Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਮਕਾਨਾਂ ਨੂੰ ਚੁੱਕਣ ਅਤੇ ਤੋਰਨ ਲਈ ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿੰਨੀ ਸੁਰੱਖਿਅਤ

ਮਕਾਨਾਂ ਨੂੰ ਚੁੱਕਣ ਅਤੇ ਤੋਰਨ ਲਈ ਹਾਈਡ੍ਰੋਲਿਕ ਜੈੱਕਾਂ ਦੀ ਵਰਤੋਂ ਕਿੰਨੀ ਸੁਰੱਖਿਅਤ

ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਐਤਵਾਰ ਸਵੇਰੇ ਇੱਕ ਮਕਾਨ ਡਿੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਘਰ ਨੂੰ ਹਾਈਡ੍ਰੋਲਿਕ ਜੈੱਕ ਲਗਾ ਕੇ ਉੱਚਾ ਚੁੱਕਿਆ ਜਾ ਰਿਹਾ ਸੀ। ਪੁਲਿਸ ਮੁਤਾਬਕ ਸੀਵਰੇਜ ਦਾ ਪਾਣੀ ਕੰਧਾ ਵਿੱਚ ਪੈਣ ਕਰਕੇ ਮਕਾਨ ਇੱਕ ਪਾਸੇ ਤੋਂ ਬੈਠ ਗਿਆ ਸੀ। ਇਸਦੀ ਰਿਪੇਅਰ ਵਾਸਤੇ ਮਕਾਨ ਨੂੰ ਜੈੱਕ ਨਾਲ ਉੱਪਰ ਚੁੱਕਿਆ ਜਾ ਰਿਹਾ ਸੀ। ਪਰ ਅਚਾਨਕ ਸਵੇਰੇ ਮਕਾਨ ਦੀ ਕੰਧ ਇੱਕ ਸਾਈਡ ਤੋਂ ਝੁਕਣ ਕਰਕੇ ਮਕਾਨ ਡਿੱਗ ਪਿਆ। ਜਦੋਂ ਮਕਾਨ ਡਿੱਗਿਆ ਉਸ ਸਮੇਂ ਮਜ਼ਦੂਰ ਰਾਤ ਨੂੰ ਘਰ ਅੰਦਰ ਸੁੱਤੇ ਹੋਏ ਹਨ।

ਇਹ ਕੋਈ ਪਹਿਲਾ ਘਰ ਨਹੀਂ ਹੈ, ਜਿਸਦੀ ਮੁਰੰਮਤ ਵਾਸਤੇ ਜੈੱਕਾਂ ਦੀ ਮੱਦਦ ਲਈ ਜਾ ਰਹੀ ਸੀ। ਮੌਜੂਦਾ ਸਮੇਂ ਵਿੱਚ ਇਹ ਰੁਝਾਨ ਕਾਫੀ ਪ੍ਰਚਲਿਤ ਹੈ। ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਜੈੱਕਾ ਦੀ ਮੱਦਦ ਨਾਲ ਮਕਾਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲਿਜਾਇਆ ਗਿਆ ਜਾਂ ਫਿਰ ਉੱਚਾ ਚੁੱਕਿਆ ਗਿਆ। ਫਰਫਾਹੀ ਪਿੰਡ ਦੀ ਘਟਨਾ ਮਗਰੋਂ ਇਸ ਅਭਿਆਸ ਦੀ ਭਰੋਸੇਯੋਗਤਾ ਅਤੇ ਢੰਗਾਂ ਉੱਤੇ ਚਰਚਾ ਹੋ ਰਹੀ ਹੈ। ਇਸ ਅਭਿਆਸ ਵਾਸਤੇ ਜਾਂ ਮਕਾਨਾਂ ਦੀ ਉਸਾਰੀ ਤੋਂ ਲੈ ਕੇ ਮੁਰੰਮਤ ਤੱਕ ਕੀ ਨਿਯਮ ਹਨ, ਇਸ ਬਾਰੇ ਪੇਸ਼ ਹੈ ਬੀਬੀਸੀ ਪੰਜਾਬੀ ਦੀ ਇਹ ਰਿਪੋਰਟ।