Business Khas

Latest news
ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ ਅਮਰੀਕਾ ਨੇ ਭਾਰਤ ਨੂੰ ਦਿੱਤੀ ਵੱਡੀ ਰਾਹਤ; ਟਰੰਪ ਬੋਲੇ- ਇਹ ਸਾਡੇ ਕੌਮੀ ਹਿੱਤ ‘ਚ ਮੁਸਕਾਨ-ਸਾਹਿਲ ਤੋਂ ਬਾਅਦ ਰਵਿਤਾ ਅਤੇ ਅਮਰਦੀਪ ਨੂੰ ਵੀ ਮੌਤ ਦੀ ਸਜ਼ਾ
You are currently viewing ਵਿਅਕਤੀ ਵੱਲੋਂ ਆਪਣੀ ਘਰਵਾਲੀ ਦਾ ਗੋਲੀਆਂ ਮਾਰ ਕੇ ਕਤਲ,ਖੁੱਦ ਨੂੰ ਵੀ ਮਾਰੀ ਗੋਲੀ

ਵਿਅਕਤੀ ਵੱਲੋਂ ਆਪਣੀ ਘਰਵਾਲੀ ਦਾ ਗੋਲੀਆਂ ਮਾਰ ਕੇ ਕਤਲ,ਖੁੱਦ ਨੂੰ ਵੀ ਮਾਰੀ ਗੋਲੀ

ਬੀਤੀ ਦੇਰ ਰਾਤ ਪਤੀ ਪਤਨੀ ਦਾ ਝਗੜਾ ਇੰਨਾ ਭਿਆਨਕ ਰੂਪ ਧਾਰ ਸਕਦਾ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਜਿੱਥੇ ਇੱਕ ਵਿਅਕਤੀ ਵੱਲੋਂ ਆਪਣੀ ਘਰਵਾਲੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਖੁੱਦ ਨੂੰ ਗੋਲੀ ਮਾਰੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਘਟਨਾ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਰਟੈਂਡਾ ਦੀ ਹੈ।ਇਸ ਘਟਨਾ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆ ਕਿ ਮੇਰੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ 2012 ਵਿੱਚ ਅਪਰਾ ਦੇ ਨੇੜੇ ਪਿੰਡ ਰਾਜਪੁਰਾ ਦੇ ਗੁਰਵਿੰਦਰ ਸਿੰਘ ਨਾਲ ਹੋਇਆ ਸੀ। ਅੱਜ ਸ਼ਾਮ ਗੁਰਵਿੰਦਰ ਸਿੰਘ ਸਾਡੇ ਘਰ ਪਿੰਡ ਰਟੈਂਡਾ ਵਿਖੇ ਆਇਆ। ਮੇਰੀ ਲੜਕੀ ਕੱਪੜੇ ਸਿਲਾਈ ਦਾ ਕੰਮ ਕਰਦੀ ਸੀ ਅਤੇ ਘਰ ਵਿੱਚ ਕੱਪੜੇ ਸਿਲਾਈ ਕਰ ਰਹੀ ਸੀ ਅਤੇ ਗੁਰਵਿੰਦਰ ਨੇ ਆਉਂਦੇ ਨੇ ਹੀ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ। ਬਹਿਸਬਾਜੀ ਦੌਰਾਨ ਉਸ ਨੇ 2 ਗੋਲੀਆਂ ਮਾਰ ਮੇਰੀ ਲੜਕੀ ਨੂੰ ਮਾਰ ਦਿੱਤੀਆਂ। ਇਸ ਦੇ ਉਪਰੰਤ ਉਹ ਘਰ ਤੋਂ ਮੋਟਰਸਾਈਕਲ ਉੱਤੇ ਸਵਾਰ ਹੋਕੇ ਭੱਜ ਗਿਆ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਪਤੀ ਪਤਨੀ ਕਰੀਬ ਢਾਈ ਤਿੰਨ ਸਾਲ ਤੋਂ ਅਲੱਗ ਅਲੱਗ ਰਹਿ ਰਹੇ ਸਨ। ਮੁੰਡਾ ਨਸ਼ੇ ਕਰਨ ਦਾ ਆਦੀ ਸੀ ਤੇ ਅਸੀਂ ਦਾਜ ਦੇ ਵਿੱਚ ਵੀ ਇੱਕ ਸਵਿਫਟ ਕਾਰ ਤੇ ਹੋਰ ਵੀ ਕਾਫੀ ਕੁਝ ਦਿੱਤਾ ਸੀ। ਉਹ ਵੀ ਇਸ ਨੇ ਵੇਚ ਕੇ ਖਾ ਲਈ ਤੇ ਹੁਣ ਲੜਕੀ ਆਪਣੇ ਘਰ ਆਪਣੇ ਕੱਪੜੇ ਸਿਉ ਕੇ ਗੁਜ਼ਾਰਾ ਕਰਦੀ ਸੀ।ਦੇ ਡੀਐਸਪੀ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਇਸ ਲੜਕੀ ਮਨਪ੍ਰੀਤ ਕੌਰ ਦੇ ਘਰ ਵਾਲਾ ਗੁਰਵਿੰਦਰ ਸਿੰਘ ਹੈ ਉਸ ਨੇ ਥੋੜੀ ਦੂਰ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਹੈ।