Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਸੰਤ ਹਰਖੋਵਾਲ ਵਾਲੇ ਨਗਰ ਕੀਰਤਨ ਵਿੱਚ ਹਾਜਰੀ ਭਰਨਗੇ ਅਤੇ ਸੰਗਤਾ ਲਈ ਲੰਗਰ ਦੀ ਸੇਵਾ ਕਰਨਗੇ

ਸੰਤ ਹਰਖੋਵਾਲ ਵਾਲੇ ਨਗਰ ਕੀਰਤਨ ਵਿੱਚ ਹਾਜਰੀ ਭਰਨਗੇ ਅਤੇ ਸੰਗਤਾ ਲਈ ਲੰਗਰ ਦੀ ਸੇਵਾ ਕਰਨਗੇ

ਸੰਤ ਹਰਖੋਵਾਲ ਵਾਲੇ ਨਗਰ ਕੀਰਤਨ ਵਿੱਚ ਹਾਜਰੀ ਭਰਨਗੇ ਅਤੇ ਸੰਗਤਾ ਲਈ ਲੰਗਰ ਦੀ ਸੇਵਾ ਕਰਨਗੇ 13ਅਪ੍ਰੈਲ ਨੂੰ ਸਜਾਏ ਜਾ ਰਹੇ ਖਾਲਸਾ ਮਾਰਚ ਜੌ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਤੋਂ ਦੁਪਿਹਰ 2 ਵਜੇ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ 8ਵਜੇ ਇਤਹਾਸਿਕ ਸਥਾਨ 6ਪਾਤਸਾਹੀ ਬਸਤੀ ਸ਼ੇਖ ਵਿਖੇ ਸਮਾਪਤ ਹੋਵੇਗਾ ਨੂੰ ਲੈਕੇ ਸੰਗਤਾ ਵਿੱਚ ਬੋਹੁਤ ਉਤਸਾਹ ਹੈ ਅਤੇ ਨਗਰ ਕੀਰਤਨ ਦੇ ਪ੍ਰਬੰਧਕ ਵੱਖ ਵੱਖ ਸੰਤਾ ਮਹਾਂਪੁਰਖਾਂ ਸੇਵਾ ਸੋਸਾਇਟੀਆਂ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਮਿਲਕੇ ਖਾਲਸਾ ਮਾਰਚ ਵਿੱਚ ਵੱਧ ਤੋਂ ਵੱਧ ਹਰ ਤਰਾਂ ਦਾ ਸਹਿਜੋਗ ਮੰਗ ਰਹੀਆਂ ਹਨ ਇਸੇ ਲੜੀ ਤਹਿਤ ਖਾਲਸਾ ਮਾਰਚ ਦੇ ਪ੍ਰਬੰਧਕ ਗੁਰਦਆਰਾ ਸੰਤ ਗੜ ਦੇ ਮੁਖੀ ਸੰਤ ਬਾਬਾ ਭਗਵਾਨ ਸਿੰਘ ਜੀ ਹਰਖੋਵਾਲ ਨੂੰ ਗੁਰੂ ਘਰ ਜਾ ਕੇ ਬੇਨਤੀ ਕੀਤੀ ਪਰਬੰਧਕਾਂ ਵਿਚ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਪਰਮਪ੍ਰੀਤ ਸਿੰਘ ਵਿਤੀ ਗੁਰਵਿੰਦਰ ਸਿੰਘ ਨਾਗੀ ਗੁਰਵਿੰਦਰ ਸਿੰਘ ਸਿੱਧੂ ਗਗਨਦੀਪ ਸਿੰਘ ਨਾਗੀ ਸੁਖਜੀਤ ਸਿੰਘ ਜਸਪ੍ਰੀਤ ਸਿੰਘ ਮਨਜੀਤ ਸਿੰਘ ਠੁਕਰਾਲ ਹਰਜਿੰਦਰ ਸਿੰਘ ਸਚਦੇਵਾ ਹਰਜੀਤ ਸਿੰਘ ਕਾਹਲੋ ਸ਼ਾਮਲ ਸਨ ਬਾਬਾ ਜੀ ਨੇ ਜਿਥੇ ਸਿਰੋਪਾਓ ਦੇ ਕੇ ਪਰਬੰਧਕਾਂ ਨੂੰ ਸਨਮਾਨਿਤ ਕੀਤਾ ਅਤੇ ਓਹਨਾ ਵੱਲੋ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਖਾਲਸਾ ਮਾਰਚ ਦੀ ਆਰੰਭਤਾ ਵੇਲੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੇ ਅਤੇ ਜਦੋਂ ਖਾਲਸਾ ਮਾਰਚ ਗੁਰਦਆਰਾ ਸੰਤ ਗੜ ਦੇ ਬਾਹਰੋਂ ਦੀ ਗੁਜਰੇਗਾ ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਅਤੇ ਖਾਲਸਾ ਮਾਰਚ ਵਿੱਚ ਸ਼ਾਮਲ ਸੰਗਤਾ ਲਈ ਲੰਗਰ ਲਗਾਏ ਜਾਣਗੇ

ਇਸ ਮੌਕੇ ਬਾਬਾ ਜੀ ਨਾਲ ਗੁਰਦਵਾਰਾ ਆਦਰਸ਼ ਨਗਰ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ ਅਤੇ ਸੁਰਜੀਤ ਸਿੰਘ ਹਾਜਰ ਸਨ ਥਿਆੜਾ ਸਾਹਿਬ ਨੇ ਦੱਸਿਆ ਕਿ ਇਸੇ ਸਬੰਧ ਵਿੱਚ 12,ਤਰੀਕ ਨੂੰ ਗੁਰਦੁਆਰਾ ਆਦਰਸ਼ ਨਗਰ ਵਿਖੇ ਅੰਮ੍ਰਿਤ ਅਭਿਲਾਖੀਆਂ ਲਈ ਅੰਮ੍ਰਤ ਦਾ ਬਾਟਾ ਤਿਆਰ ਹੋਵੇਗਾ ਜੋ ਜੋ ਪੁਰਾਣੀ ਅੰਮ੍ਰਿਤ ਛਕਣਾ ਚਾਉਂਦੇ ਹਨ ਇਹ ਗੁਰੂ ਘਰ ਦੇ ਪਰਬੰਧਕਾਂ ਨਾਲ ਸੰਪਰਕ ਕਰਨ