰ, ਵਿਕਰਮ ਦੱਤਾ, ਆਲਮ ਅਲੀ , ਬ੍ਰਹਮ ਦੇਵ ਸਹੋਤਾ, ਮੁਨੀਸ਼ ਪਾਹਵਾ, ਮੁਕੇਸ਼ ਗਰੋਵਰ , ਅਨਿਲ ਕੁਮਾਰ, ਅਸ਼ੋਕ ਹੰਸ, ਰਵੀ ਬੱਗਾ, ਰਾਹੁਲ ਧੀਰ ਮੌਜੂਦ ਸਨ