Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਲੋਕ ਇਨਸਾਫ਼ ਮੰਚ ਵਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ

ਲੋਕ ਇਨਸਾਫ਼ ਮੰਚ ਵਲੋਂ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ

ਫ਼ਿਲੌਰ, ਭਾਰੀ ਬਰਸਾਤ ਕਾਰਨ ਲੋਕਾਂ ਦੇ ਮਕਾਨਾਂ ਦੇ ਬਹੁਤ ਨੁਕਸਾਨ ਹੋਏ ਜਿਸ ਨੂੰ ਦੇਖਦੇ ਹੋਏ ਲੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਅਤੇ ਹੋਰ ਦਾਨੀ ਸਾਥੀਆਂ ਦੇ ਸਹਿਯੋਗ ਸਦਕਾ ਸੈਕੜੇ ਤਰਪਾਲਾਂ ਲੋੜਵੰਦ ਪਰਿਵਾਰਾਂ ਨੂੰ ਪਿੰਡ ਆਲੋਵਾਲ ਭੋਲੇਵਾਲ ਵਿੱਚ ਵੰਡੀਆਂ ਗਈਆਂ। ਇਸ ਵੇਲੇ ਐਨ ਜੀ ਓ ਹੰਗਰੀ ਆਊਲ ਕੈਫੇ ਵਲੋਂ ਵੀ ਲੋੜਿੰਦਾ ਸਮਾਨ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫ਼ਿਲੌਰ, ਸਕੱਤਰ ਪ੍ਰਸ਼ੋਤਮ ਫ਼ਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸੀਨੀਅਰ ਆਗੂ ਸਾਬਕਾ ਸਰਪੰਚ ਸਰਬਜੀਤ ਸਾਬੀ ਰਾਮਗੜ੍ਹ, ਰਾਮ ਜੀ ਦਾਸ ਗੰਨਾ ਪਿੰਡ ਅਤੇ ਰਵੀ ਦਲੇਰ ਨੇ ਆਖਿਆ ਕਿ ਮੀਂਹ ਬਹੁਤ ਲਗਾਤਾਰ ਪੈਣ ਨਾਲ ਇਲਾਕੇ ਦੇ ਗ਼ਰੀਬ ਲੋਕਾਂ ਦੇ ਬਹੁਤੇ ਮਕਾਨ ਪਾਣੀ ਨਾਲ਼ ਨੁਕਸਾਨੇ ਗਏ ਅਤੇ ਪਾਣੀ ਨਾਲ਼ ਓਹਨਾ ਦੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਦਾ ਸਮਾਨ ਵੀ ਖ਼ਰਾਬ ਹੋ ਗਿਆ।

ਇਸ ਮੌਕੇ ਹੰਗਰੀ ਆਊਲ ਕੈਫੇ ਤੋਂ ਜਤਿਨ ਕਜਲਾ, ਰੋਹਣ ਕਲੇਰ, ਸੋਨੂੰ ਬਾਹੋਵਾਲ ਤੋਂ ਇਲਾਵਾ ਲੋਕ ਇਨਸਾਫ਼ ਮੰਚ ਦੇ ਸੋਮ ਨਾਥ ਸ਼ੇਖੂਪੁਰ, ਹਨੀ ਸੰਤੋਖਪੁਰਾ, ,ਰਵੀ ਦਲੇਰ, ਹੈਪੀ ਮਾਓਸਾਹਿਬ,ਰਾਮ ਜੀ ਦਾਸ ਗੰਨਾ ਪਿੰਡ, ਮੱਖਣ ਸੰਤੋਖਪੁਰਾ, ਗੁਰਮੀਤ ਲੰਬੜਦਾਰ, ਅਵਤਾਰ ਸਿੰਘ ਭੋਲੇਵਾਲ, ਕੇਵਲ ਸਿੰਘ ਭੋਲੇਵਾਲ,ਕੁਲਵੀਰ ਸਿੰਘ ਭੋਲੇਵਾਲ, ਰਮਨ ਭੋਲੇਵਾਲ, ਅਰਸ਼ਪ੍ਰੀਤ, ਸਮਰੀਤ ਕੌਰ, ਸਰਪੰਚ ਕੁਲਵਿੰਦਰ ਕੌਰ ਭੋਲੇਵਾਲ, ਮਨਜੀਤ ਕੌਰ,ਕਿਰਨਦੀਪ ਕੌਰ, ਚਰਨਜੀਤ, ਬੰਦਨਾ, ਪਰਮਿੰਦਰ ਕੌਰ, ਪੰਚ ਪ੍ਰਵੀਨ ਕੌਰ, ਹੰਸ ਕੌਰ ਕਲੇਰ, ਸੁਨੀਤਾ ਫ਼ਿਲੌਰ ਅਤੇ ਸੰਦੀਪ ਕੁਮਾਰੀ ਸਰਪੰਚ ਰਾਮਗੜ ਹਾਜ਼ਰ ਸਨ।