Business Khas

Latest news
सतगुरु कबीर साहिब जी के प्रकाश उत्सव के उपलक्ष्य में निकाली गई संध्या फेरी ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ
You are currently viewing ਅੰਮ੍ਰਿਤਸਰ:  ਦੁਰਗਿਆਣਾ ਮੰਦਰ ਦੀ ਹੋਲੀ ਦਾ ਨਜ਼ਾਰਾ

ਅੰਮ੍ਰਿਤਸਰ: ਦੁਰਗਿਆਣਾ ਮੰਦਰ ਦੀ ਹੋਲੀ ਦਾ ਨਜ਼ਾਰਾ

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਅੱਜ ਹੋਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਵੱਡੀ ਗਿਣਤੀ ‘ਚ ਸ਼ਰਧਾਲੂ ਮੰਦਰ ਪਹੁੰਚੇ ਤੇ ਇੱਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਈ। ਦੇਸ਼-ਵਿਦੇਸ਼ ਤੋਂ ਆਏ ਭਗਤਾਂ ਨੇ ਦੁਰਗਿਆਣਾ ਮੰਦਰ ‘ਚ ਹਾਜ਼ਰੀ ਭਰ ਕੇ ਹੋਲੀ ਖੇਡੀ। ਦੱਸ ਦਈਏ ਕਿ ਕੱਲ੍ਹ 3 ਮਾਰਚ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜਿਸ ਕਾਰਨ ਮੰਦਰ ਕੱਲ੍ਹ ਪੂਰੇ ਦਿਨ ਲਈ ਬੰਦ ਰਹਿਣਗੇ। ਇਸੇ ਕਾਰਨ ਅੱਜ ਹੀ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ‘ਚ ਸ਼ਰਧਾਲੂਆਂ ਨੇ ਠਾਕੁਰ ਜੀ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਇਆ। ਦੁਰਗਿਆਣਾ ਮੰਦਰ ‘ਚ ਅੱਜ ਵੱਡੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਏ ਤੇ ਦਰਸ਼ਨ ਕਰਨ ਉਪਰੰਤ ਹੋਲੀ ਖੇਡੀ। ਇਸ ਦੌਰਾਨ ਕਈ ਸ਼ਰਧਾਲੂ ਠਾਕੁਰ ਜੀ ਨੂੰ ਵੀ ਮੰਦਰ ‘ਚ ਲੈ ਕੇ ਆਏ, ਜਿੱਥੇ ਲੋਕਾਂ ਨੇ ਠਾਕੁਰ ਜੀ ਨਾਲ ਰੰਗ-ਗੁਲਾਲ ਖੇਡ ਕੇ ਖੁਸ਼ੀਆਂ ਮਨਾਈਆਂ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਅੱਜ ਉਹ ਦੁਰਗਿਆਣਾ ਮੰਦਰ ‘ਚ ਹੋਲੀ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਵਰਿੰਦਾਵਨ ‘ਚ ਹੋਲੀ ਖੇਡੀ ਜਾਂਦੀ ਹੈ,

ਓਸੇ ਤਰ੍ਹਾਂ ਦੀ ਹੋਲੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ‘ਚ ਵੀ ਮਨਾਈ ਜਾਂਦੀ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਜਿਸ ਕਾਰਨ ਉਹ ਇਸ ਵਾਰ ਵਰਿੰਦਾਵਨ ਨਹੀਂ ਜਾ ਸਕੇ, ਪਰ ਦੁਰਗਿਆਣਾ ਮੰਦਰ ‘ਚ ਠਾਕੁਰ ਜੀ ਨਾਲ ਹੋਲੀ ਖੇਡ ਕੇ ਉਹਨਾਂ ਨੂੰ ਓਹੀ ਆਨੰਦ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿਆਰ ਅਤੇ ਭਾਈਚਾਰੇ ਨਾਲ, ਚੰਗੇ ਰੰਗਾਂ ਨਾਲ ਹੋਲੀ ਖੇਡੀ ਜਾਵੇ ਤੇ ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਬਚ ਕੇ ਇਹ ਤਿਉਹਾਰ ਮਨਾਇਆ ਇਸ ਮੌਕੇ ਪੰਡਿਤ ਮੇਘ ਸ਼ਾਮ ਨੇ ਕਿਹਾ ਕਿ ਅੱਜ ਹੋਲੀ ਦਾ ਤਿਉਹਾਰ ਹੈ, ਜਿਸ ਕਾਰਨ ਮੰਦਰ ‘ਚ ਖੂਬ ਰੌਣਕ ਹੈ ਤੇ ਵੱਡੀ ਗਿਣਤੀ ‘ਚ ਭਗਤ ਇੱਥੇ ਨਤਮਸਤਕ ਹੋ ਰਹੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਰ ‘ਚ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਮੰਦਰ ਪਰਿਸਰ ‘ਚ ਭਗਤਾਂ ਦੀ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਰਧਾਲੂ ਭਗਵਾਨ ਨਾਲ ਹੋਲੀ ਖੇਡਦੇ ਹੋਏ ਇਕ-ਦੂਜੇ ਨੂੰ ਰੰਗ-ਗੁਲਾਲ ਲਗਾ ਕੇ ਤਿਉਹਾਰ ਦੀਆਂ ਖੁਸ਼ੀਆਂ ਮਨਾਂ ਰਹੇ ਹਨ।