Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਨਿਹੰਗ ਸਿੰਘ ਸਭਾ ਵੱਲੋਂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨਿਹੰਗ ਸਿੰਘ ਸਭਾ ਵੱਲੋਂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਨਿਹੰਗ ਸਿੰਘ ਸਭਾ ਵੱਲੋਂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਾਹਿਬ ਏ ਕਮਾਲ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨਿਹੰਗ ਸਿੰਘ ਸਭਾ ਬਸਤੀ ਸ਼ੇਖ ਵੱਲੋਂ ਅੱਜ ਸਜਾਇਆ ਜਾ ਰਿਹਾ ਹੈ ਇਹ ਜਾਣਕਾਰੀ ਦਿੰਦੇ ਹੋਏ ਸਵਾ ਦੇ ਜਨਰਲ ਸਕੱਤਰ ਕਰਨਵੀਰ ਸਿੰਘ ਨਿਹੰਗ ਨੇ ਦੱਸਿਆ ਕਿ ਦੱਸਿਆ ਕਿ ਮਿਤੀ ਚਾਰ ਜਨਵਰੀ ਦਿਨ ਐਤਵਾਰ ਨੂੰ ਦੁਪਹਿਰੇ ਦੇ ਠੀਕ ਇੱਕ ਵਜੇ ਗੁਰਦੁਆਰਾ ਹਰਕੀਰਤ ਸਾਧ ਸੰਗਤ ਨਿਹੰਗ ਨਿਵਾਸ ਤੋਂ ਆਰੰਭ ਹੋਏਗਾ। ਇਸ ਨਗਰ ਕੀਰਤਨ ਵਿੱਚ ਸ਼ਬਦੀ ਜਥੇ ਘੋੜ ਸਵਾਰ ਨਿਹੰਗ ਸਿੰਘ ਗਤਕਾ ਪਾਰਟੀਆਂ ਸਬਦੀ ਜਥੇ ਤੇ ਸਕੂਲਾਂ ਦੇ ਬੱਚੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਨਾਮਧਾਰੀ ਜਥੇ ਪੰਜ ਦੇ ਸਿਰਮੋਰ ਧਾਰਮਿਕ ਸਿਆਸੀ ਪਾਰਟੀਆਂ ਹਿਸਾ ਲੈਣਗੀਆਂ ਤੇ ਨਗਰ ਕੀਰਤਨ ਦੀ ਅਗਵਾਈ ਪੰਜ ਸਿੰਘ ਪਿਆਰੇ ਕਰਨਗੇ ਤੇ ਸਰਪਰਸਤੀ ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਇਸ ਨਗਰ ਕੀਰਤਨ ਨਿਹੰਗ ਸਿੰਘ ਨਿਵਾਸ ਤੋਂ ਚੱਲਦਾ ਹੋਇਆ ਗੁਰਦੁਆਰਾ ਕਲਗੀਧਰ ਵਾਲਮੀਕੀ ਮੰਦਰ ਅੱਡਾ ਬਸਤੀ ਸ਼ੇਖ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਧ ਸੰਗਤ ਸਭਾ ਵੱਡਾ ਬਾਜ਼ਾਰ ਗੁਰਦੁਆਰਾ ਚਰਨ ਕਮਲ ਤੋਂ ਵਾਲਮੀਕੀ ਮੰਦਰ ਮੁਹੱਲਾ ਗੁਲਾਬੀਆ ਗੁਰੂ ਹਰਗੋਬਿੰਦ ਨਗਰ ਖਾਹ ਮੰਡੀ ਗੁਰਦੁਆਰਾ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਕੋਟ ਮੁਹੱਲਾ ਤੋਂ ਵਾਪਸ ਨਿਹੰਗ ਨਿਵਾਸ ਵੀ ਸਮਾਪਤ ਹੋਏਗਾ ਨਗਰ ਕੀਰਤਨ ਦੀ ਸਮੁਚੀ ਦੇਖ ਰੇਖ ਜੱਥੇਦਾਰ ਕੁਲਵੰਤ ਸਿੰਘ ਨਿਹੰਗ ਕਰਨਗੇ ਇਸ ਸਬੰਧ ਇਸ ਸਬੰਧ ਵਿੱਚ ਨਗਰ ਕੀਰਤਨ ਦੇ ਪ੍ਰਬੰਧਕਾਂ ਨੇ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪਹੁੰਚਕੇ ਸੱਦਾ ਪੱਤਰ ਦਿੱਤਾ ਇਸ ਸਮੇਂ ਕਰਨ ਵੀਰ ਸਿੰਘ ਨਿਹੰਗ ਅਮਨਦੀਪ ਸਿੰਘ ਉੱਤਮ ਦੀਪ ਸਿੰਘ ਗੁਰਕੀਰਤ ਸਿੰਘ ਜੋਤ ਪ੍ਰਕਾਸ਼ ਹਾਜਰ ਸਨ ਸੱਦਾ ਪੁੱਤਰ ਪ੍ਰਾਪਤ ਕਰਨ ਵਾਲੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਸੋਨੂ ਪ੍ਰੋਫੈਸਰ ਰਣਜੀਤ ਸਿੰਘ ਅਤੇ ਹਰਜਿੰਦਰ ਸਿੰਘ ਪਰੂਥੀ ਹਾਜ਼ਰ ਸਨ