Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਛੱਠ ਪੂਜਾ ਦੌਰਾਨ ਸ਼ਰਾਰਤੀ ਅੰਸਰਾਂ ਵੱਲੋਂ ਜਲਾਏ ਪਟਾਕਿਆਂ ਕਰਕੇ ਲੱਗੀ ਭਾਰੀ ਅੱਗ 

ਛੱਠ ਪੂਜਾ ਦੌਰਾਨ ਸ਼ਰਾਰਤੀ ਅੰਸਰਾਂ ਵੱਲੋਂ ਜਲਾਏ ਪਟਾਕਿਆਂ ਕਰਕੇ ਲੱਗੀ ਭਾਰੀ ਅੱਗ 

ਜਲੰਧਰ, (ਸੰਜੇ ਸ਼ਰਮਾ)- ਛੱਠ ਪੂਜਾ ਵਾਲੇ ਦਿਨ ਰਾਤ ਨੂੰ ਸਲਾਨੀ ਦੇਵੀ ਮਾਤਾ ਮੰਦਰ ਦੇ ਬਾਹਰ ਹੋਏ ਇਕੱਠ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਠੇ ਨਜਾਇਜ਼ ਤਰੀਕੇ ਨਾਲ ਪਟਾਸ ਵਾਲੇ ਪਟਾਕੇ ਜਲਾਉਣ ਕਾਰਨ ਨਾਲ ਦੇ ਇੱਕ ਟਾਇਰਾਂ ਵਾਲੇ ਗਡਾਉਨ ਵਿੱਚ ਬਹੁਤ ਭਾਰੀ ਅੱਗ ਲੱਗ ਗਈ ਜਿਸ ਨੂੰ ਮੌਕੇ ਤੇ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਤੋਂ ਵੱਧ ਗੱਡੀਆਂ ਲੱਗੀਆਂ। ਜਿਸ ਇਲਾਕੇ ਵਿੱਚ ਇਹ ਵਾਰਦਾਤ ਹੋਈ ਉਸ ਇਲਾਕੇ ਚ ਇੰਡੀਅਨ ਆਇਲ ਦਾ ਇੱਕ ਵੱਡਾ ਡੀਪੋ ਹੈ ਜਿਸ ਤੋਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਪਲਾਈ ਭੇਜੀ ਜਾਂਦੀ ਹੈ।

ਆਵਾਜ਼ ਏ ਕੌਮ ਜਥੇਬੰਦੀ ਵੱਲੋਂ ਇਹ ਖਦਸ਼ਾ ਜਤਾਇਆ ਗਿਆ ਹੈ ਕਿ ਇਹ ਵਾਰਦਾਤ ਕਿਸੀ ਗਲਤ ਮਨਸ਼ਾ ਨਾਲ ਕੀਤੀ ਵਾਰਦਾਤ ਵੀ ਹੋ ਸਕਦੀ ਹੈ ਅਤੇ ਦੋ ਦਿਨ ਬੀਤੇ ਜਾਣ ਬਾਅਦ ਵੀ ਇਸ ਤੇ ਕੋਈ ਕਾਨੂੰਨੀ ਕਾਰਵਾਈ ਹਜੇ ਤੱਕ ਨਹੀਂ ਕੀਤੀ ਗਈ ਹੈ। ਮੌਕੇ ਤੇ ਸ਼ਹਿਰ ਵਾਸੀਆਂ ਵੱਲੋਂ ਇਸ ਦਾ ਕਾਫੀ ਵਿਰੋਧ ਹੋਇਆ, ਇਲਾਕਾ ਨਿਵਾਸੀਆਂ ਵੱਲੋਂ ਦੱਸੇ ਜਾਣ ਮੁਤਾਬਕ ਇਸ ਛੱਠ ਪੂਜਾ ਵਿੱਚ ਸੁਰੱਖਿਆ ਦਾ ਕੋਈ ਭਾਰੀ ਇੰਤਜ਼ਾਮ ਨਹੀਂ ਸੀ ਜਿਸ ਕਰਕੇ ਉੱਥੇ ਕਾਰੋਬਾਰੀ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਇਸ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਸ਼ਹਿਰ ਦੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਜੀ ਨੂੰ ਮਿਲੇ ਅਤੇ ਉਹਨਾਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।

ਇਸ ਮੌਕੇ ਜਥੇਦਾਰ ਭੁਪਿੰਦਰ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ ਗਤਕਾ ਮਾਸਟਰ, ਕਵਲ ਚਰਨਜੀਤ ਸਿੰਘ ਟੈਣੀ, ਅਵਤਾਰ ਸਿੰਘ ਰੇਰੂ, ਗੁਰਮੁਖ ਸਿੰਘ ਬਾਜਵਾ, ਆਕਾਸ਼ਦੀਪ ਸਿੰਘ, ਤਰਸੇਮ ਸਿੰਘ, ਜਗਰੂਪ ਸਿੰਘ, ਅਮਰਿੰਦਰ ਸਿੰਘ, ਪ੍ਰਤਾਪ ਸਿੰਘ, ਜਸਵੰਤ ਸਿੰਘ ਆਦਿ ਸ਼ਾਮਿਲ ਸਨ।