Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਲੋੜੀਂਦਾ ਸਮਾਨ ਘਰ ਪਹੁੰਚੇਗਾ,ਕੈਂਪ ਦੀ ਖਾਸੀਅਤ

ਲੋੜੀਂਦਾ ਸਮਾਨ ਘਰ ਪਹੁੰਚੇਗਾ,ਕੈਂਪ ਦੀ ਖਾਸੀਅਤ

ਫਿਰੋਜਪੁਰ, ਹੜ੍ਹ ਪੀੜਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਵਰਕਰਾਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਬੱਗੇਵਾਲਾ ਵਿਖੇ ਬਣਾਏ ਗਏ ਬੇਸ ਕੈਂਪ ਨੂੰ ਆਸ ਦੀ ਕਿਰਨ ਨਾਲ ਵੇਖਿਆ ਜਾ ਰਿਹਾ ਹੈ। ਹੜ੍ਹ ਪੀੜਤਾਂ ਲਈ ਇਹ ਕੈਂਪ ਆਪਣੇ ਆਪ ਵਿੱਚ ਵੱਡੀ ਰਾਹਤ ਪੇਸ਼ ਕਰਦਾ ਹੈ। ਇਸ ਕੈਂਪ ਵਿੱਚ ਰੋਜ਼ਾਨਾ ਜੀਵਨ ਲੋੜੀਂਦੀਆਂ ਵਸਤੂਆਂ ਸਮੇਤ ਮੈਡੀਕਲ ਸਹੂਲਤਾਂ, ਦਵਾਈਆਂ, ਤਰਪਾਲਾਂ, ਪਸੂਆਂ ਲਈ ਸੁੱਕੇ ਚਾਰੇ ਦਾ ਵਿਸ਼ੇਸ਼ ਪ੍ਰਬੰਧ ਹੈ।

ਬੱਗੇਵਾਲਾ ਕੈਂਪ ਦਾ ਨਿਰੀਖਣ ਕਰਨ ਲਈ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਪਹੁੰਚੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਇਸ ਬੇਸ ਕੈਂਪ ਦਾ ਮੁੱਖ ਮਕਸਦ ਲੋੜਵੰਦਾਂ ਤੱਕ ਸਹੀਂ ਸਮੇਂ ਤੇ ਸਹੀਂ ਅਤੇ ਲੋੜੀਂਦਾ ਸਮਾਨ ਪਹੁੰਚਾਉਣਾ ਹੈ। ਓਹਨਾ ਕਿਹਾ ਕਿ ਇਸ ਕੈਂਪ ਦੀ ਵਲੱਖਣਤਾ ਹੈ ਕਿ ਇਥੇ ਕੋਈ ਵੀ ਹੜ੍ਹ ਪੀੜਤ, ਆਪਣੀ ਲੋੜੀਦੀ ਜਰੂਰਤ ਨੂੰ ਪੂਰਾ ਕਰਨ ਲਈ ਇੱਕ ਰਜਿਸਟਰੇਸ਼ਨ ਦੇ ਅਧਾਰ ਤੇ ਸੇਵਾ ਲੈ ਸਕਦਾ ਹੈ। ਇਸ ਕੈਂਪ ਦਾ ਪ੍ਰਬੰਧ ਸਥਾਨਕ ਇਲਾਕੇ ਨੌਜਵਾਨ ਕੋਲ ਹੈ ਤਾਂ ਜੋ ਰਜਿਸਟਰੇਸ਼ਨ ਦੇ ਅਧਾਰ ਤੇ ਆਈ ਮੰਗ ਨੂੰ ਪੀੜਤ ਦੇ ਘਰ ਜਾ ਕੇ ਪੂਰਾ ਕੀਤਾ ਜਾ ਸਕੇ।

ਉਹਨਾਂ ਇਹ ਸੇਵਾ ਕਾਰਜ ਕਰ ਰਹੇ ਸੇਵਾਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ਅੱਜ ਲੋੜ ਹੈ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਕਾਰਜ ਵਿੱਚ ਜੁਟਣ ਦੀ ਤਾਂ ਜੋ ਪੰਜਾਬ ਨੂੰ ਔਖੀ ਸਥਿਤੀ ਚੋ ਬਾਹਰ ਲਿਆਂਦਾ ਜਾ ਸਕੇ। ਕੈਂਪ ਦੇ ਸੰਚਾਲਕ ਭਾਈ ਪਰਮਪਾਲ ਸਿੰਘ ਸਭਰਾ, ਬਲਦੇਵ ਸਿੰਘ ਮੱਲ੍ਹੀ ਉਸਮਾਨ ,ਸਰਦਾਰ ਕਾਬਲ ਸਿੰਘ,ਸਰਦਾਰ ਪਿਆਰਾ ਸਿੰਘ ਦੀ ਸ਼ਲਾਘਾ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਓਹਨਾ ਨੇ ਨੇਕ ਕਾਰਜ ਕਰਨ ਲਈ ਵਧਾਈ ਵੀ ਦਿੱਤੀ।

ਇਸ ਮੌਕੇ ਓਹਨਾ ਦੇ ਨਾਲ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ, ਸਾਬਕਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸਤਵਿੰਦਰ ਸਿੰਘ ਟੌਹੜਾ ਮੈਬਰ ਐਸਜੀਪੀਸੀ,ਗਗਨਦੀਪ ਸਿੰਘ ਧਾਲੀਵਾਲ ,ਅਮਰਿੰਦਰ ਸਿੰਘ ਬਨੀ ਬਰਾੜ, ਮਨਪ੍ਰੀਤ ਸਿੰਘ ਭੋਲੂਵਾਲਾ ਹਾਜ਼ਰ ਸਨ।