Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों

ਪੀ.ਏ.ਪੀ. ਜਲੰਧਰ ਵਿਖੇ ਸਖ਼ਤ ਸਿਖਲਾਈ ਉਪਰੰਤ ਚੰਡੀਗੜ੍ਹ ਪੁਲਿਸ ਦੇ 86 ਰਿਕਰੂਟ ਹੋਏ ਪਾਸ ਆਊਟ

ਜਲੰਧਰ, (ਸੰਜੇ ਸ਼ਰਮਾ)-ਚੰਡੀਗੜ੍ਹ ਪੁਲਿਸ ਦੇ ਰਿਕਰੂਟ ਬੈਚ ਨੰਬਰ 181 ਦੇ 48 ਪੁਰਸ਼ ਅਤੇ 38 ਮਹਿਲਾ ਸਮੇਤ 86 ਰਿਕਰੂਟ ਸਿਪਾਹੀ ਅੱਜ ਆਪਣੀ ਮੁੱਢਲੀ ਸਿਖ਼ਲਾਈ ਸਫ਼ਲਤਾਪੂਰਵਕ ਮੁਕੰਮਲ ਕਰਨ ਉਪਰੰਤ ਪਾਸ ਆਊਟ ਹੋ ਗਏ। ਇਸ ਮੌਕੇ ਪਾਸਿੰਗ ਆਊਟ ਪਰੇਡ ਬਹੁਤ ਹੀ ਉਤਸ਼ਾਹ ਨਾਲ ਕਰਵਾਈ ਗਈ, ਜਿਸ ਵਿਚ ਨਵੇਂ ਅਫ਼ਸਰਾਂ ਦੇ ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਗਿਆ।

 

ਮੁੱਖ ਮਹਿਮਾਨ ਕਮਾਂਡੈਂਟ (ਟ੍ਰੇਨਿੰਗ) ਮਨਦੀਪ ਸਿੰਘ ਗਿੱਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਲਈ। ਉਨ੍ਹਾਂ ਨੇ ਟ੍ਰੇਨਿੰਗ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਬਿਨਾਂ ਕਿਸੇ ਪੱਖਪਾਤ ਅਤੇ ਅਨੁਸ਼ਾਸਨ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਕਮਾਂਡੈਂਟ ਨੇ ਉਨ੍ਹਾਂ ਨੂੰ ਪੁਲਿਸ ਫੋਰਸ ਅਤੇ ਸਮਾਜ ਲਈ ਸਕਾਰਾਤਮਕ ਯੋਗਦਾਨ ਦਿੰਦਿਆਂ ਕਾਨੂੰਨ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ।

 

ਸਿਖਲਾਈ ਦੌਰਾਨ, ਸਿਖਿਆਰਥੀਆਂ ਨੂੰ ਆਊਟਡੋਰ ਅਤੇ ਇਨਡੋਰ ਵਿਸ਼ਿਆਂ ਵਿੱਚ ਵਿਆਪਕ ਸਿਖ਼ਲਾਈ ਪ੍ਰਦਾਨ ਕੀਤੀ ਗਈ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਮਹਿਲਾ ਰਿਕਰੂਟ ਸਿਪਾਹੀ ਸੋਨੀਆ (ਆਲ ਰਾਊਂਡ ਫਸਟ ਅਤੇ ਸੈਕਿੰਡ ਪਰੇਡ ਕਮਾਂਡਰ) ਮਹਿਲਾ ਰਿਕਰੂਟ ਸਿਪਾਹੀ ਜਯੋਤੀ (ਆਊਟਡੋਰ ਟ੍ਰੇਨਿੰਗ ਵਿੱਚ ਅੱਵਲ) ਮਹਿਲਾ ਰਿਕਰੂਟ ਸਿਪਾਹੀ ਪ੍ਰੀਤੀ (ਇਨਡੋਰ ਟ੍ਰੇਨਿੰਗ ਵਿੱਚ ਅੱਵਲ), ਰਿਕਰੂਟ ਸਿਪਾਹੀ ਸੁਖਦੀਪ ਸਿੰਘ (ਸ਼ੂਟਿੰਗ ਵਿੱਚ ਸਰਬਓਤਮ) ਅਤੇ ਮਹਿਲਾ ਰਿਕਰੂਟ ਸਿਪਾਹੀ ਸ਼ਿਖਾ (ਪਰੇਡ ਕਮਾਂਡਰ) ਨੂੰ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਐਵਾਰਡ ਦਿੱਤੇ ਗਏ।

 

 

ਇਸ ਦੌਰਾਨ ਬੈਂਡ, ਬਿਨਾਂ ਹਥਿਆਰਾਂ ਤੋਂ ਲੜਾਈ, ਰੱਸਾਕਸ਼ੀ ਅਤੇ ਭੰਗੜੇ ਸਮੇਤ ਹੋਰ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਚਾਰ ਚੰਨ੍ਹ ਲਾ ਦਿੱਤੇ। ਸਮਾਰੋਹ ਵਿੱਚ ਸੀਨੀਅਰ ਪੁਲਿਸ ਅਧਿਕਾਰੀ, ਸੇਵਾਮੁਕਤ ਅਧਿਕਾਰੀ, ਟ੍ਰੇਨਿੰਗ ਸੈਂਟਰ ਸਟਾਫ਼ ਅਤੇ ਪਾਸ ਆਊਟ ਹੋਣ ਵਾਲੇ ਰਿਕਰੂਟਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।