Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਟੈਂਡਰਾਂ ਨੂੰ ਲੈ ਕੇ ਹੋ ਰਿਹਾ ਵੱਡੇ ਪੱਧਰ ਤੇ ਹੇਰ ਫੇਰ, ਇਸਦੀ ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ: ਰਜਿੰਦਰ ਬੇਰੀ

ਟੈਂਡਰਾਂ ਨੂੰ ਲੈ ਕੇ ਹੋ ਰਿਹਾ ਵੱਡੇ ਪੱਧਰ ਤੇ ਹੇਰ ਫੇਰ, ਇਸਦੀ ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ: ਰਜਿੰਦਰ ਬੇਰੀ

ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿਚ ਵਿਕਾਸ ਦੇ ਕੰਮਾਂ ਦੇ ਜੋ ਟੈਂਡਰ ਲਗਾਏ ਜਾ ਰਹੇ ਹਨ, ਉਨਾਂ ਟੈਂਡਰਾਂ ਵਿਚ ਵੱਡੇ ਪੱਧਰ ਤੇ ਹੇਰ ਫੇਰ ਹੋਣ ਦੇ ਇਲਜ਼ਾਮ ਰਜਿੰਦਰ ਬੇਰੀ ਵਲੋ ਲਗਾਏ ਗਏ ਹਨ । ਰਜਿੰਦਰ ਬੇਰੀ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ ਦਾ ਕੰਪੀਟੀਸ਼ਨ ਵਿਚ ਟੈਂਡਰ ਮਿਲਦੇ ਹਨ ਉਹ ਤਾਂ 35% ਤੇ ਮਿਲਦੇ ਹਨ, ਅਤੇ ਜੋ ਸਤਾਧਾਰੀ ਧਿਰ ਦੇ ਨੁਮਾਇਦਿਆਂ ਦੇ ਖਾਸ ਠੇਕੇਦਾਰ ਹਨ, ਜਾ ਇਨਾਂ ਆਗੂਆਂ ਨੇ ਆਪਣੇ ਖ਼ਾਸ ਲੋਕਾਂ ਦੀਆਂ ਫਰਮਾਂ ਬਣਾਈਆਂ ਹਨ ਉਨਾਂ ਨੂੰ 2% ਲੈੱਸ ਤੇ ਕੰਮ ਦਿੱਤੇ ਜਾ ਰਹੇ ਹਨ । ਨਗਰ ਨਿਗਮ ਵਿਚ ਬੈਠੇ ਅਧਿਕਾਰੀਆਂ ਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿ ਇਹ ਕਿਸ ਪੱਧਰ ਤੇ ਹੇਰਾ ਫੇਰੀ ਹੋ ਰਹੀ ਹੈ । ਸਿਆਸੀ ਆਗੂ ਆਪਣੇ ਚਹੇਤੇ ਠੇਕੇਦਾਰਾਂ ਕੋਲੋ ਅਡਵਾਂਸ ਵਿਚ ਕੰਮ ਕਰਵਾ ਕੇ ਜਨਤਾ ਵਿਚ ਵਾਹਾ ਵਾਹੀ ਖਟ ਰਹੇ ਹਨ, ਪਰ ਉਸ ਤੋ ਬਾਅਦ ਕਿ ਖੇਲ ਖੇਲਿਆ ਜਾਂਦਾ ਹੈ, ਇਹ ਸਭ ਆਮ ਜਨਤਾ ਨੂੰ ਕੀ ਪਤਾ । ਅੱਜ ਇਸੇ ਘਪਲੇ ਦਾ ਪਰਦਾਫਾਸ ਕਰਨ ਲਈ ਅਤੇ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਸੱਚ ਲਿਆਉਣ ਲਈ ਸਾਡੇ ਵਲੋ ਅੱਜ ਇਹ ਸਾਰਾ ਕੁਝ ਕੀਤਾ ਗਿਆ ਹੈ ।

ਆਪਣੇ ਚਹੇਤੇ ਠੇਕੇਦਾਰਾਂ ਨੂੰ ਖੁਸ਼ ਕਰਨ ਲਈ ਨਗਰ ਨਿਗਮ ਵਿਚ ਵੱਡੇ ਪੱਧਰ ਤੇ ਇਹ ਗੇਮਾਂ ਖੇਡੀਆਂ ਜਾ ਰਹੀਆਂ ਹਨ । ਕਈ ਕਈ ਸਾਲ ਪੁਰਾਣੇ ਠੇਕੇਦਾਰ ਜੋ ਕਿ ਕੰਪੀਟੀਸ਼ਨ ਵਿਚ ਕੰਮ ਭਰ ਰਹੇ ਹਨ, ਪਰ ਇੰਨਾਂ ਸਿਆਸੀ ਆਗੂਆਂ ਦੇ ਚਹੇਤੇ ਠੇਕੇਦਾਰਾਂ ਨੂੰ 2% ਤੇ ਕੰਮ ਅਲਾਟ ਕਰਕੇ ਵੱਡਾ ਘਪਲਾ ਕੀਤਾ ਜਾ ਰਿਹਾ ਹੈ ।

ਇਸ ਮੌਕੇ ਤੇ ਪਵਨ ਕੁਮਾਰ, ਪਰਮਜੋਤ ਸਿੰਘ ਸ਼ੈਰੀ ਚੱਢਾ , ਡਾ ਜਸਲੀਨ ਸੇਠੀ, ਮਨਦੀਪ ਜੱਸਲ, ਮਨੋਜ ਕੁਮਾਰ ਮਨੂੰ ਬੜਿੰਗ , ਮੰਗਾ ਸਿੰਘ ਮੁਧੜ , ਸੁਨੀਲ ਦਕੋਹਾ, ਜਗਜੀਤ ਜੀਤਾ, ਜਤਿੰਦਰ ਜੋਨੀ, ਸੁਨੀਲ ਸ਼ਰਮਾ, ਰਵੀ ਬੱਗਾ, ਵਿਕਰਮ ਸ਼ਰਮਾ, ਗੁਲਸ਼ਨ ਮਿੱਡਾ, ਰੋਹਨ ਚੱਢਾ, ਆਦੇਸ਼ ਮਾਗੋ, ਵਿਕੀ ਆਬਾਦਪੁਰਾ , ਆਲਮ, ਰਵਿੰਦਰ ਲਾਡੀ, ਸੁਧੀਰ ਘੁੱਗੀ, ਨੰਦ ਲਾਲ, ਪ੍ਰੇਮ ਨਾਥ ਦਕੋਹਾ, ਮੁਨੀਪਾ, ਲੱਕੀ, ਮੁਨੀਸ਼ ਪਾਹਵਾ ਮੌਜੂਦ ਸਨ