Business Khas

Latest news
ਪ੍ਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਕੀਤਾ ਪ੍ਰਦਰਸ਼ਨ ਪੰਜਾਬ ਬੰਦ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂ ਗ੍ਰਿਫ਼ਤਾਰ मेयर वनीत धीर ने बलदेव नगर में किया आम आदमी क्लीनिक का उद्घाटन ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਆਮ ਆਦਮੀ ਕਲੀਨਿਕ : ਅੰਮ੍ਰਿਤਪਾਲ ਸਿੰਘ ਲੁਧਿਆਣਾ ਵਿੱਚ 14 ਸਾਲਾ ਹੈਂਡਬਾਲ ਖਿਡਾਰੀ ਦੀ ਦੁਖਦਾਈ ਮੌਤ! ਪਰਵਿੰਦਰ ਸਿੰਘ ਦੇ ਕਤਲ ਵਿਰੁੱਧ 15 ਅਕਤੂਬਰ ਦੇ ਪੰਜਾਬ ਬੰਦ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਮਰਥਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ’ਚ ਭਾਜਪਾ ਵੱਲੋਂ ਜਲੰਧਰ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਇਤਹਾਸਿਕ ਗੁਰੂਦਵਾਰਾ ਬੰਗਲਾ ਸਾਹਿਬ ਵਿੱਚ ਪੁਲਸ ਦਾਖਲੇ ਦੀ ਸਿੱਖ ਤਾਲਮੇਲ ਕਮੇਟੀ ਵੱਲੋ ਜੋਰਦਾਰ ਨਿੰਦਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਉਤਸਵ ਦੇ ਮੱਦੇਨਜ਼ਰ 24 ਤੇ 26 ਅਕਤੂਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਜਲੰਧਰ ਕੈਂਟ ਪੈਰੀਫੇਰੀ ਰੋਡ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਡੀਸੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ
You are currently viewing ਪੰਜਾਬ ਬੰਦ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂ ਗ੍ਰਿਫ਼ਤਾਰ

ਪੰਜਾਬ ਬੰਦ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂ ਗ੍ਰਿਫ਼ਤਾਰ

ਜਲੰਧਰ, ਮਾਨਸੇ ਵਿੱਚ ਨਸ਼ੇ ਤਸਕਰਾਂ ਵੱਲੋਂ ਪਰਵਿੰਦਰ ਸਿੰਘ ਝੋਟਾ ਗੋਲੀ ਮਾਰਨ ਤੋਂ ਬਾਅਦ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਪੰਜਾਬ ਬੰਦ ਨੂੰ ਕਰਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਆਗੂ ਆਪਣੇ ਆਪਣੇ ਇਲਾਕੇ ਦੇ ਮਿਥੇ ਹੋਏ ਸਥਾਨ ਤੇ ਪਹੁੰਚੇ।

ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਵਿੱਚ ਜਦੋਂ ਸਿੱਖ ਜਥੇਬੰਦੀਆਂ ਦੇ ਆਗੂ ਜਿਨਾਂ ਵਿੱਚੋਂ ਆਵਾਜ਼ ਏ ਕੌਮ ਦੇ ਹਰਜਿੰਦਰ ਸਿੰਘ ਜਿੰਦਾ, ਯੂਨਾਈਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਕਾਸ਼ਦੀਪ ਸਿੰਘ, ਬਾਬਾ ਦੀਪ ਸਿੰਘ ਸੇਵਾ ਦਲ ਤੋਂ ਜਤਿੰਦਰ ਪਾਲ ਸਿੰਘ ਮਝੈਲ, ਗਤਕਾ ਮਾਸਟਰ ਬਲਦੇਵ ਸਿੰਘ, ਅਸ਼ੋਕ ਨਗਰ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਅਮਨਦੀਪ ਸਿੰਘ ਸਮੇਤ ਕੁਝ ਆਗੂਆਂ ਨੂੰ ਪੰਜਾਬ ਪੁਲਿਸ ਦੁਆਰਾ ਗ੍ਰਫਤਾਰ ਕਰਕੇ ਜੰਡਿਆਲਾ ਚੌਂਕੀ ਜਮਸ਼ੇਰ ਲਜਾਇਆ ਗਿਆ।

ਜਿਸ ਤੋਂ ਉਪਰੰਤ ਜਲੰਧਰ ਦੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਗੁਰੂ ਨਾਨਕ ਮਿਸ਼ਨ ਚੌਂਕ ਚ ਹੋਇਆ ਜਿਸ ਚ ਮੰਗ ਰੱਖੀ ਗਈ ਕਿ ਪਹਿਲਾਂ ਹਰਜਿੰਦਰ ਸਿੰਘ ਜਿੰਦਾ ਅਤੇ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਸ ਤੋਂ ਬਾਅਦ ਹੀ ਅੱਜ ਦੇ ਬੰਦ ਡੀ ਸਮਾਪਤੀ ਦੀ ਅਰਦਾਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਸਾਰੇ ਸਿੰਘਾਂ ਨੂੰ ਰਿਹਾ ਕਰਨਾ ਪਿਆ ਅਤੇ ਅੰਤ ਵਿੱਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਸਮਾਪਤੀ ਦੀ ਅਰਦਾਸ ਕੀਤੀ ਗਈ।