Business Khas

You are currently viewing ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ

ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ

13-14 ਸਾਲ ਦੀ ਮਾਸੂਮ ਨਾਬਾਲਗ ਬੱਚੀ ਨੂੰ ਪਹਿਲਾਂ ਨਸ਼ੇ ਦੀ ਦਲਦਲ ਵਿੱਚ ਧੱਕਿਆ ਗਿਆ ਅਤੇ ਫਿਰ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕੀਤਾ ਗਿਆ। ਪਰਿਵਾਰ ਨੂੰ ਜਦੋਂ ਆਪਣੀ ਧੀ ਨਾਲ ਹੋਏ ਇਸ ਘਿਨਾਉਣੇ ਕਾਰੇ ਦਾ ਪਤਾ ਲੱਗਾ ਤਾਂ ਪੀੜਤਾ ਦੀ ਮਾਂ ਇਨਸਾਫ਼ ਦੀ ਗੁਹਾਰ ਲੈ ਕੇ ਪੁਲਿਸ ਥਾਣੇ ਪਹੁੰਚੀ। ਆਰੋਪ ਹੈ ਕਿ ਲੁਧਿਆਣਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਬਜਾਏ ਲਾਪਰਵਾਹੀ ਦਿਖਾਉਂਦਿਆਂ ਮਾਂ ਨੂੰ ਇਹ ਸਲਾਹ ਦੇ ਦਿੱਤੀ ਕਿ ਉਹ ਆਪਣੀ ਧੀ ਨੂੰ ਇੱਥੋਂ ਕਿਸੇ ਹੋਰ ਸ਼ਹਿਰ ਲੈ ਜਾਵੇ। ਆਪਣੀ ਮਾਸੂਮ ਧੀ ਦੀ ਜ਼ਿੰਦਗੀ ਅਤੇ ਇਨਸਾਫ਼ ਲਈ ਸੰਘਰਸ਼ ਕਰ ਰਹੀ ਮਾਂ ਲੁਧਿਆਣਾ ਛੱਡ ਕੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਚਲੀ ਗਈ।

ਉੱਥੇ ਪਹੁੰਚ ਕੇ ਉਸ ਨੇ ਪੁਣੇ ਪੁਲਿਸ ਨੂੰ ਸਾਰੀ ਆਪਬੀਤੀ ਸੁਣਾਈ ਅਤੇ ਲਿਖਤੀ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਪੁਣੇ ਪੁਲਿਸ ਨੇ ਤੁਰੰਤ ਅਣਪਛਾਤੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਨਾਹ ਅਤੇ ਪੋਕਸੋ (POCSO) ਐਕਟ ਦੀਆਂ ਧਾਰਾਵਾਂ ਤਹਿਤ ‘ਜ਼ੀਰੋ FIR’ ਦਰਜ ਕਰਕੇ ਅਗਲੀ ਕਾਰਵਾਈ ਲਈ ਲੁਧਿਆਣਾ ਪੁਲਿਸ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੂੰ ਮਜਬੂਰਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰਨੀ ਪਈ।

ਮਹਾਰਾਸ਼ਟਰ ਤੋਂ ਜ਼ੀਰੋ ਐੱਫ.ਆਈ.ਆਰ. ਪਹੁੰਚਣ ਤੋਂ ਬਾਅਦ ਥਾਣਾ ਪੀ.ਏ.ਯੂ. (PAU) ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਹੁਣ ਪੀੜਤਾ ਦੀ ਮਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪਹਿਲਾਂ ਸ਼ਿਕਾਇਤ ਦਰਜ ਨਾ ਕਰਨ ਦੇ ਸਵਾਲ ‘ਤੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਜ਼ੀਰੋ ਐੱਫ.ਆਈ.ਆਰ. ਪਹੁੰਚੀ ਹੈ ਅਤੇ ਉਨ੍ਹਾਂ ਨੇ ਤੁਰੰਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।