Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ
You are currently viewing ਸ਼ਰੇਆਮ ਹੋ ਰਹੀ ਪੈਸੇ ਦੀ ਬਰਬਾਦੀ, ਨਗਰ ਨਿਗਮ ਦਾ ਕੋਈ ਵੀ ਬਾਲੀ-ਵਾਰਸ ਨਹੀ: ਰਜਿੰਦਰ ਬੇਰੀ 

ਸ਼ਰੇਆਮ ਹੋ ਰਹੀ ਪੈਸੇ ਦੀ ਬਰਬਾਦੀ, ਨਗਰ ਨਿਗਮ ਦਾ ਕੋਈ ਵੀ ਬਾਲੀ-ਵਾਰਸ ਨਹੀ: ਰਜਿੰਦਰ ਬੇਰੀ 

ਵਾਰਡ ਨੰ.25 ਦੇ ਅਧੀਨ ਆਉਂਦੇ ਮੁਹੱਲਾ ਰਿਆਜਪੁਰਾ ਵਿਖੇ ਇਕ ਵਾਟਰ ਸਪਲਾਈ ਦੀ ਲੀਕੇਜ, ਪੀਣ ਵਾਲਾ ਪਾਣੀ ਗੰਦਾ ਆ ਰਿਹਾ ਸੀ, ਪਰ ਇਸ ਮੁਹੱਲੇ ਵਿਚ ਪੂਰੇ ਮੁਹੱਲੇ ਦੀ ਵਾਟਰ ਸਪਲਾਈ ਦੀ ਪਾਈਪ ਪੁੱਟ ਦਿੱਤੀ ਗਈ, ਲੋਕਾਂ ਨੂੰ ਆਪਣੇ ਘਰਾਂ ਦੇ ਕੁਨੈਕਸ਼ਨ ਨਵੇਂ ਲੈਣੇ ਪਏ ।

ਹੁਣ ਇਹ ਗਲੀ ਬਣਾਈ ਜਾ ਰਹੀ ਹੈ ਨਾ ਇਸਦਾ ਕੋਈ ਟੈਂਡਰ ਲਗਾਇਆ ਗਿਆ , ਨਾ ਹੀ ਵਾਟਰ ਸਪਲਾਈ ਦੀ ਪਾਈਪ ਪਾਉਣ ਦੇ ਕੰਮ ਦਾ ਕੋਈ ਟੈਂਡਰ ਲਗਾਇਆ ਗਿਆ , ਜਿਹੜੇ ਕੰਮ ਦਾ ਹੱਲ ਕੁਝ ਕੁ ਹਜ਼ਾਰ ਰੁਪਏ ਵਿੱਚ ਹੋ ਸਕਦਾ ਸੀ ਉਸ ਕੰਮ ਨੂੰ ਕਰਵਾਉਣ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਗਏ ਹਨ , ਬਿਲਕੁਲ ਠੀਕ ਠਾਕ ਬਣੀ ਸੜਕ ਬਿਨਾਂ ਕਿਸੇ ਕਾਰਨ ਪੁਟ ਦਿੱਤੀ ਗਈ ।

ਅੱਜ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਨਗਰ ਨਿਗਮ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਨਗਰ ਨਿਗਮ ਦਾ ਕੋਈ ਵੀ ਵਾਲੀ ਵਾਰਸ ਨਹੀ ਹੈ , ਲੋਕਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ । ਸੈਂਟਰਲ ਹਲਕੇ ਵਿਚ ਅਨੇਕਾਂ ਕੰਮ ਬਿਨਾਂ ਐਸਟੀਮੇਟਾਂ ਅਤੇ ਟੈਂਡਰਾਂ ਤੋ ਕਰਵਾਏ ਜਾ ਰਹੇ ਹਨ । ਨਗਰ ਨਿਗਮ ਦੇ ਕਮਿਸ਼ਨਰ ਨੂੰ ਇਨਾਂ ਸਾਰੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਬਿਨਾਂ ਟੈਂਡਰਾਂ ਤੋ ਜਿਹੜੇ ਅਧਿਕਾਰੀ ਕੰਮ ਕਰਵਾ ਰਹੇ ਹਨ ਅਤੇ ਜਿਹੜੇ ਠੇਕੇਦਾਰ ਕੰਮ ਕਰ ਰਹੇ ਹਨ ਉਨਾਂ ਉਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।