Business Khas

Latest news
ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਪਰਲਜ਼ ਪਲੇਵੇਅ ਸਕੂਲ ਵਿਖੇ ਸਮਰ ਕੈਂਪ ਦਾ ਸਫਲਤਾਪੂਰਵਕ ਆਯੋਜਨ ਵਿਭਾਗਾਂ ਨੂੰ ਸਮੁੱਚੇ ਇੰਤਜ਼ਾਮ ਆਪਸੀ ਬਿਹਤਰ ਤਾਲਮੇਲ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੈਨੇਡਾ ਵਸਨੀਕ ਐਨ.ਆਰ.ਆਈ., ਪਿੰਡ ਮਾਓ ਸਾਹਿਬ, ਤਹਿਸੀਲ ਫਿਲੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਉਤੇ ਸੀਐਮ ਭਗਵੰਤ ਮਾਨ ਨੇ ਤੋੜੀ ਚੁੱਪੀ; ਆਇਆ ਵੱਡਾ ਬਿਆਨ 40 ਮਿੰਟਾਂ ਵਿੱਚ ਭੂਚਾਲ ਦੇ 8 ਵੱਡੇ ਝਟਕਿਆਂ ਨਾਲ ਚੀਨ ਵਿੱਚ ਦਹਿਸ਼ਤ ਖੰਘ ਦੀ ਦਵਾਈ ਲਈ ਹੁਣ ਡਾਕਟਰ ਦੀ ਪਰਚੀ ਹੋਵੇਗੀ ਲਾਜ਼ਮੀ ! ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਕਾਬੂ ਐਸ.ਆਈ.ਆਰ. ਤਹਿਤ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ, ਸੁਪਰਵਾਈਜ਼ਰਾਂ ਤੇ ਤਕਨੀਕੀ ਸਟਾਫ਼ ਨੂੰ ਦਿੱਤੀ ਸਿਖ਼ਲਾਈ ਦੋ ਹਫ਼ਤੇ ਦਾ ਡੇਅਰੀ ਸਿਖ਼ਲਾਈ ਕੋਰਸ 22 ਜੂਨ ਤੋਂ
You are currently viewing ਐਚਐਮਵੀ ਦੇ ਨਵੀਨੀਕਰਨ ਸਪੋਰਟਸ ਹੋਸਟਲ ਦਾ ਉਦਘਾਟਨ

ਐਚਐਮਵੀ ਦੇ ਨਵੀਨੀਕਰਨ ਸਪੋਰਟਸ ਹੋਸਟਲ ਦਾ ਉਦਘਾਟਨ

ਹੰਸ ਰਾਜ ਮਹਿਲਾ ਮਹਾਂ ਵਿਦਿਆਲਾ ਦੇ ਓਜਸਵੀ ਹੋਸਟਲ ਵਿੱਚ ਨਵੀਨੀਕਰਨ ਕੀਤੇ ਸਪੋਰਟਸ ਵਿੰਗ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ
ਨਵੀਨੀਕਰਨ ਸੂਦ ਪਰਿਵਾਰ ਵੱਲੋਂ ਦਿੱਤੀ ਗਈ ਵਿੱਤੀ ਮਦਦ ਨਾਲ ਹੋਇਆ।

ਨਵੀਨੀਕ੍ਰਿਤ ਸਪੋਰਟਸ ਹਾਸਟਲ ਦਾ ਉਦਘਾਟਨ ਡਾ. ਇੰਦਰ ਸੂਦ, ਸਮਾਜ ਸੇਵਕ ਦੁਆਰਾ ਕੀਤਾ ਗਿਆ। ਨਵੀਨੀਕਰਨ ਕੀਤੇ ਗਏ ਸਪੋਰਟਸ ਵਿੰਗ ਦਾ ਨਾਮ ਡਾ.ਇੰਦਰ ਸੂਦ ਦੀ ਧਰਮ ਪਤਨੀ ਦੇ ਨਾਮ ’ਤੇ ਮਾਰਗ੍ਰੇਟ ਸੂਦ ਚੈਂਪੀਅਨਜ਼ ਨੈਸਟ ਰੱਖਿਆ ਗਿਆ। ਇਸ ਮੌਕੇ ’ਤੇ ਜਸਟਿਸ ਸ਼੍ਰੀ ਐਨ.ਕੇ. ਸੂਦ, ਚੇਅਰਮੈਨ ਲੋਕਲ ਐਡਵਾਈਜਰੀ ਕਮੇਟੀ, ਸ਼੍ਰੀ ਵਾਈ.ਕੇ. ਸੂਦ ਅਤੇ ਪੂਰਾ ਸੂਦ ਪਰਿਵਾਰ, ਸ਼੍ਰੀਮਤੀ ਸੁਸ਼ਮਾ ਸੂਦ, ਸ਼੍ਰੀਮਤੀ ਮਨੋਰਮਾ ਮਾਇਰ, ਜਯ ਸੂਦ ਅਤੇ ਲੋਕਲ ਐਡਵਾਈਜਰੀ ਕਮੇਟੀ ਦੇ ਹੋਰ ਮੈਂਬਰ ਸ਼੍ਰੀ ਅਜੇ ਗੋਸਵਾਮੀ, ਡਾ. ਸੁਸ਼ਮਾ ਚਾਵਲਾ, ਐਸ.ਪੀ. ਸਹਿਦੇਵ ਅਤੇ ਡਾ. ਸੁਧੀਰ ਸ਼ਰਮਾ ਮੌਜੂਦ ਸਨ ਪ੍ਰਿੰਸੀਪਲ ਪ੍ਰੋ. ਡਾ.  ਅਜੇ ਸਰੀਨ ਨੇ ਸੂਦ ਪਰਿਵਾਰ ਦਾ ਉਨ੍ਹਾਂ ਦੀ ਉਦਾਰਤਾ ਅਤੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਡੀਨ ਅਕਾਦਮਿਕ ਡਾ. ਸੀਮਾ ਮਰਵਾਹਾ, ਆਈਕਿਊਏਸੀ ਕੋਆਰਡੀਨੇਟਰ ਡਾ. ਅੰਜਨਾ ਭਾਟੀਆ, ਡੀਨ ਯੂਥ ਵੈਲਫੇਅਰ ਡਾ. ਨਵਰੂਪ, ਫੈਕਲਟੀ ਇੰਚਾਰਜ ਅਤੇ ਸਾਰੇ ਡੀਨ ਅਤੇ ਸੁਪਰਡੰਟ ਸਹਿਤ ਸਪੋਰਟਸ ਵਿਭਾਗ ਦੇ ਫੈਕਲਟੀ ਮੈਂਬਰ ਵੀ ਮੌਜੂਦ ਰਹੇ। ਸਟੇਜ ਦਾ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ।