Business Khas

Latest news
ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ
You are currently viewing ਐਚ.ਐਮ.ਵੀ. ਵਿਖੇ ਨਵੇਂ ਸੈਸ਼ਨ ਦੇ ਆਰੰਭ ਲਈ ਹਵਨ ਦਾ ਆਯੋਜਨ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਵਿਹੜੇ

ਐਚ.ਐਮ.ਵੀ. ਵਿਖੇ ਨਵੇਂ ਸੈਸ਼ਨ ਦੇ ਆਰੰਭ ਲਈ ਹਵਨ ਦਾ ਆਯੋਜਨ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਵਿਹੜੇ

ਐਚ.ਐਮ.ਵੀ. ਵਿਖੇ ਨਵੇਂ ਸੈਸ਼ਨ ਦੇ ਆਰੰਭ ਲਈ ਹਵਨ ਦਾ ਆਯੋਜਨ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਦੇ ਵਿਹੜੇ ਵਿੱਚ ਪ੍ਰਿੰਸੀਪਲ ਡਾ. (ਸ਼੍ਰੀਮਤੀ) ਏਕਤਾ ਖੋਸਲਾ ਦੀ ਯੋਗ ਅਗਵਾਈ ਅਤੇ ਡੀਨ ਵੈਦਿਕ ਡਾ. ਮਮਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਵੇਂ ਵਿਦਿਅਕ ਸੈਸ਼ਨ ਨਵੇਂ ਸਾਲ ਦੀ ਆਮਦ ਲਈ ਹਵਨ ਯਜਨਾ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ।

ਇਸ ਮੌਕੇ ਤੇ ਜਸਟਿਸ (ਰਿਟਾ.) ਸ਼੍ਰੀ ਐਨ.ਕੇ. ਸੂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਸੂਦ ਨੇ ਸਾਰੇ ਅਧਿਆਪਕ ਸਾਹਿਬਾਨ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਹੀ ਆਪਣੀਆਂ ਸਰਵ ਉੱਚ ਪ੍ਰਾਪਤੀਆਂ ਕਰਕੇ ਜਾਣੀ ਜਾਂਦੀ ਰਹੀ ਹੈ ਅਤੇ ਹਮੇਸ਼ਾ ਇਸੇ ਤਰ੍ਹਾਂ ਹੀ ਹੋਰ ਤਰੱਕੀਆਂ ਕਰਕੇ ਸਰਵ ਉੱਤਮ ਸੰਸਥਾ ਬਣੀ ਰਹੀ। ਇਸ ਮੌਕੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਸੰਸਥਾ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਲਈ ਵਧਾਈ ਦਿੱਤੀ।

ਉਨ੍ਹਾਂ ਨੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਨਿਰੰਤਰ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਅਕਾਦਮਿਕ ਪ੍ਰਾਪਤੀਆਂ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਨੁਸ਼ਾਸਨ ਅਤੇ ਜਿੰਮੇਵਾਰੀ ਤੇ ਜੋਰ ਦਿੰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਯਮਤ ਕਲਾਸਾਂ ਵਿੱਚ ਹਾਜਰੀ ਲਗਾਉਣ ਅਤੇ ਉੱਨਤ ਭਾਰਤ ਦੇ ਵਿਜ਼ਨ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।

ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ ਨੇ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਨ ਅਤੇ ਆਪਣੇ ਹੁਨਰ ਨੂੰ ਨਿਖਾਰਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵੇਂ ਸਾਲ ਦਾ ਕੈਲੰਡਰ ਅਤੇ ਐਚ.ਐਮ.ਵੀ. ਨਿਊਜ ਵੀ ਜਾਰੀ ਕੀਤੇ ਗਏ। ਹਵਨ ਦੇ ਮੌਕੇ ਤੇ ਸੰਗੀਤ ਵਿਭਾਗ ਵੱਲੋਂ ਭਜਨ ਪੇਸ਼ ਕੀਤਾ ਗਿਆ ਅਤੇ ਯੱਗ ਦੇ ਸਮਾਪਨ ਤੇ ਸ਼ਾਂਤੀ ਪਾਠ ਕੀਤਾ ਗਿਆ। ਯੱਗ ਵਿਧੀ ਡਾ. ਮੀਨੂ ਤਲਵਾੜ ਮੁਖੀ ਸੰਸਕ੍ਰਿਤ ਵਿਭਾਗ ਵੱਲੋਂ ਕਰਵਾਈ ਗਈ ਜਦਕਿ ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਵੱਲੋਂ ਕੀਤਾ ਗਿਆ।