Business Khas

Latest news
ਫਿਲੌਰ ਵਿਖੇ ਰਾਜ ਪੱਧਰੀ ਸਮਾਗਮ ਦੇ ਮੱਦੇਨਜ਼ਰ 22 ਅਗਸਤ ਨੂੰ ਕੇਵਲ ਸਬ ਡਿਵੀਜ਼ਨ ਫਿਲੌਰ ਦੀ ਹਦੂਦ ਅੰਦਰ ਸਾਰੇ ਸਰਕਾਰੀ ਤੇ... ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਤਹਿਤ ਮਸ਼ਾਲ ਰੈਲੀ ਦਾ ਜਲੰਧਰ ’ਚ ਹੋਇਆ ਸ਼ਾਨਦਾਰ ਸਵਾਗਤ CT Group में हुए हमले को लेकर घायल छात्र ने सुनाई दास्तां ਪੌਡਕਾਸਟ ਦੇ ਪੈਸਿਆਂ ਨੂੰ ਲੈ ਕੇ ਛਿੜੀ ਚਰਚਾ ਇਮਾਰਤ ਨੂੰ ਲੱਗੀ ਅੱਗ ਦੀ ਲਪੇਟ ‘ਚ ਆਇਆ, ਪਰਿਵਾਰ ਦਾ ਸੀ ਇਕੱਲਾ ਕਮਾਊ ਜੀਅ ਇਨਸਾਫ ਮੋਰਚੇ ਵੱਲੋਂ ਅੱਜ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਦਾ ਐਲਾਨ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਸਬੰਧੀ ਜਾਗਰੂਕ ਕੀਤਾ ਖੰਡ ਦੀਆਂ ਥੋਕ ਕੀਮਤਾਂ, 65 ਰੁਪਏ ਪ੍ਰਤੀ ਕਿੱਲੋ ਪਹੁੰਚਿਆ ਭਾਅ ਇਨਸਾਫ਼ ਦੀ ਮੰਗ ਨੂੰ ਲੈ ਕੇ ਬਰਨਾਲਾ 'ਚ 3 ਕੁੜੀਆਂ ਟੈਂਕੀ 'ਤੇ ਚੜ੍ਹੀਆਂ

ਫਿਲੌਰ ਵਿਖੇ ਰਾਜ ਪੱਧਰੀ ਸਮਾਗਮ ਦੇ ਮੱਦੇਨਜ਼ਰ 22 ਅਗਸਤ ਨੂੰ ਕੇਵਲ ਸਬ ਡਿਵੀਜ਼ਨ ਫਿਲੌਰ ਦੀ ਹਦੂਦ ਅੰਦਰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ‘ਚ ਰਹੇਗੀ ਲੋਕਲ ਛੁੱਟੀ

ਜਲੰਧਰ / ਫਿਲੌਰ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼ਨੀਵਾਰ 22 ਅਗਸਤ ਨੂੰ ਦਾਣਾ ਮੰਡੀ ਫਿਲੌਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਜਨਤਕ ਹਿੱਤ ਅਤੇ ਆਮ ਜਨਤਾ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਬ ਡਿਵੀਜ਼ਨ ਫਿਲੌਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ 22 ਅਗਸਤ ਦਿਨ ਸ਼ਨੀਵਾਰ ਨੂੰ ਸਥਾਨਕ ਛੁੱਟੀ ( ਲੋਕਲ ਹੋਲੀਡੇ ) ਘੋਸ਼ਿਤ ਕੀਤੀ ਜਾਂਦੀ ਹੈ।

ਇਹ ਹੁਕਮ ਕੇਵਲ ਸਬ ਡਿਵੀਜ਼ਨ ਫਿਲੌਰ ਦੀ ਹਦੂਦ ਅੰਦਰ ਸਥਿਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ‘ਤੇ ਲਾਗੂ ਹੋਵੇਗਾ ਅਤੇ ਜ਼ਰੂਰੀ ਸੇਵਾਵਾਂ ਨਾਲ ਸੰਬੰਧਤ ਅਦਾਰੇ/ਕਰਮਚਾਰੀ ਆਪਣੀ ਡਿਊਟੀ ਅਨੁਸਾਰ ਕੰਮ ਕਰਦੇ ਰਹਿਣਗੇ। ਇਹ ਹੁਕਮ ਮਿਤੀ 22.8.2026 ਨੂੰ ਲਾਗੂ ਹੋਵੇਗਾ।