Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਭਾਰਤ ਨੇ ਬਣਾਈ ਮੰਕੀਪੌਕਸ ਦੀ ਜਾਂਚ ਲਈ ਆਪਣੀ RT-PCR ਕਿੱਟ

ਭਾਰਤ ਨੇ ਬਣਾਈ ਮੰਕੀਪੌਕਸ ਦੀ ਜਾਂਚ ਲਈ ਆਪਣੀ RT-PCR ਕਿੱਟ

ਨਵੀਂ ਦਿੱਲੀ,ਕੋਰੋਨਾ ਆਇਆ ਤਾਂ ਸਾਡੇ ਦੇਸ਼ ਕੋਲ ਇਸਦੀ ਜਾਂਚ ਕਰਨ ਦੀ ਤਕਨੀਕ ਨਹੀਂ ਸੀ। ਸਾਨੂੰ ਵਿਦੇਸ਼ਾਂ ‘ਤੇ ਨਿਰਭਰ ਰਹਿਣਾ ਪਿਆ। ਲੰਬੇ ਸਮੇਂ ਬਾਅਦ, ਸਵਦੇਸ਼ੀ ਆਰਟੀ-ਪੀਸੀਆਰ ਕਿੱਟ  ਵਿਕਸਤ ਕੀਤੀ ਗਈ ਪਰ ਭਾਰਤ ਪਹਿਲਾਂ ਹੀ ਐਮਪੀਓਐਕਸ  ਲਈ ਸਵਦੇਸ਼ੀ ਆਰਟੀ ਪੀਸੀਆਰ ਕਿੱਟ  ਤਿਆਰ ਕਰ ਚੁੱਕਾ ਹੈ। ਇਸ ਦੇ ਲਈ ਵਿਦੇਸ਼ਾਂ ਤੋਂ ਕਿੱਟਾਂ ਮੰਗਵਾਉਣ ਦੀ ਲੋੜ ਨਹੀਂ ਪਵੇਗੀ।

ਭਾਰਤ ਦੀ ਸੀਮੇਂਸ ਹੈਲਥਕੇਅਰ ਪ੍ਰਾਈਵੇਟ ਲਿਮਟਿਡ  ਨੇ ਇਹ ਕਿੱਟ ਤਿਆਰ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਕਿੱਟ ਦੀ ਮਦਦ ਨਾਲ ਟੈਸਟ ਦੀ ਰਿਪੋਰਟ ਸਿਰਫ਼ 40 ਮਿੰਟਾਂ ਵਿੱਚ ਆ ਜਾਵੇਗੀ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਹੁਣ ਤੱਕ ਭਾਰਤ ਵਿੱਚ ਐਮਪੀਓਐਕਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਜੇਕਰ ਇਹ ਆਉਣ ਵਾਲੇ ਸਮੇਂ ਵਿੱਚ ਆਉਂਦਾ ਹੈ ਤਾਂ ਸਰਕਾਰ ਨੇ ਇਸ ਲਈ ਪਹਿਲਾਂ ਹੀ ਠੋਸ ਪ੍ਰਬੰਧ ਕੀਤੇ ਹੋਏ ਹਨ। ਰਿਪੋਰਟ ਮੁਤਾਬਕ ਇਹ ਕਿੱਟ ਸੀਮੇਂਸ ਹੈਲਥਾਈਨਰਜ਼ ਕੰਪਨੀ  ਵੱਲੋਂ ਬਣਾਈ ਗਈ ਹੈ।

ਕਿੱਟ ਸਿਰਫ 40 ਮਿੰਟਾਂ ਵਿੱਚ ਐਮਪੀਓਐਕਸ ਟੈਸਟ ਦੇ ਸਹੀ ਨਤੀਜੇ ਪ੍ਰਦਾਨ ਕਰੇਗੀ। ਸੀਮੇਂਸ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ ਇਹ ਸਾਡੀ ਮੇਕ ਇਨ ਇੰਡੀਆ ਪਹਿਲਕਦਮੀ ਲਈ ਵੱਡੀ ਪ੍ਰਾਪਤੀ ਹੈ। ਜਲਦੀ ਹੀ ਲੋਕਾਂ ਨੂੰ ਇਹ ਕਿੱਟ ਮਿਲ ਜਾਵੇਗੀ।