Business Khas

Latest news
जालंधर नॉर्थ के वार्ड-83 में पेयजल समस्या दूर, मेयर वनीत धीर ने नए ट्यूबवेल का किया उद्घाटन SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव
You are currently viewing ਸੌਣ ਦੀ ਜ਼ਿੱਦ ‘ਤੇ ਮਾਂ ਨੇ ਕੀਤਾ 6 ਸਾਲਾਂ ਮੌਸਮ ਦਾ ਕਤਲ

ਸੌਣ ਦੀ ਜ਼ਿੱਦ ‘ਤੇ ਮਾਂ ਨੇ ਕੀਤਾ 6 ਸਾਲਾਂ ਮੌਸਮ ਦਾ ਕਤਲ

ਜਲੰਧਰ ਦੇ ਪਿੰਡ ਸੋਹਲ ਜਗੀਰ ‘ਚ ਇੱਕ ਮਾਨ ਨੇ ਆਪਣੇ ਪੁੱਤਰ ਦਾ ਚਾਕੂ ਘੋਪ ਕੇ ਕਤਲ ਕਰ ਦਿੱਤਾ ਸੀ। ਕਾਰਨ ਸਿਰਫ਼ ਇਹ ਸੀ ਕਿ ਬੱਚਾ ਦਾਦੀ ਨੂੰ ਪਿਆਰ ਕਰਦਾ ਸੀ ਤੇ ਆਪਣੀ ਦਾਦੀ ਨਾਲ ਸੌਣ ਦੀ ਜ਼ਿੱਦ ਕਰ ਰਿਹਾ ਸੀ। ਇਸ ਹੀ ਜ਼ਿੱਦ ਕਾਰਨ ਮਾਂ ਕੁਲਵਿੰਦਰ ਕੌਰ ਨੇ ਆਪਣੇ ਇਕਲੌਤੇ ਪੁੱਤਰ, ਅਰਸ਼ਪ੍ਰੀਤ ਸਿੰਘ ਦਾ ਚਾਕੂ ਨਾਲ ਕਤਲ ਕਰ ਦਿੱਤਾ। ਇਸ ਕਤਲ ਕੇਸ ‘ਚ, ਅਦਾਲਤ ਨੇ ਦੋਸ਼ੀ ਮਾਂ, ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਘਟਨਾ 8 ਜੂਨ, 2020 ਦੀ ਹੈ। ਦੋਸ਼ੀ ਔਰਤ ਨੇ ਆਪਣੇ ਪੁੱਤਰ ਨੂੰ ਉਸ ਸਮੇਂ ਮਾਰ ਦਿੱਤਾ ਜਦੋਂ ਬੱਚਾ ਆਪਣੇ ਦਾਦਾ-ਦਾਦੀ ਨਾਲ ਸੌਣ ਲਈ ਜ਼ਿੱਦ ਕਰ ਰਿਹਾ ਸੀ। ਘਟਨਾ ਤੋਂ ਬਾਅਦ, ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕਰ ਲਿਆ।

ਆਪਣੇ ਬਿਆਨ ‘ਚ, ਅਵਤਾਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਦਾ ਪੋਤਾ, ਅਰਸ਼ਪ੍ਰੀਤ ਸਿੰਘ, ਆਪਣੀ ਦਾਦੀ ਚਰਨਜੀਤ ਕੌਰ ਦੇ ਬਹੁਤ ਕਰੀਬ ਸੀ ਤੇ ਉਸ ਨੂੰ ਬਹੁਤ ਪਿਆਰ ਕਰਦਾ ਸੀ। ਨਤੀਜੇ ਵਜੋਂ, ਦੋਸ਼ੀ ਮਾਂ ਕੁਲਵਿੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਵਿਚਕਾਰ ਇਸ ਮੁੱਦੇ ‘ਤੇ ਅਕਸਰ ਬਹਿਸ ਹੁੰਦੀ ਰਹਿੰਦੀ ਸੀ। 8 ਜੂਨ, 2020 ਨੂੰ, ਜਦੋਂ ਬੱਚਾ ਇੱਕ ਵਾਰ ਫਿਰ ਆਪਣੀ ਦਾਦੀ ਨਾਲ ਸੌਣ ‘ਤੇ ਜ਼ੋਰ ਦਿੰਦਾ ਸੀ, ਤਾਂ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਰਾਤ ਨੂੰ, ਕੁਲਵਿੰਦਰ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ।